PreetNama
ਫਿਲਮ-ਸੰਸਾਰ/Filmy

ਰਿਲੀਜ਼ ਹੋਇਆ ‘ਦਿਲ ਬੀਚਾਰਾ’ ਗਾਣੇ ਦਾ ਟੀਜ਼ਰ, ਸੁਸ਼ਾਂਤ ਦੇ ਅੰਦਾਜ਼ ਨੇ ਜਿੱਤਿਆ ਦਿਲ

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੇ ਆਖਰੀ ਫਿਲਮ ਗੀਤ ‘ਦਿਲ ਬੇਚਾਰਾ’ ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਗਾਣੇ ‘ਚ ਸੁਸ਼ਾਂਤ ਦਾ ਜ਼ਬਰਦਸਤ ਅੰਦਾਜ਼ ਨਜ਼ਰ ਆ ਰਿਹਾ ਹੈ। ਸੁਸ਼ਾਂਤ ਸਿੰਘ ਰਾਜਪੂਤ ਆਪਣੇ ਅੰਦਾਜ਼ ਨਾਲ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਿਚ ਕਾਮਯਾਬ ਹੋਏ ਹਨ। ਟੀਜ਼ਰ ਵਿੱਚ ਸੁਸ਼ਾਂਤ ਸਿੰਘ ਰਾਜਪੂਤ ਡਾਂਸ ਦੇ ਕੁਝ ਸਟੈਪਸ ਕਰਦੇ ਹੋਏ ਅਤੇ ਆਖਰ ਵਿੱਚ ਮੁਸਕਰਾਉਂਦੇ ਹੋਏ ਦਿਖਾਈ ਦੇ ਰਹੇ ਹਨ । ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਕਿ ਇਹ ਪੂਰਾ ਗਾਣਾ 10 ਜੁਲਾਈ ਨੂੰ ਰਿਲੀਜ਼ ਹੋਵੇਗਾ। ਇਸ ਗਾਣੇ ਵਿਚ ਏਆਰ ਰਹਿਮਾਨ ਦਾ ਜਾਦੂ ਵੀ ਦੇਖਣ ਨੂੰ ਮਿਲੇਗਾ।
ਟ੍ਰੇਲਰ ਨੇ ਤੋੜੇ ਰਿਕਾਰਡ:

ਸੁਸ਼ਾਂਤ ਸਿੰਘ ਰਾਜਪੂਤ ਦੀ ਆਖਰੀ ਫਿਲਮ ‘ਦਿਲ ਬੇਚਾਰਾ’ ਦੇ ਟ੍ਰੇਲਰ ਨੇ ਬਾਲੀਵੁੱਡ ਤੋਂ ਬਾਅਦ ਹਾਲੀਵੁੱਡ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ ਹਨ। ਇਹ ਯੂਟਿਊਬ ‘ਤੇ ਸਭ ਤੋਂ ਪਸੰਦ ਕੀਤਾ ਟ੍ਰੇਲਰ ਬਣ ਗਿਆ ਹੈ। ਇਸ ਟ੍ਰੇਲਰ ਨੇ ਨਾ ਸਿਰਫ ਭਾਰਤੀ ਸਿਨੇਮਾ ਦੇ ਦਿੱਗਜਾਂ ਨੂੰ ਸਗੋਂ ਹਾਲੀਵੁੱਡ ਦੇ ਸਿਤਾਰਿਆਂ ਨੂੰ ਵੀ ਹਰਾ ਦਿੱਤਾ। 6 ਜੁਲਾਈ ਨੂੰ ਰਿਲੀਜ਼ ਹੋਏ ਇਸ ਟ੍ਰੇਲਰ ਨੂੰ ਫੈਨਸ ਨੇ ਕਾਫੀ ਪਸੰਦ ਕੀਤਾ।

ਦੱਸ ਦਈਏ ਕਿ ਇਹ ਫ਼ਿਲਮ ਹਾਲੀਵੁੱਡ ਦੀ ਫਿਲਮ The fault in our star ਦਾ ਇੱਕ ਹਿੰਦੀ ਰੀਮੇਕ ਹੈ। ਸਾਲ 2018 ਵਿੱਚ ਫੌਕਸ ਸਟੂਡੀਓਜ਼ ਨੇ ਇਸ ਫਿਲਮ ਦੇ ਅਧਿਕਾਰ ਖਰੀਦੇ ਸੀ। ਇਹ ਫਿਲਮ ਸਾਲ 2014 ਵਿੱਚ ਰਿਲੀਜ਼ ਹੋਈ। ਇਹ ਫ਼ਿਲਮ ਸਾਲ 2012 ‘ਚ ਆਈ ਇਸੇ ਨਾਂ ਨਾਲ ਦੇ ਨਾਵਲ ‘ਤੇ ਅਧਾਰਤ ਸੀ।

Related posts

ਦਿਲਜੀਤ ਦੋਸਾਂਝ ਦੇ ਨਵੇਂ ਗੀਤ ‘ਚ ਸੋਸ਼ਲ ਮੈਸੇਜ, ਕਰਵਾਏ ਫੀਮੇਲ ਮਾਡਲ ਦੇ ਹੱਥ ਸੈਨੇਟਾਈਜ਼

On Punjab

Ayushmann Khurrana ਨੇ ਇਰਫਾਨ ਖ਼ਾਨ ਦੇ ਬੇਟੇ ਬਾਬਿਲ ਨੂੰ ਦਿੱਤਾ ਪੁਰਸਕਾਰ, ਅਦਾਕਾਰ ਨੂੰ ਯਾਦ ਕਰ ਕੇ ਲਿਖੀ ਕਵਿਤਾ

On Punjab

‘ਮੈਡਮ ਬੈਠ ਜਾਓ’ PAK ਦੀ ਵਕਾਲਤ ਕਰਨ ਵਾਲੀ Ilhan Omar ਨੂੰ Priyanka Chaturvedi ਨੇ ਦਿਖਾਇਆ ਸ਼ੀਸ਼ਾ

On Punjab