PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਰੇਲਵੇ ਨੇ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਦਾ ਅਸਤੀਫਾ ਤੁਰੰਤ ਪ੍ਰਭਾਵ ਤੋਂ ਸਵੀਕਾਰ ਕੀਤਾ ਤਿੰਨ ਮਹੀਨੇ ਦੇ ਨੋਟਿਸ ਪੀਰੀਅਡ ਦੇ ਪ੍ਰਬੰਧ ਵਿੱਚ ਢਿੱਲ ਦਿੱਤੀ

ਰੇਲਵੇ ਨੇ ਅੱਜ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੇ ਅਸਤੀਫੇ ਸਵੀਕਾਰ ਕਰ ਲਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਅੱਜ ਜਾਰੀ ਵੱਖ-ਵੱਖ ਨੋਟਿਸਾਂ ਵਿੱਚ ਉੱਤਰ ਰੇਲਵੇ ਨੇ ਕਿਹਾ ਕਿ 6 ਸਤੰਬਰ ਨੂੰ ਦਿੱਤੇ ਗਏ ਉਨ੍ਹਾਂ ਦੇ ਅਸਤੀਫਿਆਂ ਨੂੰ ਸਮਰੱਥ ਅਧਿਕਾਰੀ ਵੱਲੋਂ ਤੁਰੰਤ ਪ੍ਰਭਾਵ ਤੋਂ ਸਵੀਕਾਰ ਕਰ ਲਿਆ ਗਿਆ ਹੈ। ਪੂਨੀਆ ਤੇ ਫੋਗਾਟ ਦੋਵੇਂ ਹਾਲ ਹੀ ਵਿੱਚ ਕਾਂਗਰਸ ’ਚ ਸ਼ਾਮਲ ਹੋਏ ਹਨ। ਫੋਗਾਟ ਨੂੰ ਜੁਲਾਨਾ ਚੋਣ ਖੇਤਰ ਤੋਂ ਹਰਿਆਣਾ ਵਿਧਾਨ ਸਭਾ ਚੋਣਾਂ ਲੜਨ ਲਈ ਪਾਰਟੀ ਵੱਲੋਂ ਟਿਕਟ ਦਿੱਤੀ ਗਈ ਹੈ। ਉੱਤਰ ਰੇਵਲੇ ਨੇ ਦੋਹਾਂ ਦੇ ਮਾਮਲਿਆਂ ਵਿੱਚ ਤਿੰਨ ਮਹੀਨੇ ਦੇ ਨੋਟਿਸ ਪੀਰੀਅਡ ਦੇ ਪ੍ਰਬੰਧ ਵਿੱਚ ਢਿੱਲ ਦਿੱਤੀ।

Related posts

ਸ਼ਿਮਲਾ ‘ਚ ਬੱਸ ਨਾਲ ਟਕਰਾਇਆ ਪੱਥਰ; ਦੋ ਮਹਿਲਾਵਾਂ ਦੀ ਮੌਤ; 15 ਜ਼ਖ਼ਮੀ

On Punjab

ਰਾਹੁਲ ਵੱਲੋਂ ਅੰਮ੍ਰਿਤਸਰ ਤੇ ਗੁਰਦਾਸਪੁਰ ਦਾ ਦੌਰਾ ਅੱਜ

On Punjab

ਅਮਰੀਕਾ ‘ਚ ਮਿਸ਼ੀਗਨ ਦੇ ਸਕੂਲ ‘ਚ ਵਿਦਿਆਰਥੀ ਨੇ ਕੀਤੀ ਗੋਲੀਬਾਰੀ, ਤਿੰਨ ਦੀ ਮੌਤ, ਅੱਠ ਜ਼ਖ਼ਮੀ

On Punjab