PreetNama
ਰਾਜਨੀਤੀ/Politics

ਰਾਹੁਲ ਨੇ ਬਦਲਿਆ ਮੋਦੀ ਦਾ ਨਾਂ, ਜਾਣੋ ਕੀ ਰੱਖਿਆ ਨਵਾਂ ਨਾਮ

ਨਵੀਂ ਦਿੱਲੀ: ਪੂਰਬੀ ਲੱਦਾਖ ਦੀ ਗਲਵਾਨ ਘੱਟੀ ‘ਚ ਭਾਰਤ ‘ਤੇ ਚੀਨੀ ਫੌਜੀਆਂ ਵਿਚਾਲੇ ਹੋਈ ਹਿੰਸਕ ਝੱੜਪ ਤੋਂ ਬਾਅਦ ਦੇਸ਼ ਦੀ ਸਿਆਸਤ ਵੀ ਗਰਮਾਈ ਹੋਈ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਤੇ ਹਮਲਾ ਬੋਲ ਰਹੇ ਹਨ। ਹਾਲ ਹੀ ‘ਚ ਰਾਹੁਲ ਗਾਂਧੀ ਨੇ ਇੱਕ ਹੋਰ ਟਵੀਟ ਕਰ ਪ੍ਰਧਾਨ ਮੰਤਰੀ ਮੋਦੀ ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਕਿਹਾ ਕਿ ਨਰਿੰਦਰ ਮੋਦੀ
ਅਸਲ ‘ਚ ‘Surender Modi’ ਹੈ।ਹੈਰਾਨੀ ਵਾਲੀ ਗੱਲ ਹੈ ਕਿ 20 ਜਵਾਨਾਂ ਦੇ ਗਲਵਾਨ ਘਾਟੀ ‘ਚ ਸ਼ਹੀਦ ਹੋਣ ਦੇ ਬਾਅਦ ਪ੍ਰਧਾਨ ਮੰਤਰੀ ਮੋਦੀ ਕਹਿੰਦੇ ਹਨ ਕਿ ਸਾਡੀ ਸਰਹੱਦ ‘ਚ ਕੋਈ ਦਾਖਲ ਨਹੀਂ ਹੋਇਆ ਤੇ ਨਾ ਹੀ ਸਾਡੀ ਕੋਈ ਪੋਸਟ ਕਿਸੇ ਦੇ ਕਬਜ਼ੇ ‘ਚ ਹੈ। ਅੱਜ ਕੋਈ ਵੀ ਸਾਡੇ ਵੱਲ ਅੱਖ ਚੱਕ ਕਿ ਨਹੀਂ ਵੇਖ ਸਕਦਾ। ਮੋਦੀ ਦੇ ਇਸ ਬਿਆਨ ਤੋਂ ਬਾਅਦ ਵਿਰੋਧੀ ਧਿਰ ਲਗਾਤਾਰ ਮੋਦੀ ਤੇ ਹਮਲਾ ਬੋਲ ਰਹੀ ਹੈ ‘ਤੇ ਵੱਡੇ ਸਵਾਲ ਚੁੱਕ ਰਹੀ ਹੈ।ਮੋਦੀ ਦੇ ਇਸ ਬਿਆਨ ਤੋਂ ਬਾਅਦ ਰਾਹੁਲ ਗਾਂਧੀ ਨੇ ਟਵੀਟ ਕੀਤਾ ਸੀ ਕਿ ‘ਭਰਾਵੋ ਤੇ ਭੈਣੋ, ਚੀਨ ਨੇ ਭਾਰਤ ਦੇ ਨਿਹੱਥੇ ਸਿਪਾਹੀਆਂ ਨੂੰ ਮਾਰ ਕੇ ਇੱਕ ਵੱਡਾ ਜੁਰਮ ਕੀਤਾ ਹੈ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਕਿ ਇਨ੍ਹਾਂ ਨਾਇਕਾਂ ਨੂੰ ਹਥਿਆਰਾਂ ਤੋਂ ਬਿਨਾਂ ਕਿਸ ਨੇ ਖਤਰੇ ਵੱਲ ਭੇਜਿਆ? ਕੌਣ ਜ਼ਿੰਮੇਵਾਰ ਹੈ?

Related posts

Lok Sabha Poll Results Punjab 2019: ਪਟਿਆਲਾ ਤੋਂ ਪਰਨੀਤ ਕੌਰ ਜੇਤੂ

On Punjab

ਪੰਜਾਬ ਪੁਲੀਸ ਵਿੱਚ ਅਮਲੇ ਦੀ ਘਾਟ; ਸਿਆਸੀ ਸੁਰੱਖਿਆ ਕਾਫ਼ਲੇ ਵਧੇ

On Punjab

ਕਾਂਗਰਸ ‘ਚ ਬਗਾਵਤ.. ਗੋਗੀ ਤੇ ਖੰਗੂੜਾ ਤੋਂ ਬਾਅਦ ਹੁਣ ਬਾਵਾ ਤੇ ਟਿੱਕਾ ਨੇ ਵੀ ਦਿੱਤਾ ਅਸਤੀਫਾ

On Punjab