PreetNama
ਖੇਡ-ਜਗਤ/Sports News

ਰੇਲਵੇ ਵੱਲੋਂ Tokyo Olympics ‘ਚ ਗੋਲਡ, ਸਿਲਵਰ, ਤੇ ਬ੍ਰੌਂਜ਼ ਮੈਡਲ ਜਿੱਤਣ ਵਾਲੇ ਰੇਲਵੇ ਦੇ ਖਿਡਾਰੀਆਂ ਲਈ ਕਰੋੜਾਂ ਦੇ ਇਨਾਮ ਦਾ ਐਲਾਨ

ਰੇਲਵੇ ਦੇ ਖਿਡਾਰੀਆਂ ਲਈ ਇਕ ਚੰਗੀ ਖ਼ਬਰ ਹੈ। ਰੇਲਵੇ ਵੱਲੋ ਟੋਕੀਓ ਓਲੰਪਿਕਸ ਵਿਚ ਜਿੱਤਣ ਵਾਲੇ ਖਿਡਾਰੀਆਂ ਤੇ ਅਧਿਕਾਰੀਆਂ ਨੂੰ ਨਕਦ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਵਿਚ ਗੋਲਡ ਮੈਡਲ ਜਿੱਤਣ ਵਾਲੇ ਖਿਡਾਰੀ ਨੂੰ ਕਰੋੜ ਰੁਪਏ ਇਨਾਮੀ ਰਾਸ਼ੀ ਦਿੱਤੀ ਜਾਵੇਗੀ। ਰੇਲਵੇ ਸਪੋਰਟਸ ਪ੍ਰਮੋਸ਼ਨ ਬੋਰਡ ਦੇ 25 ਖਿਡਾਰੀਪੰਜ ਕੋਚ ਤੇ ਇਕ ਫਿਜ਼ਿਓ ਟੋਕੀਓ ਓਲੰਪਿਕ ਵਿਚ ਭਾਰਤੀ ਦਲ ਦੀ ਆਗਵਾਈ ਰ ਕਰ ਰਹੇ ਹਨ।

ਮੰਤਰਾਲੇ ਦੁਆਰਾ ਜਾਰੀ ਬਿਆਨ ਵਿਤ ਕਿਹਾ ਗਿਆ, ‘ਰੇਲਵੇ ਮੰਤਰਾਲੇ ਨੇ ਮੌਜੂਦਾ ਨੀਤੀ ਦੇ ਤਹਿਤ ਟਕੀਓ ਓਲੰਪਿਕ 2020 ਵਿਚ ਭਾਗ ਲੈ ਰਹੇ ਭਾਰਤੀ ਰੇਲਵੇ ਖਿਡਾਰੀਆਂ ਤੇ ਅਧਿਕਾਰੀਆਂ ਲਈ ਖ਼ਾਸ ਪੁਰਸਕਾਰ ਦਾ ਐਲਾਨ ਕੀਤਾ ਹੈ ਤਾਂ ਜੋ ਉਨ੍ਹਆਂਦਾ ਹੌਂਸਲਾ ਵਧਾਇਆ ਜਾ ਸਕੇ।

ਇਸ ਵਿਚ ਵੱਖ-ਵੱਖ ਪੋਜ਼ੀਸ਼ਨਜ਼ ਹਾਸਲ ਕਰ ਵਾਲੇ ਖਿਡਾਰੀਆਂ ਲਈ ਅਲੱਗ-ਅਲੱਗ ਨਕਦ ਰਾਸ਼ੀਆਂ ਦੇਣ ਦਾ ਐਲਾਨ ਕੀਤਾ ਗਿਆ ਹੈ। ਜਿਸ ਵਿਚ ਗੋਲਡ ਜਿੱਤਣ ਵਾਲੇ ਨੂੰ 3 ਕਰੋੜ, ਸਿਲਵਰ ਵਾਲੇ ਨੂੰ 2 ਕਰੋੜ ਤੇ ਬ੍ਰੌਂਜ਼ ਮੈਡਲ ਜਿੱਤਣ ਵਾਲੇ ਨੂੰ 1 ਕਰੋੜ ਰੁਪਿਆ ਦਿੱਤਾ ਜਾਵੇਗਾ।

ਇਸਦੇ ਨਾਲ ਹੀ ਮੈਡਲ ਜਿੱਤਣ ਵਾਲੇ ਦੇ ਕੋਚ ਨੂੰ ਵੀ ਪੁਰਸਕਾਰ ਦਿੱਤਾ ਜਾਵੇਗਾ। ਜਿਸ ਵਿਚ ਗੋਲਡ ਮੈਡਲ ਜਿੱਤਣ ਵਾਲੇ ਦੇ ਕੋਚ ਨੂੰ 25 ਲੱਖ, ਸਿਲਵਰ ਲਈ 20 ਲੱਖ ਤੇ ਬ੍ਰੌਂਜ਼ ਲਈ 15 ਲੱਖ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਤੋਂ ਇਲਾਵਾ ਹੋਰ ਮੁਕਾਬਲੇਬਾਜ਼ਾਂ ਦੇ ਕੋਚਾਂ ਨੂੰ ਵੀ ਸਾਢੇ 7- ਸਾਢੇ 7 ਲੱਖ ਰੁਪਏ ਦਿੱਤੇ ਜਾਣਗੇ।

Related posts

ਓਲੰਪੀਅਨ ਫੁੱਟਬਾਲਰ ਐੱਸਐੱਸ ਹਕੀਮ ਦਾ ਦੇਹਾਂਤ, 82 ਸਾਲ ਦੀ ਉਮਰ ‘ਚ ਲਿਆ ਆਖਰੀ ਸਾਹ

On Punjab

ਗ੍ਰਾਹਮ ਅਰਨਾਲਡ ਇਕ ਵਾਰ ਮੁੜ ਆਸਟ੍ਰੇਲਿਆਈ ਫੁੱਟਬਾਲ ਟੀਮ ਦੇ ਬਣੇ ਕੋਚ

On Punjab

ਨਿਊਜ਼ੀਲੈਂਡ-ਇੰਗਲੈਂਡ ਮੈਚ ਦੌਰਾਨ ਨੰਗੇ ਸ਼ਖ਼ਸ ਨੇ ਪਾਇਆ ਭੜਥੂ, ਤਸਵੀਰਾਂ ਵਾਇਰਲ

On Punjab