PreetNama
ਰਾਜਨੀਤੀ/Politics

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਸ਼ਹਿਰ ਦੀਆਂ ਸੜਕਾਂ ‘ਤੇ ਲੱਗੇ ਲੰਬੇ ਜਾਮ, ਪੁਲਿਸ ਦੇ ਬਦਲਵੇਂ ਰਸਤਿਆਂ ਦੇ ਪ੍ਰਬੰਧ ਨਹੀਂ ਹੋ ਸਕੇ ਲਾਗੂ

ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਕਾਰਨ ਸ਼ਹਿਰ ਵਾਸੀਆਂ ਨੂੰ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਸ਼ਹਿਰ ਦੇ ਪ੍ਰਮੁੱਖ ਸਮਰਾਲਾ ਚੌਂਕ, ਸ਼ੇਰਪੁਰ ਚੌਕ ਨੂੰ ਆਉਂਦੀਆਂ ਸੜਕਾਂ ‘ਤੇ ਲੱਗੇ ਲੰਮੇ ਜਾਮ ਦੇ ਚਲਦੇ ਰਾਹਗੀਰਾਂ ਨੂੰ ਘੰਟਿਆਂ ਬੱਧੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦ ਕਿ ਲੁਧਿਆਣਾ ਟ੍ਰੈਫਿਕ ਪੁਲਿਸ ਵੱਲੋਂ ਰਾਹੁਲ ਗਾਂਧੀ ਦੀ ਯਾਤਰਾ ਤੋਂ ਪਹਿਲਾਂ ਲੋਕਾਂ ਨੂੰ ਜਾਮ ਤੋਂ ਬਚਾਉਣ ਲਈ ਬਦਲਵੇਂ ਰਸਤਿਆਂ ਦਾ ਨਕਸ਼ਾ ਤਿਆਰ ਕੀਤਾ ਗਿਆ ਸੀ। ਰੋਡ ਮੈਪ ਤਿਆਰ ਕਰ ਲਿਆ ਗਿਆ ਸੀ, ਪਰ ਇਸ ਨੂੰ ਸ਼ਹਿਰ ਦੀਆਂ ਸੜਕਾਂ ਤੇ ਲਾਗੂ ਕਰਨ ਵਿਚ ਪੁਲਿਸ ਪ੍ਰਸ਼ਾਸਨ ਫੇਲ੍ਹ ਸਾਬਤ ਹੋ ਰਿਹਾ ਹੈ ਜਿਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਜਾਮ ਵਿਚ ਫਸ ਕੇ ਭੁਗਤਣਾ ਪੈ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਰਾਹੁਲ ਗਾਂਧੀ ਦੀ ਯਾਤਰਾ ਸਮਰਾਲਾ ਚੌਕ ਤਕ ਪੁੱਜਣ ਤਕ ਟ੍ਰੈਫਿਕ ਪੁਲਿਸ ਜਾਮ ਵਿਚ ਫਸੇ ਲੋਕਾਂ ਨੂੰ ਕਿਸ ਕਿਸ ਤਰ੍ਹਾਂ ਰਾਹਤ ਦਿੰਦੀ ਹੈ।

Related posts

Kisan Andolan: ਦਿੱਲੀ ਪੁਲਿਸ ਤੇ ਕਿਸਾਨਾਂ ‘ਚ ਬਣੀ ਸਹਿਮਤੀ, 200 ਕਿਸਾਨਾਂ ਨੂੰ ਮਿਲੀ ਜੰਤਰ-ਮੰਤਰ ਜਾਣ ਦੀ ਮਨਜ਼ੂਰੀ

On Punjab

ਕੁੰਭ ਤੋਂ ਪਰਤੇ ਨੇਪਾਲ ਦੇ ਸਾਬਕਾ ਰਾਜਾ ਕੋਰੋਨਾ ਪਾਜ਼ੇਟਿਵ

On Punjab

ਡੀਜ਼ਲ ਵਾਲੀ ਟੈਂਕੀ ਫਟਣ ਕਾਰਨ ਟਰੱਕ ਨੂੰ ਅੱਗ ਲੱਗੀ

On Punjab