PreetNama
ਫਿਲਮ-ਸੰਸਾਰ/Filmy

ਰਿਤਿਕ ਤੇ ਟਾਈਗਰ ਦੇ ਐਕਸ਼ਨ ਦੀ ਖੂਬ ਹੋ ਰਹੀ ਤਾਰੀਫ, 100 ਕਰੋੜੀ ਕਲੱਬ ‘ਚ ਪੁੱਜੀ ‘ਵਾਰ’

ਮੁੰਬਈ: ਰਿਤਿਕ ਰੌਸ਼ਨ ਤੇ ਟਾਈਗਰ ਸ਼ਰੌਫ ਦੀ ਫ਼ਿਲਮ ‘ਵਾਰ’ ਦੀ ਕਮਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਫ਼ਿਲਮ ਨੇ ਰਿਲੀਜ਼ ਦੇ ਤੀਜੇ ਦਿਨ ਹੀ 100 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਫ਼ਿਲਮ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ ਤੇ ਇਸ ਦੇ ਐਕਸ਼ਨ ਸੀਨਜ਼ ਦੀ ਆਲੋਚਕਾਂ ਨੇ ਵੀ ਖੂਬ ਤਾਰੀਫ ਕੀਤੀ ਹੈ।

ਫ਼ਿਲਮ ਟ੍ਰੇਡ ਐਨਾਲੀਸਟ ਤਰਨ ਆਦਰਸ਼ ਨੇ ‘ਵਾਰ’ ਦੇ ਤੀਜੇ ਦਿਨ ਕਮਾਈ ਦੇ ਅੰਕੜੇ ਜਾਰੀ ਕੀਤੇ ਹਨ। ਜਿਨ੍ਹਾਂ ਮੁਤਾਬਕ ਫ਼ਿਲਮ ਦੇ ਹਿੰਦੀ ਵਰਜ਼ਨ ਨੇ ਤੀਜੇ ਦਿਨ 21.30 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਹੈ। ਜਦਕਿ ਤੇਲਗੂ ਤੇ ਤਮਿਲ ਵਰਜਨ ਨੇ 1.15 ਕਰੋੜ ਰੁਪਏ ਦਾ ਬਿਜਨਸ ਕੀਤਾ।

ਸਾਰੀਆਂ ਭਾਸ਼ਾਵਾਂ ‘ਚ ‘ਵਾਰ’ ਨੇ ਹੁਣ ਤਕ ਤਿੰਨ ਦਿਨਾਂ ‘ਚ 100.15 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ। ਉਮੀਦ ਕੀਤੀ ਜਾ ਰਹੀ ਹੈ ਸ਼ਨੀਵਾਰ ਅਤੇ ਐਤਵਾਰ ਨੂੰ ਫ਼ਿਲਮ ਵੱਡੇ ਅੰਕੜੇ ਹਾਸਲ ਕਰ ਸਕਦੀ ਹੈ। ਫ਼ਿਲਮ ‘ਚ ਰਿਤਿਕ ਅਤੇ ਟਾਈਗਰ ਤੋਂ ਇਲਾਵਾ ਵਾਨੀ ਕਪੂਰ ਵੀ ਹੈ। ਫ਼ਿਲਮ 2 ਅਕਤੂਬਰ ਨੂੰ ਰਿਲੀਜ਼ ਹੋਈ ਸੀ।

Related posts

ਘਰ ‘ਚ ਮ੍ਰਿਤਕ ਮਿਲੀ ਬੰਗਾਲੀ ਅਦਾਕਾਰਾ Bidisha De Mazumdar, ਪੁਲਿਸ ਕਰ ਰਹੀ ਜਾਂਚ

On Punjab

Anupamaa Updates : ਅਨੁਪਮਾ ਦੀ ਭੂਮਿਕਾ ‘ਯੇ ਰਿਸ਼ਤਾ ਕਯਾ…’ਚ ਨਜ਼ਰ ਆਉਣ ਵਾਲੀ ਐਕਟਰੈੱਸ ਨੂੰ ਪਹਿਲਾਂ ਕੀਤੀ ਗਈ ਸੀ ਆਫਰ, ਨਾਮ ਸੁਣ ਕੇ ਰਹਿ ਜਾਓਗੇ ਦੰਗਅਨੁਪਮਾ ਸ਼ੋਅ ਯੇ ਰਿਸ਼ਤਾ ਕਯਾ ਕਹਿਲਾਤਾ ਹੈ, ’ਚ ਨਜ਼ਰ ਆਉਣ ਵਾਲੀ ਏਮੀ ਤਿ੍ਰਵੇਦੀ ਨੂੰ ਵੀ ਆਫਰ ਕੀਤਾ ਗਿਆ ਸੀ। ਅਨੁਪਮਾ ਸ਼ੋਅ ’ਚ ਰੋਪਾਲੀ ਗਾਂਗੁਲੀ, ਸੁਧਾਂਸ਼ੂ ਪਾਂਡੇ, ਗੌਰਵ ਖੰਨਾ ਅਤੇ ਮਦਾਲਸਾ ਸ਼ਰਮਾ ਦੀ ਅਹਿਮ ਭੂਮਿਕਾ ਹੈ। ਇਹ ਸ਼ੋਅ ਪਹਿਲੇ ਦਿਨ ਤੋਂ ਲੋਕਾਂ ਦਾ ਦਿਲ ਜਿੱਤਣ ’ਚ ਸਫ਼ਲ ਰਿਹਾ ਹੈ। ਇਹ ਸ਼ੋਅ ਪਿਛਲੇ ਸਾਲ ਜੁਲਾਈ ’ਚ ਸ਼ੁਰੂ ਹੋਇਆ ਹੈ। ਸ਼ੋਅ ਦੀ ਸਟੋਰੀ ਲਾਈਨ ਤੇ ਸ਼ਾਨਦਾਰ ਕਾਸਟ ਦੇ ਚੱਲਦਿਆਂ ਇਹ ਟੀਆਰਪੀ ’ਚ ਨੰਬਰ ਵਨ ਬਣਿਆ ਰਹਿੰਦਾ ਹੈ।

On Punjab

ਪ੍ਰਿਅੰਕਾ ਦੀ ‘ਵੰਡਰ ਵੁਮਨ’ ਨਾਲ ਮੁਲਾਕਾਤ, ਦੋਵਾਂ ਦੀਆਂ ਤਸਵੀਰਾਂ ਵਾਇਰਲ

On Punjab