PreetNama
ਸਿਹਤ/Health

ਰੋਜ਼ਾਨਾ ਦਸ ਹਜ਼ਾਰ ਕਦਮ ਚੱਲਣ ਨਾਲ ਘੱਟ ਹੁੰਦੈ ਕੈਂਸਰ ਦਾ ਖ਼ਤਰਾ: ਅਧਿਐਨ

ਸਿਡਨੀ ਯੂਨੀਵਰਸਿਟੀ (ਆਸਟਰੇਲੀਆ) ਤੇ ਦੱਖਣੀ ਡੈਨਮਾਰਕ ਯੂਨੀਵਰਸਿਟੀ ਦੇ ਖੋਜੀਆਂ ਨੇ ਇਕ ਹਾਲ ਹੀ ਵਿਚ ਕੀਤੇ ਅਧਿਐਨ ’ਚ ਪਾਇਆ ਕਿ ਹਰ ਦਿਨ 10 ਹਜ਼ਾਰ ਕਦਮ ਪੈਦਲ ਚੱਲਣ ਨਾਲ ਡਿਮੈਂਸ਼ੀਆ, ਕੈਂਸਰ ਤੇ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਸਕਦਾ ਹੈ। ਅਧਿਐਨ ਦੌਰਾਨ ਇਹ ਵੀ ਦੇਖਿਆ ਗਿਆ ਕਿ ਤੇਜ਼ੀ ਨਾਲ ਤੁਰਨ (ਪਾਵਰ ਵਾਕ) ਦਾ ਫਾਇਦਾ ਕਈ ਹਜ਼ਾਰ ਕਦਮ ਪੈਦਲ ਚੱਲਣ ਤੋਂ ਕਿਤੇ ਵੱਧ ਹੈ। ਅਧਿਐਨ ਦੇ ਨਤੀਜਿਆਂ ਨੂੰ ਐੱਮਏ ਇੰਟਰਨਲ ਮੈਡੀਸਿਨ ਤੇ ਜੇਏਐੱਮਏ ਨਿਊਰੋਲੋਜੀ ਨਾਮੀ ਪੱਤ੍ਰਿਕਾਵਾਂ ’ਚ ਪ੍ਰਕਾਸ਼ਿਤ ਕੀਤਾ ਗਿਆ ਹੈ। ਸਿਡਨੀ ਯੂਨੀਵਰਸਿਟੀ ਦੇ ਚਾਰਲਸ ਪਾਰਕਿਨਸ ਸੈਂਟਰ ਐਂਡ ਫੈਸੀਲਿਟੀ ਆਫ ਮੈਡੀਸਿਨ ਐਂਡ ਹੈਲਥ ਦੇ ਖੋਜ ਸਹਾਇਕ ਤੇ ਅਧਿਐਨ ਦੇ ਸਹਿ-ਇੰਚਾਰਜ ਲੇਖਕ ਡਾ. ਮੈਥਿਊ ਅਹਿਮਦੀ ਨੇ ਕਿਹਾ, ‘ਨਤੀਜੇ ਇਹ ਹਨ ਕਿ ਸਿਹਤ ਲਾਭ ਲਈ ਲੋਕ ਨਾ ਸਿਰਫ ਹਰ ਦਿਨ 10 ਹਜ਼ਾਰ ਕਦਮ ਚੱਲਮ ਦਾ ਟੀਚਾ ਤੈਅ ਕਰਨ, ਬਲਕਿ ਤੇਜ਼ੀ ਨਾਲ ਤੁਰਨ ਦਾ ਵੀ ਟੀਚਾ ਤੈਅ ਕਰਨ।’ ਦੱਖਣੀ ਡੈਨਮਾਰਕ ਯੂਨੀਵਰਸਿਟੀ ’ਚ ਐਸੋਸੀਏਟ ਪ੍ਰੋਫੈਸਰ ਤੇ ਅਧਿਐਨ ਦੇ ਇਕ ਹੋਰ ਸਹਿ-ਇੰਚਾਰਜ ਲੇਖਕ ਬੋਰਜ਼ਾ ਡੇਲ ਪੋਲੋ ਕਰੂਜ਼ ਨੇ ਕਿਹਾ ਕਿ ਅਧਿਐਨ ਦੌਰਾਨ ਅਸੀਂ ਇਹ ਵੀ ਪਾਇਆ ਕਿ ਹਰ ਦਿਨ ਘੱਟ ਤੋਂ ਘੱਟ 3800 ਕਦਮ ਚੱਲਣ ਨਾਲ ਡਿਮੈਂਸ਼ੀਆ ਦਾ ਖਤਰਾ 25 ਫੀਸਦ ਤਕ ਘੱਟ ਹੋ ਸਕਦਾ ਹੈ। ਖੋਜੀਆਂ ਨੇ ਦੱਸਿਆ ਕਿ ਹਰ ਰੋਜ਼ ਦੋ ਹਜ਼ਾਰ ਕਦਮ ਚੱਲਣ ਨਾਲ ਬੇਵਕਤੀ ਮੌਤ ਦੇ ਖਤਰੇ ਨੂੰ 8 ਤੋਂ 11 ਫੀਸਦ ਤਕ ਘੱਟ ਕੀਤਾ ਜਾ ਸਕਦਾ ਹੈ। ਰੋਜ਼ਾਨਾ 9800 ਕਦਮ ਚੱਲਣ ਨਾਲ ਡਿਮੈਂਸ਼ੀਆ ਦਾ ਖਤਰਾ 50 ਫੀਸਦ ਤਕ ਘੱਟ ਹੋ ਸਕਦਾ ਹੈ।

Related posts

ਪਤੰਜਲੀ ਨੇ ਕੀਤਾ ਕੋਰੋਨਾ ਦੀ ਦਵਾਈ ਲੱਭਣ ਦਾ ਦਾਅਵਾ, ਸੋਸ਼ਲ ਮੀਡੀਆ ‘ਤੇ ਹੋ ਰਹੀ ਖੂਬ ਅਲੋਚਨਾ

On Punjab

ਮਾਨਸੂਨ ‘ਚ ਇੰਝ ਕਰੋ ਚਮੜੀ ਦਾ ਇਨਫੈਕਸ਼ਨ ਠੀਕ

On Punjab

Friendship Day 2020: ਜਾਣੋ ਕਿਉਂ ਜ਼ਰੂਰੀ ਹੈ ਕੌਮਾਂਤਰੀ ਮਿੱਤਰਤਾ ਦਿਵਸ

On Punjab