64.11 F
New York, US
May 17, 2024
PreetNama
ਰਾਜਨੀਤੀ/Politics

ਰੈਲੀ ‘ਚ ‘ਪਾਕਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਮਗਰੋਂ ਹੋਏ ਹੰਗਾਮੇ ‘ਤੇ ਓਵੈਸੀ ਦਾ ਵੱਡਾ ਬਿਆਨ

owaisi rally: ਕਰਨਾਟਕ ਦੀ ਰਾਜਧਾਨੀ ਬੰਗਲੁਰੂ ਵਿੱਚ ਏ.ਆਈ.ਐਮ.ਆਈ.ਐਮ ਦੇ ਆਗੂ ਅਸਦੁਦੀਨ ਓਵੈਸੀ ਦੀ ਇੱਕ ਰੈਲੀ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਇੱਕ ਲੜਕੀ ਸਟੇਜ ’ਤੇ ਉੱਤੇ ਚੜ ਗਈ ਅਤੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੀ । ਹਾਲਾਂਕਿ, ਇਸ ਦੌਰਾਨ ਉਸ ਨੇ ਭਾਰਤ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ। ਓਵੈਸੀ ਇਥੇ ਸੀ.ਏ.ਏ ਅਤੇ ਐਨ.ਆਰ.ਸੀ ਵਿਰੋਧ ਰੈਲੀ ਨੂੰ ਸੰਬੋਧਨ ਕਰਨ ਲਈ ਆਏ ਹੋਏ ਸਨ। ਜਦੋਂ ਇਹ ਹੰਗਾਮਾ ਹੋਇਆ ਤਾਂ ਉਸ ਸਮੇਂ ਓਵੈਸੀ ਵੀ ਸਟੇਜ ‘ਤੇ ਮੌਜੂਦ ਸਨ।

ਮਿਲੀ ਜਾਣਕਾਰੀ ਦੇ ਅਨੁਸਾਰ ਅਮੂਲਿਆ ਨਾਮ ਦੀ ਇਹ ਲੜਕੀ ਅਚਾਨਕ ਸਟੇਜ ‘ਤੇ ਆਈ ਅਤੇ ਮਾਈਕ ਫੜ ਕੇ ਪਾਕਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਲੱਗੀ। ਉਸ ਨੇ ਲੋਕਾਂ ਨੂੰ ‘ਪਾਕਿਸਤਾਨ ਜ਼ਿੰਦਾਬਾਦ’ ਦਾ ਨਾਅਰਾ ਲਗਾਉਣ ਦੀ ਅਪੀਲ ਕੀਤੀ। ਉਸ ਨੇ ਕਿਹਾ ਕਿ ਪਾਕਿਸਤਾਨ ਜ਼ਿੰਦਾਬਾਦ ਅਤੇ ਹਿੰਦੁਸਤਾਨ ਜ਼ਿੰਦਾਬਾਦ ਵਿੱਚ ਅੰਤਰ ਹੈ।

ਜਿਵੇਂ ਹੀ ਲੜਕੀ ਨੇ ਅਜਿਹੇ ਨਾਅਰੇ ਲਗਾਏ, ਓਵੈਸੀ ਉਸ ਦੇ ਹੱਥੋਂ ਮਾਈਕ ਖੋਹਣ ਲਈ ਲੜਕੀ ਵੱਲ ਭੱਜੇ। ਲੋਕਾਂ ਨੇ ਲੜਕੀ ਨੂੰ ਸਟੇਜ ਤੋਂ ਉਤਾਰਨ ਦੀ ਕੋਸ਼ਿਸ਼ ਵੀ ਕੀਤੀ। ਪਰ ਲੜਕੀ ਅੜੀ ਰਹੀ ਅਤੇ ਬਾਰ-ਬਾਰ ਨਾਅਰੇ ਲਗਾਉਂਦੀ ਰਹੀ। ਇਸ ਸਮੇਂ ਦੌਰਾਨ ਉਸ ਨੇ ‘ਹਿੰਦੁਸਤਾਨ ਜ਼ਿੰਦਾਬਾਦ’ ਦੇ ਨਾਅਰੇ ਵੀ ਲਗਾਏ ਸਨ। ਲੜਕੀ ਆਪਣੀ ਗੱਲ ਪੂਰੀ ਕਰਦੀ ਇਸ ਤੋਂ ਪਹਿਲਾਂ ਹੀ ਉਸ ਨੂੰ ਸਟੇਜ ਤੋਂ ਉਤਾਰ ਦਿੱਤਾ ਗਿਆ। ਉਸ ਤੋਂ ਮਾਈਕ ਨੂੰ ਖੋਹ ਲਿਆ ਗਿਆ ਸੀ। ਇਸ ਤੋਂ ਬਾਅਦ ਓਵੈਸੀ ਨੇ ਕਿਹਾ ਕਿ ਇਸ ਲੜਕੀ ਦਾ ਸਾਡੇ ਨਾਲ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਭਾਰਤ ਜ਼ਿੰਦਾਬਾਦ ਸੀ ਅਤੇ ਜ਼ਿੰਦਾਬਾਦ ਰਹੇਗਾ।

Related posts

ਕਿਸਾਨਾਂ ਨੇ ਅੱਜ ਕੀਤਾ ਵੱਡਾ ਐਲਾਨ, ਸੰਯੁਕਤ ਕਿਸਾਨ ਮੋਰਚਾ ਨੇ ਮੀਟਿੰਗ ਤੋਂ ਬਾਅਦ ਲਿਆ ਫੈਸਲਾ

On Punjab

Agnipath Army Recruitment Scheme: ਮਨੀਸ਼ ਤਿਵਾੜੀ ਨੇ ਕੇਂਦਰ ਦੀ ਅਗਨੀਪਥ ਯੋਜਨਾ ਦਾ ਕੀਤਾ ਸਮਰਥਨ, ਕਾਂਗਰਸ ਨੇ ਬਿਆਨ ਤੋਂ ਬਣਾਈ ਦੂਰੀ

On Punjab

ਦਿੱਲੀ ਹਿੰਸਾ ਪ੍ਰੀ-ਪਲੈਂਡ, ਅਸਤੀਫ਼ਾ ਦੇਣ ਗ੍ਰਹਿ ਮੰਤਰੀ ਅਮਿਤ ਸ਼ਾਹ : ਸੋਨੀਆ ਗਾਂਧੀ

On Punjab