PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰੁਪੱਈਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ’ਤੇ ਬੰਦ

ਮੁੰਬਈ-  ਵੀਰਵਾਰ ਨੂੰ ਭਾਰਤ-ਅਮਰੀਕਾ ਵਪਾਰ ਸਮਝੌਤੇ ਬਾਰੇ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਰੁਪੱਈਆ ਅਮਰੀਕੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਬੰਦ ਹੋਇਆ। ਅੰਤਰ-ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਰੁਪਿਆ 89.95 ’ਤੇ ਖੁੱਲ੍ਹਿਆ ਪਰ ਜਲਦੀ ਹੀ ਦਬਾਅ ਹੇਠ ਆ ਗਿਆ ਅਤੇ ਰਿਕਾਰਡ ਹੇਠਲੇ ਪੱਧਰ 90.48 ਨੂੰ ਛੂਹ ਗਿਆ, ਜੋ ਇਸਦੇ ਪਿਛਲੇ ਬੰਦ ਭਾਅ ਤੋਂ 54 ਪੈਸੇ ਦੀ ਗਿਰਾਵਟ ਸੀ। ਹਾਲਾਂਕਿ ਦਿਨ ਦੇ ਅੰਤ ਵਿੱਚ ਇਹ 90.33 ’ਤੇ ਬੰਦ ਹੋਇਆ।

ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਕਿ ਮੁੱਖ ਆਰਥਿਕ ਸਲਾਹਕਾਰ ਵੀ. ਅਨੰਤ ਨਾਗੇਸ਼ਵਰਨ ਦੇ ਕਥਿਤ ਤੌਰ ‘ਤੇ ਇਹ ਕਹਿਣ ਤੋਂ ਬਾਅਦ ਕਿ ਵਪਾਰ ਸਮਝੌਤਾ ਮਾਰਚ ਤੱਕ ਹੋਣ ਦੀ ਸੰਭਾਵਨਾ ਹੈ, ਰੁਪਏ ’ਤੇ ਦਬਾਅ ਵਧਿਆ। ਇਸ ਤੋਂ ਇਲਾਵਾ ਜੋਖਮ-ਵਿਰੋਧੀ ਬਾਜ਼ਾਰ ਦੀ ਭਾਵਨਾ ਅਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਨੇ ਵੀ ਘਰੇਲੂ ਮੁਦਰਾ ਨੂੰ ਕਮਜ਼ੋਰ ਕੀਤਾ। ਉਧਰ ਘਰੇਲੂ ਸ਼ੇਅਰ ਬਾਜ਼ਾਰਾਂ ਵਿੱਚ ਸੈਂਸੈਕਸ 426.86 ਅੰਕ ਵਧ ਕੇ 84,818.13 ‘ਤੇ ਅਤੇ ਨਿਫਟੀ 140.55 ਅੰਕ ਚੜ੍ਹ ਕੇ 25,898.55 ‘ਤੇ ਬੰਦ ਹੋਇਆ, ਜਦੋਂ ਕਿ ਬੁੱਧਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ₹1,651.06 ਕਰੋੜ ਦੇ ਸ਼ੇਅਰ ਵੇਚੇ ਸਨ।

Related posts

ਅਮਰੀਕਾ ਦੀ ਇਰਾਨ ਚੇਤਾਵਨੀ, ‘ਅੱਗ ਨਾਲ ਨਾ ਖੇਡੋ

On Punjab

ਦੁਨੀਆਭਰ ‘ਚ ਕੋਰੋਨਾ ਕਾਲ ‘ਚ 15 ਲੱਖ ਬੱਚੇ ਹੋਏ ਅਨਾਥ, ਭਾਰਤ ਤੋਂ ਵੀ ਸਾਹਮਣੇ ਆਇਆ ਹੈਰਾਨ ਕਰਨ ਵਾਲਾ ਅੰਕਡ਼ਾ

On Punjab

ਹਸਪਤਾਲ ਵਿਚ ਮੰਗੇਤਰ ਮੁਟਿਆਰ ਨਾਲ ਨੱਚਦਾ ਟੱਪਦਾ ਨਜ਼ਰ ਆਇਆ ਡਾਕਟਰ

On Punjab