PreetNama
ਖੇਡ-ਜਗਤ/Sports News

ਰੋਹਿਤ-ਵਾਰਨਰ ਦੁਨੀਆ ਦੇ ਸਭ ਤੋਂ ਉੱਤਮ T20 ਸਲਾਮੀ ਬੱਲੇਬਾਜ਼: ਟਾਮ ਮੂਡੀ

Moody picks Rohit Warner: ਸਾਬਕਾ ਆਲਰਾਊਂਡਰ ਟੌਮ ਮੂਡੀ ਨੇ ਸ਼ਨੀਵਾਰ ਨੂੰ ਭਾਰਤ ਦੇ ਰੋਹਿਤ ਸ਼ਰਮਾ ਅਤੇ ਸਾਥੀ ਆਸਟ੍ਰੇਲੀਆਈ ਡੇਵਿਡ ਵਾਰਨਰ ਨੂੰ ਟੀ-20 ਵਿੱਚ ਸਭ ਤੋਂ ਵਧੀਆ ਸਲਾਮੀ ਬੱਲੇਬਾਜ਼ ਚੁਣਿਆ ਹੈ । ਦਰਅਸਲ, ਮੂਡੀ ਇੱਕ ਮਸ਼ਹੂਰ ਕੋਚ ਅਤੇ ਕੁਮੈਂਟੇਟਰ ਹੈ । ਇੱਕ ਸਵਾਲ ਦੇ ਜਵਾਬ ਵਿੱਚ ਮੂਡੀ ਨੇ ਚੇੱਨਈ ਸੁਪਰ ਕਿੰਗਜ਼ ਨੂੰ ਆਪਣੀ ਮਨਪਸੰਦ ਆਈਪੀਐਲ ਟੀਮ ਅਤੇ ਮਹਿੰਦਰ ਸਿੰਘ ਧੋਨੀ ਨੂੰ ਮਨਪਸੰਦ ਕਪਤਾਨ ਦੱਸਿਆ ।

ਇਸ ਤੋਂ ਬਾਅਦ ਜਦੋਂ ਮੂਡੀ ਨੂੰ ਟੀ-20 ਵਿੱਚ ਸਭ ਤੋਂ ਵਧੀਆ ਸਲਾਮੀ ਬੱਲੇਬਾਜ਼ ਬਾਰੇ ਪੁੱਛਿਆ ਗਿਆ ਤਾਂ ਉਸਨੇ ਆਪਣੇ ਟਵਿੱਟਰ ਪੇਜ ‘ਤੇ ਲਿਖਿਆ, ‘ਬਹੁਤ ਮੁਸ਼ਕਿਲ ਹੈ, ਪਰ ਮੈਂ ਡੇਵਿਡ ਵਾਰਨਰ ਅਤੇ ਰੋਹਿਤ ਸ਼ਰਮਾ ਦਾ ਨਾਂ ਲਵਾਂਗਾ ।’

ਉਨ੍ਹਾਂ ਕਿਹਾ ਕਿ ਭਾਰਤ ਵਿੱਚ ਕ੍ਰਿਕਟ ਦੀ ਅਥਾਹ ਪ੍ਰਤਿਭਾ ਮੌਜੂਦ ਹੈ, ਪਰ ਮੂਡੀ ਨੂੰ ਅਜਿਹਾ ਲੱਗਦਾ ਹੈ ਕਿ ਸ਼ੁਬਮਨ ਗਿੱਲ ਉਨ੍ਹਾਂ ਵਿਚੋਂ ਸਭ ਤੋਂ ਵਧੀਆ ਹੈ । ਗਿੱਲ ਨੇ ਭਾਰਤ ਲਈ ਦੋ ਵਨਡੇ ਮੈਚ ਖੇਡੇ ਹਨ ਅਤੇ ਟੈਸਟ ਟੀਮ ਵਿੱਚ ਵੀ ਜਗ੍ਹਾ ਬਣਾਈ ਹੈ, ਪਰ ਮੈਚ ਖੇਡਿਆ ਜਾਣਾ ਅਜੇ ਬਾਕੀ ਹੈ ।

ਦੱਸ ਦੇਈਏ ਕਿ ਮੂਡੀ ਨੇ ਕਈ ਵਾਰ ਆਈਪੀਐਲ ਟੀਮਾਂ ਵਿੱਚ ਕੋਚਿੰਗ ਦੇ ਚੁੱਕੇ ਹਨ । ਉਸਦਾ ਮੰਨਣਾ ਹੈ ਕਿ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਕ੍ਰਿਕਟ ਦੀ ਚੰਗੀ ਸਮਝ ਹੈ ਅਤੇ ਉਸਦਾ ਮਨਪਸੰਦ ਭਾਰਤੀ ਫੀਲਡਰ ਰਵਿੰਦਰ ਜਡੇਜਾ ਹੈ । ਜਦੋਂ ਉਨ੍ਹਾਂ ਨੂੰ ਮਨਪਸੰਦ ਭਾਰਤੀ ਕ੍ਰਿਕਟਰ ਬਾਰੇ ਪੁੱਛਿਆ ਗਿਆ ਤਾਂ ਉਸਨੇ ਕਪਤਾਨ ਵਿਰਾਟ ਕੋਹਲੀ ਦਾ ਨਾਮ ਲਿਆ ।

Related posts

ਕੋਰੋਨਾ ਨਿਯਮਾਂ ਦਾ ਉਲੰਘਣ ਕਰਨਾ ਪਾਕਿਸਤਾਨੀ ਗੇਂਦਬਾਜ਼ ’ਤੇ ਪਿਆ ਭਾਰੀ, PSL ਤੋਂ ਹੋਇਆ ਬਾਹਰ

On Punjab

ਤੀਰਅੰਦਾਜ਼ ਰਾਕੇਸ਼ ਕੁਆਰਟਰ ਫਾਈਨਲ ‘ਚ ਫਸਵੇਂ ਮੁਕਾਬਲੇ ਵਿਚ ਹਾਰ ਕੇ ਹੋਏ ਬਾਹਰ

On Punjab

ਪੰਜਾਬ ਬਣਿਆ ਰਾਸ਼ਟਰੀ ਹਾਕੀ ਚੈਂਪੀਅਨ,ਤਿੰਨ ਸਾਲ ਬਾਅਦ ਦੁਬਾਰਾ ਆਪਣੇ ਨਾਂ ਕੀਤਾ ਖਿਤਾਬ

On Punjab