PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਸ਼ਟਰਪਤੀ ਦਰੋਪਦੀ ਮੁਰਮੂ ਦੋ ਰੋਜ਼ਾ ਫੇਰੀ ਲਈ ਪੁਰਤਗਾਲ ਪੁੱਜੇ

ਲਿਸਬਨ- ਰਾਸ਼ਟਰਪਤੀ ਮੁਰਮੂ ਦੋ ਦੇਸ਼ਾਂ ਦੀ ਯਾਤਰਾ ਦੇ ਪਹਿਲੇ ਪੜਾਅ ‘ਤੇ ਪੁਰਤਗਾਲ ਪਹੁੰਚੇ ਰਾਸ਼ਟਰਪਤੀ ਦਰੋਪਦੀ ਮੁਰਮੂ ਪੁਰਤਗਾਲ ਤੇ ਸਲੋਵਾਕੀਆ ਗਣਰਾਜ ਦੀ ਆਪਣੀ ਚਾਰ ਰੋਜ਼ਾ ਸਰਕਾਰੀ ਫੇਰੀ ਦੇ ਪਹਿਲੇ ਪੜਾਅ ਤਹਿਤ ਐਤਵਾਰ ਨੂੰ ਲਿਸਬਨ ਪਹੁੰਚ ਗਏ ਹਨ। ਪਿਛਲੇ ਕਰੀਬ ਤਿੰਨ ਦਹਾਕਿਆਂ ਵਿਚ ਕਿਸੇ ਭਾਰਤੀ ਰਾਸ਼ਟਰਪਤੀ ਦੀ ਇਹ ਅਜਿਹੀ ਪਹਿਲੀ ਫੇਰੀ ਹੈ। ਫੀਗੋ ਮਦੁਰਾਓ ਦੇ ਫੌਜੀ ਏਅਰਬੇਸ ਉੱਤੇ ਪੁੱਜੀ ਰਾਸ਼ਟਰਪਤੀ ਮੁਰਮੂ ਦਾ ਪੁੁਰਤਗਾਲ ਵਿਚ ਭਾਰਤ ਦੇ ਰਾਜਦੂਤ ਪੁਨੀਤ ਆਰ ਕੁੰਡਲ ਤੇ ਭਾਰਤ ਵਿਚ ਪੁਰਤਗਾਲੀ ਰਾਜਦੂਤ ਜੋਆਓ ਰਿਬੇਰੋ ਡੀ ਅਲਮੈਦਾ ਨੇ ਸਵਾਗਤ ਕੀਤਾ।

ਰਾਸ਼ਟਰਪਤੀ ਮੁਰਮੂ ਅਜਿਹੇ ਮੌਕੇ ਪੁਰਤਗਾਲ ਦੇ ਦੌਰੇ ’ਤੇ ਆਏ ਹਨ ਜਦੋਂ ਅਹਿਮ ਵਿਸ਼ਵਵਿਆਪੀ ਆਰਥਿਕ ਬਦਲਾਅ ਦੇਖਣ ਨੂੰ ਮਿਲ ਰਹੇ ਹਨ ਤੇ ਅਮਰੀਕਾ ਵੱਲੋਂ ਲਗਾਏ ਗਏ ਵਪਾਰਕ ਟੈਕਸਾਂ ਨੇ ਕੌਮਾਂਤਰੀ ਵਣਜ ਨੂੰ ਮੁੜ ਆਕਾਰ ਦਿੱਤਾ ਹੈ ਤੇ ਭਾਰਤ ਨੇ ਯੂਰਪੀ ਮੁਲਕਾਂ ਨਾਲ ਨੇੜਤਾ ਵਧਾਈ ਹੈ। ਇਸ ਸਾਲ ਫਰਵਰੀ ਵਿੱਚ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਅਤੇ ਕਮਿਸ਼ਨਰਾਂ ਦੇ ਕਾਲਜ ਨੇ ਭਾਰਤ ਦਾ ਦੌਰਾ ਕੀਤਾ ਸੀ। ਭਾਰਤ ਨੇ ਇਸ ਸਾਲ ਭਾਰਤ-ਯੂਰਪੀ ਸੰਘ ਮੁਕਤ ਵਪਾਰ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਉਮੀਦ ਜਤਾਈ ਹੈ।

ਪੁਰਤਗਾਲ ਦੀ ਦੋ ਰੋਜ਼ਾ ‘ਮੀਲਪੱਥਰ’ ਯਾਤਰਾ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਸਬੰਧਾਂ ਦੀ 50ਵੀਂ ਵਰ੍ਹੇਗੰਢ ਨਾਲ ਮੇਲ ਖਾਂਦੀ ਹੈ। ਰਾਸ਼ਟਰਪਤੀ ਮੁਰਮੂ ਨੂੰ ਸੋਮਵਾਰ ਨੂੰ ‘ਗਾਰਡ ਆਫ਼ ਆਨਰ’ ਦਿੱਤਾ ਜਾਵੇਗਾ। ਉਪਰੰਤ ਰਾਸ਼ਟਰਪਤੀ ਮੁਰਮੂ ਆਪਣੇ ਪੁਰਤਗਾਲੀ ਹਮਰੁਤਬਾ ਮਾਰਸੇਲੋ ਰੇਬੇਲੋ ਡੀ ਸੂਸਾ, ਪ੍ਰਧਾਨ ਮੰਤਰੀ ਲੁਇਸ ਮੌਂਟੇਨੇਗਰੋ ਅਤੇ ਅਸੈਂਬਲੀ ਦੇ ਸਪੀਕਰ ਡਾ. ਜੋਸ ਪੈਡਰੋ ਅਗੁਆਰ-ਬ੍ਰਾਂਕੋ ਸਮੇਤ ਸਿਖਰਲੀ ਪੁਰਤਗਾਲੀ ਲੀਡਰਸ਼ਿਪ ਨਾਲ ਬੈਠਕਾਂ ਕਰਨਗੇ।

ਲਿਸਬਨ ਦੇ ਮੇਅਰ ਕਾਰਲੋਸ ਮੈਨੁਅਲ ਫੇਲਿਕਸ ਮੋਏਦਾਸ ਰਾਸ਼ਟਰਪਤੀ ਮੁਰਮੂ ਲਈ ਵਿਸ਼ੇਸ਼ ਸਮਾਗਮ ਦੀ ਮੇਜ਼ਬਾਨੀ ਵੀ ਕਰਨਗੇ। ਉਹ ਰਾਸ਼ਟਰਪਤੀ ਰੇਬੇਲੋ ਡੀ ਸੂਜ਼ਾ ਵੱਲੋਂ ਦਿੱਤੀ ਜਾਣ ਵਾਲੀ ਦਾਅਵਤ ਵਿੱਚ ਵੀ ਸ਼ਿਰਕਤ ਕਰਨਗੇ। ਰਾਸ਼ਟਰਪਤੀ ਮੁਰਮੂ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਵੀ ਮਿਲਣਗੇ।

ਕਾਬਿਲੇਗੌਰ ਹੈ ਕਿ ਪੁਰਤਗਾਲ ਵਿਚ ਸਵਾ ਲੱਖ ਦੇ ਕਰੀਬ ਭਾਰਤੀ ਭਾਈਚਾਰੇ ਦੇ ਮੈਂਬਰ ਰਹਿੰਦੇ ਹਨ। ਇਨ੍ਹਾਂ ਵਿਚੋਂ 35000 ਤੋਂ ਵੱਧ ਭਾਰਤੀ ਨਾਗਰਿਕ ਤੇ 90,000 ਭਾਰਤੀ ਮੂਲ ਦੇ ਲੋਕ ਹਨ। ਭਾਰਤੀ ਭਾਈਚਾਰਾ ਲਿਸਬਨ, ਅਲਗਾਰਵੇ ਤੇ ਪੋਰਟੋ ਵਿਚ ਫੈਲਿਆ ਹੋਇਆ ਤੇ ਪੁਰਤਗਾਲ ਦੇ ਸਮਾਜਿਕ ਤੇ ਆਰਥਿਕ ਤਾਣੇ ਬਾਣੇ ਦਾ ਅਨਿੱਖੜਵਾਂ ਅੰਗ ਹੈ।

Related posts

ਅਮਰੀਕੀ ਸੰਸਦ ‘ਤੇ ਹਮਲੇ ‘ਚ ਵਿਦੇਸ਼ੀ ਹੱਥ ਲੱਭ ਰਹੀ ਐੱਫਬੀਆਈ

On Punjab

Covid India Updates: ਏਮਜ ਨਿਰਦੇਸ਼ਕ ਡਾ: ਰਣਦੀਪ ਗੁਲੇਰੀਆ ਦਾ ਦਾਅਵਾ, ਭਵਿੱਖ ‘ਚ ਬੱਚਿਆ ‘ਚ ਨਹੀਂ ਹੋਵੇਗਾ ਗੰਭੀਰ ਇਨਫੈਕਸ਼ਨ

On Punjab

ਅਰਬਪਤੀ Elon Musk ਨੂੰ ਝਟਕਾ, ਮੰਗਲ ਗ੍ਰਹਿ ‘ਤੇ ਜਾਣ ਦਾ ਸੁਪਨਾ ਟੁੱਟਿਆ, Starship rocket ਲਾਂਚ ਦੌਰਾਨ ਹੋਇਆ ਵਿਸਫੋਟ

On Punjab