PreetNama
ਖਾਸ-ਖਬਰਾਂ/Important News

ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਲੈਣ ਦੇ ਖ਼ਿਲਾਫ਼ ਭਾਰਤ ’ਤੇ ਲਗਾਈਆਂ ਪਾਬੰਦੀਆਂ ਹਟਾਉਣ ’ਤੇ ਫੈਸਲਾ ਨਹੀਂ : ਅਮਰੀਕਾ

ਅਮਰੀਕਾ ਦਾ ਕਹਿਣਾ ਹੈ ਕਿ ਰੂਸ ਤੋਂ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਲੈਣ ਦੇ ਖ਼ਿਲਾਫ਼ ਭਾਰਤ ’ਤੇ ਲਗਾਈਆਂ ਪਾਬੰਦੀਆਂ ਹਟਾਉਣ ’ਤੇ ਫੈਸਲਾ ਨਹੀਂ ਕੀਤਾ। ਹਾਲਾਂਕਿ ਉਹ ਇਸ ਹਥਿਆਰ ਖ਼ਰੀਦ ਸਬੰਧੀ ਭਾਰਤ ਨਾਲ ਗੱਲਬਾਤ ਜਾਰੀ ਰੱਖੇਗਾ। ਅਮਰੀਕਾ ਦੇ ਵਿਦੇਸ਼ ਵਿਭਾਗ ਨੇ ਸਾਲ 2017 ’ਚ ਭਾਰਤ ’ਤੇ ਲਗਾਏ ‘ਕਾਟਸਾ’ (ਕਾਊਂਟਰ ਅਮਰੀਕਾ ਐਡਵਾਈਜ਼ਰੀਜ਼ ਸੈਂਕਸ਼ਨ ਐਕਟ) ਦੇ ਮੁੱਦੇ ’ਤੇ ਦੁਹਰਾਇਆ ਹੈ ਕਿ ਉਹ ਇਸ ਕਾਨੂੰਨ ਨੂੰ ਕਿਸੇ ਖ਼ਾਸ ਦੇਸ਼ ਲਈ ਬਦਲ ਨਹੀਂ ਸਕਦਾ।

ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਨੇ ਜੋਅ ਬਾਇਡਨ ਪ੍ਰਸ਼ਾਸਨ ਦੇ ਰੁਖ਼ ’ਤੇ ਜਗਿਆਸਾ ਬਣਾਈ ਰੱਖਦੇ ਹੋਏ ਕਿਹਾ ਕਿ ਅਮਰੀਕਾ ਭਾਰਤ ਨੂੰ ਆਪਣਾ ਬਹੁਤ ਕੀਮਤੀ ਭਾਈਵਾਲ ਮੰਨਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਕਾਟਸਾ ਤਹਿਤ ਕਿਸੇ ਦੇਸ਼ ਨੂੰ ਛੋਟ ਦੇਣ ਜਾਂ ਉਸਨੂੰ ਬਚਾਉਣ ਦੀ ਵਿਵਸਥਾ ਨਹੀਂ ਹੈ। ਅਸੀਂ ਤੁਹਾਡੇ ਜ਼ਰੀਏ ਭਾਰਤ ਸਰਕਾਰ ਨੂੰ ਐੱਸ-400 ਦੀ ਸਪਲਾਈ ਸਬੰਧੀ ’ਚ ਕੋਈ ਬਿਆਨ ਨਹੀਂ ਦੇਣਾ ਚਾਹੁੰਦੇ। ਪਰ ਇਹ ਸਪਸ਼ਟ ਹੈ ਕਿ ਸਿਰਫ਼ ਭਾਰਤ ਦੇ ਸੰਦਰਭ ’ਚ ਹੀ ਨਹੀਂ, ਬਲਕਿ ਸਾਡੇ ਕੋਈ ਵੀ ਸਹਿਯੋਗੀ ਦੇਸ਼ ਜਦੋਂ ਰੂਸ ਦੇ ਨਾਲ ਕੋਈ ਰੱਖਿਆ ਸੌਦਾ ਕਰਨਗੇ ਤਾਂ ਉਨ੍ਹਾਂ ’ਤੇ ਕਾਟਸਾ ਤਹਿਤ ਪਾਬੰਦੀ ਦਾ ਖ਼ਤਰਾ ਮੰਡਰਾਏਗਾ। ਰੂਸ ਨਾਲ ਸੌਦੇ ਨੂੰ ਲੈ ਕੇ ਅਸੀਂ ਭਾਰਤ ਤੋਂ ਕਾਟਸਾ ਹਟਾਉਣ ’ਤੇ ਹਾਲੇ ਵਿਚਾਰ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਛੇਤੀ ਹੀ ਭਾਰਤ ਨਾਲ ਵਾਸ਼ਿੰਗਟਨ ਡੀਸੀ ’ਚ 2 ਪਲੱਸ 2 ਗੱਲਬਾਤ ਹੋਵੇਗੀ।

ਧਿਆਨ ਰਹੇ ਕਿ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਇਹ ਬਿਆਨ ਭਾਰਤ ਨੂੰ ਰੂਸ ਤੋਂ ਮਜ਼ਬੂਤ ਐੱਸ-400 ਮਿਜ਼ਾਈਲ ਰੱਖਿਆ ਪ੍ਰਣਾਲੀ ਦੀ ਸਪਲਾਈ ਸੁਰੂ ਹੋਣ ਦੇ ਇਕ ਹਫ਼ਤੇ ਬਾਅਦ ਆਇਆ ਹੈ। ਇਸ ਦੌਰਾਨ ਅਮਰੀਕੀ ਸਰਕਾਰ ’ਤੇ ਪ੍ਰਮੁੱਖ ਰਿਪਬਲਿਕਨ ਤੇ ਡੈਮੋਕ੍ਰੇਟ ਸੰਸਦ ਮੈਂਬਰਾਂ ਨੇ ਬਾਰਤ ’ਤੇ ਕਾਟਸਾ ਨਹੀਂ ਲਗਾਉਣ ਦਾ ਵੀ ਬਿਆਨ ਜਾਰੀ ਕੀਤਾ। ਇਸੇ ਦਬਾਅ ’ਚ ਅਮਰੀਕੀ ਸਰਕਾਰ ਨੂੰ ਇਹ ਬਿਆਨ ਜਾਰੀ ਕਰਨਾ ਪਿਆ ਹੈ।

ਜ਼ਿਕਰਯੋਗ ਹੈ ਕਿ ਬੀਤੀ 2017 ’ਚ ਅਮਰੀਕੀ ਕਾਂਗਰਸ ਨੇ ‘ਕਾਟਸਾ’ ਭਾਰਤ ’ਤੇ ਲਗਾਇਾ ਸੀ। ਭਾਰਤ ’ਤੇ ਇਹ ਪਾਬੰਦੀ ਰੂਸ ਨਾਲ ਮਿਜ਼ਾਈਲ ਪ੍ਰਣਾਲੀ ਤੇ ਖ਼ੁਫੀਆ ਖੇਤਰ ’ਚ ਸਮਝੌਤਾ ਕਰਨ ਦੇ ਵਿਰੋਧ ’ਚ ਲਗਾਇਆ ਗਿਆ ਹੈ। ਭਾਰਤ ’ਤੇ ਇਹ ਪਾਬੰਦੀ ਰੂਸ ਨਾਲ ਮਿਜ਼ਾਈਲ ਤੇ ਖ਼ੁਫ਼ੀਆ ਖੇਤਰ ’ਚ ਸਝੌਤਾ ਕਰਨ ਦੇ ਵਿਰੋਧ ’ਚ ਲੱਗ ਗਿਆ ਹੈ। ਭਾਰਤ ਨੇ ਅਕਤੂਬਰ, 2018 ’ਚ ਰੂਸ ਨਾਲ ਪੰਜ ਅਰਬ ਡਾਲਰ ਦਾ ਐੱਸ 400 ਏਅਰ ਡਿਫੈਂਸ ਮਿਜ਼ਾਈਲ ਸਿਸਟਮ ਦਾ ਸੌਦਾ ਕੀਤਾ ਸੀ। ਭਾਰਤ ਨੇ ਆਪਣੀਆਂ ਸਰਹੱਦਾਂ ਦੀ ਰੱਖਿਆ ਲਈ ਇਹ ਕਦਮ ਟਰੰਪ ਪ੍ਰਸ਼ਾਸਨ ਦੀ ਚਿਤਾਵਨੀ ਤੋਂ ਬਾਅਦ ਚੁੱਕਿਆ ਸੀ। ਅਮਰੀਕਾ ਤੁਰਕੀ ’ਤੇ ਵੀ ਇਹ ਪਾਬੰਦੀ ਇਸੇ ਕਾਰਨ ਲਗਾ ਚੁੱਕਿਆ ਹੈ।

Related posts

ਐਨਡੀਏ ਨੇ ਉਪ ਰਾਸ਼ਟਰਪਤੀ ਉਮੀਦਵਾਰ ਦੀ ਚੋਣ ਦੇ ਅਖ਼ਤਿਆਰ ਮੋਦੀ ਤੇ ਨੱਢਾ ਨੂੰ ਸੌਂਪੇ

On Punjab

10 ਅਕਤੂਬਰ ਨੂੰ ਬੰਦ ਹੋਣਗੇ ਗੁਰਦੁਆਰਾ ਹੇਮਕੁੰਟ ਸਾਹਿਬ ਦੇ ਕਿਵਾੜ ,ਹੁਣ ਤਕ 1.76 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਕੀਤੇ ਦਰਸ਼ਨ ਰੋਜ਼ਾਨਾ ਇੱਥੇ ਦੋ ਹਜ਼ਾਰ ਤੋਂ ਵੱਧ ਯਾਤਰੀ ਪਹੁੰਚ ਰਹੇ ਹਨ। ਹੁਣ ਤੱਕ 1.76 ਲੱਖ ਤੋਂ ਵੱਧ ਸ਼ਰਧਾਲੂ ਦਰਸ਼ਨਾਂ ਲਈ ਆ ਚੁੱਕੇ ਹਨ। ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਦੇ ਮੁੱਖ ਪ੍ਰਬੰਧਕ ਸੇਵਾ ਸਿੰਘ ਨੇ ਦੱਸਿਆ ਕਿ ਕਿਵਾੜ ਬੰਦ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

On Punjab

ਭਵਾਨੀਗੜ੍ਹ: ਝੋਨੇ ਦੀ ਖਰੀਦ ਸਬੰਧੀ ਕੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ: ਬਰਸਟ

On Punjab