ਇਸਲਾਮਾਬਾਦ: ਪਾਕਿਸਤਾਨ ਸੈਨਾ ਦਾ ਜਹਾਜ਼ ਮੰਗਲਵਾਰ ਤੜਕੇ ਰਾਵਲਪਿੰਡੀ ਦੇ ਰਿਹਾਇਸ਼ੀ ਇਲਾਕੇ ‘ਚ ਕ੍ਰੈਸ਼ ਹੋ ਗਿਆ। ਹਾਦਸੇ ‘ਚ ਪੰਜ ਕਰੂ ਮੈਂਬਰਾਂ ਸਣੇ 19 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ‘ਚ 14 ਆਮ ਨਾਗਰਿਕ ਸ਼ਾਮਲ ਹਨ। ਇਸ ਤੋਂ ਇਲਾਵਾ 12 ਹੋਰ ਜ਼ਖ਼ਮੀ ਵੀ ਹੋਏ ਹਨ। ਪ੍ਰਸਾਸ਼ਨ ਮੁਤਾਬਕ ਰਿਹਾਇਸ਼ੀ ਇਲਾਕੇ ‘ਚ ਹਾਦਸਾ ਹੋਣ ਨਾਲ ਜ਼ਿਆਦਾ ਨੁਕਸਾਨ ਹੋਇਆ ਹੈ। ਮ੍ਰਿਤਕਾਂ ਦੀ ਗਿਣਤੀ ਵਧ ਵੀ ਸਕਦੀ ਹੈ।
ਸੈਨਾ ਨੇ ਦੱਸਿਆ ਕਿ ਹਾਦਸੇ ‘ਚ ਜਹਾਜ਼ ਦੇ ਦੋਵੇਂ ਪਾਈਲਟ ਵੀ ਮਾਰੇ ਗਏ। ਉਧਰ, ਰਾਵ
ਲਪਿੰਡੀ ਦੇ ਹਸਪਤਾਲਾਂ ‘ਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ। ਪਾਕਿ ਸੈਨਾ ਦਾ ਕਹਿਣਾ ਹੈ ਕਿ ਇਹ ਜਹਾਜ਼ ਪ੍ਰੀਖਣ ਉਡਾਣ ‘ਤੇ ਸੀ। ਇਸੇ ਦੌਰਾਨ ਰਾਵਲਪਿੰਡੀ ਦੇ ਬਾਹਰੀ ਇਲਾਕੇ ‘ਚ ਸਥਿਤ ਮੋਰਾ ਕਾਲੂ ਪਿੰਡ ‘ਚ ਹਾਦਸਾਗ੍ਰਸਤ ਹੋ ਗਿਆ। ਹਨ੍ਹੇਰਾ ਹੋਣ ਕਾਰਨ ਰਾਹਤ ਤੇ ਬਚਾਅ ਕਰਜਾਂ ‘ਚ ਰੁਕਾਵਟ ਵੀ ਆਈ।ਉਧਰ ਸੈਨਾ ਨੇ ਘਟਨਾ ਵਾਲੀ ਥਾਂ ‘ਤੇ ਘੇਰਾਬੰਦੀ ਕਰ ਦਿੱਤੀ। ਅਜਿਹਾ ਹੀ ਹਾਦਸਾ 2016 ‘ਚ ਵੀ ਹੋਇਆ ਸੀ। ਇਸ ‘ਚ 40 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਇਸ ਤੋਂ ਬਾਅਦ 2010 ‘ਚ ਪ੍ਰਾਈਵੇਟ ਜਹਾਜ਼ ਕੰਪਨੀ ਏਅਰਬਲੂ ਦੀ ਏਅਰਬਸ-321 ਕਰਾਚੀ ਤੋਂ ਉਡਾਣ ਭਰਨ ਤੋਂ ਬਾਅਦ ਇਸਲਾਮਾਬਾਦ ਦੇ ਪਹਾੜੀ ਇਲਾਕਿਆਂ ‘ਚ ਹਾਦਸਾਗ੍ਰਸਤ ਹੋ ਗਿਆ। ਇਸ ‘ਚ 152 ਲੋਕਾਂ ਦੀ ਮੌਤ ਹੋਈ ਸੀ।

