62.67 F
New York, US
August 27, 2025
PreetNama
ਖੇਡ-ਜਗਤ/Sports News

ਰਾਫ਼ੇਲ ਨਡਾਲ ਨੇ ਆਪਣੇ ਨਾਂਅ ਕੀਤਾ ਚੌਥਾ US ਓਪਨ ਖਿਤਾਬSep

ਨਿਊਯਾਰਕ: ਸੋਮਵਾਰ ਨੂੰ ਸਪੇਨ ਦੇ ਉੱਘੇ ਟੈਨਿਸ ਖਿਡਾਰੀ ਰਾਫ਼ੇਲ ਨਡਾਲ ਨੇ ਆਪਣੇ ਕਰੀਅਰ ਦਾ 19ਵਾਂ ਗ੍ਰੈਡ-ਸਲੈਮ ਅਤੇ ਚੌਥਾ US ਓਪਨ ਖਿਤਾਬ ਆਪਣੇ ਨਾਮ ਕਰ ਲਿਆ । ਇਸ ਵਿੱਚ ਦੂਜੀ ਮੈਰਿਟ ਵਾਲੇ ਨਡਾਲ ਨੇ ਆਰਥਰ ਐਸ਼ ਸਟੇਡੀਅਮ ਵਿੱਚ ਯੂਐੱਸ ਓਪਨ ਦੇ ਪੁਰਸ਼ ਸਿੰਗਲਜ਼ ਫ਼ਾਈਨਲ ਮੁਕਾਬਲੇ ਵਿੱਚ ਰੂਸ ਦੇ ਡੈਨਿਲ ਮੈਡਵੇਡੇਵ ਨੂੰ ਸਖ਼ਤ ਮੁਕਾਬਲੇ ਵਿੱਚ ਹਰਾਇਆ ਦਰਅਸਲ, ਸਪੇਨਿਸ਼ ਖਿਡਾਰੀ ਨੇ ਸਾਢੇ ਚਾਰ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਰੂਸੀ ਖਿਡਾਰੀ ਨੂੰ 7-5, 6-3, 5-7, 4-6, 6-4 ਨਾਲ ਹਰਾ ਦਿੱਤਾ । ਦੱਸ ਦੇਈਏ ਕਿ ਨਡਾਲ ਰੌਜਰ ਫ਼ੈਡਰਰ ਦੇ ਹੁਣ ਤੱਕ ਦੇ ਸਭ ਤੋਂ ਵੱਧ 20 ਗ੍ਰੈਂਡ-ਸਲੈਮ ਖਿਤਾਬ ਤੋਂ ਸਿਰਫ਼ ਇੱਕ ਕਦਮ ਪਿੱਛੇ ਹਨ ।ਫ਼ਰੈਂਚ ਓਪਨ ਵਿੱਚ ਨਡਾਲ ਨੇ ਸਭ ਤੋਂ ਵੱਧ 12 ਖਿਤਾਬ ਜਿੱਤੇ ਹਨ । ਇਸ ਤੋਂ ਇਲਾਵਾ ਨਡਾਲ ਨੇ ਵਿੰਬਲਡਨ ਵਿੱਚ ਦੋ ਜਦਕਿ ਆਸਟ੍ਰੇਲੀਅਨ ਓਪਨ ਵਿੱਚ ਇੱਕ ਖਿਤਾਬ ਆਪਣੇ ਨਾਮ ਕੀਤਾ । ਦੱਸ ਦੇਈਏ ਕਿ ਯੂਐੱਸ ਓਪਨ ਵਿੱਚ ਇਹ ਉਨ੍ਹਾਂ ਦਾ ਚੌਥਾ ਖਿਤਾਬ ਰਿਹਾ ਹੈ । ਇਸ ਮੁਕਾਬਲੇ ਵਿੱਚ ਨਡਾਲ ਨੇ ਰੂਸੀ ਖਿਡਾਰੀ ‘ਤੇ ਸ਼ੁਰੂ ਵਿੱਚ ਹੀ ਕਾਫ਼ੀ ਦਬਾਅ ਬਣਾਇਆ ਤੇ ਇੱਕ ਤੋਂ ਬਾਅਦ ਇੱਕ ਲਗਾਤਾਰ ਦੋ ਸ਼ੁਰੂਆਤੀ ਸੈੱਟ ਜਿੱਤੇ । ਉਸ ਸਮੇ ਤਾਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਨਡਾਲ ਬਹੁਤ ਆਸਾਨੀ ਨਾਲ ਫ਼ਾਈਨਲ ਮੁਕਾਬਲਾ ਜਿੱਤ ਲੈਣਗੇ, ਪਰ ਰੂਸੀ ਖਿਡਾਰੀ ਦੇ ਇਰਾਦੇ ਕੁਝ ਹੋਰ ਹੀ ਸਨ । ਰੂਸੀ ਖਿਡਾਰੀ ਨੇ ਨਡਾਲ ਨੂੰ ਤੀਜੇ ਸੈੱਟ ਵਿੱਚ 7-5 ਨਾਲ ਹਰਾ ਦਿੱਤਾ, ਪਰ ਫ਼ਾਈਨਲ ਤੇ ਫ਼ੈਸਲਾਕੁੰਨ ਸੈੱਟ ਵਿੱਚ ਨਡਾਲ ਦਾ ਪਿਛਲਾ ਤਜਰਬਾ ਉਸਦੇ ਬਹੁਤ ਕੰਮ ਆਇਆ ।

Related posts

ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੂੰ ਲੈ ਕੇ ਬੰਗਾਲ ’ਚ ਸਿਆਸਤ ਸ਼ੁਰੂ- ਭਾਜਪਾ ਦੇ ਸਿਆਸੀ ਬਦਲਾਖੋਰੀ ਦੇ ਸ਼ਿਕਾਰ ਹੋਏ ਹਨ ‘ਦਾਦਾ’

On Punjab

ਕ੍ਰਿਸਟੀਆਨੋ ਰੋਨਾਲਡੋ ਜੂਨੀਅਰ ਪਿਤਾ ਦੇ ਨਕਸ਼ੇ-ਕਦਮਾਂ ‘ਤੇ ਚੱਲਦਿਆਂ, ਮਾਨਚੈਸਟਰ ਯੂਨਾਈਟਿਡ ਤੇ ਡੌਨ ਨੰਬਰ 7 ਸ਼ਰਟ ‘ਚ ਸ਼ਾਮਲ ਹੋਇਆ

On Punjab

ਕ੍ਰਿਕਟ ਤੋਂ ਬਾਅਦ ਹੁਣ ਸਿਆਸਤ ‘ਚ ਪਾਰੀ ਦੀ ਸ਼ੁਰੂਆਤ ਕਰਨਗੇ ਮੁਰਲੀਧਰਨ

On Punjab