PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਵੀ ਦਰਿਆ ਵਿੱਚ ਪਾਣੀ ਵਧਣ ਨਾਲ ਕਥਲੌਰ ਪੁਲ ਕੋਲ ਖਤਰਾ ਬਰਕਰਾਰ, ਲੋਕ ਸਹਿਮੇ

ਪਠਾਨਕੋਟ- ਮੌਸਮ ਵਿਭਾਗ ਵੱਲੋਂ 5, 6, 7 ਅਕਤੂਬਰ ਨੂੰ ਭਾਰੀ ਮੀਂਹ ਦੀ ਕੀਤੀ ਗਈ ਪੇਸ਼ੀਨਗੋਈ ਨੂੰ ਲੈ ਕੇ ਰਣਜੀਤ ਸਾਗਰ ਡੈਮ ਦੇ ਪ੍ਰਸ਼ਾਸਨ ਵੱਲੋਂ ਬੀਤੇ ਦਿਨ ਤੋਂ ਫਲੱਡ ਗੇਟ ਖੋਲ੍ਹ ਕੇ ਰਾਵੀ ਦਰਿਆ ਵਿੱਚ 35 ਹਜ਼ਾਰ ਕਿਊਸਿਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ ਹੈ। ਰਾਵੀ ਦਰਿਆ ਵਿੱਚ ਵੱਧ ਗਏ ਪਾਣੀ ਦੇ ਪੱਧਰ ਨੇ ਇਸ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿੱਚ ਰਹਿ ਰਹੇ ਲੋਕਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਪਾਣੀ ਦਾ ਪੱਧਰ ਇੱਕ ਵਾਰ ਫਿਰ ਦਰਿਆ ਦੇ ਕੰਢੇ ਰਹਿਣ ਵਾਲੇ ਲੋਕਾਂ ਦੇ ਘਰਾਂ ਅਤੇ ਦੁਕਾਨਾਂ ਤੱਕ ਪਹੁੰਚ ਗਿਆ ਹੈ, ਜਿਸ ਕਾਰਨ ਲੋਕ ਖ਼ਤਰੇ ਵਿੱਚ ਹਨ। ਖਾਸ ਤੌਰ ’ਤੇ ਕਥਲੌਰ ਪੁਲ ਲਾਗੇ ਕੋਹਲੀਆਂ ਵਿਖੇ ਰਾਵੀ ਦਰਿਆ ਦੇ ਪਾਣੀ ਨਾਲ ਪਿਛਲੇ ਮਹੀਨੇ 25 ਅਗਸਤ ਨੂੰ ਜੋ ਧੁੱਸੀ ਬੰਨ੍ਹ ਟੁੱਟਿਆ ਸੀ ਉੱਥੇ ਕੁਝ ਟੋਟੇ ਵਿੱਚ ਤਾਂ ਆਰਜ਼ੀ ਤੌਰ ’ਤੇ ਰੇਤਾ ਦੀਆਂ ਬੋਰੀਆਂ ਲਗਾ ਕੇ ਆਰਜ਼ੀ ਬੰਨ੍ਹ ਬਣਾ ਦਿੱਤਾ ਗਿਆ ਹੈ ਪਰ ਪੰਮਾ ਪਿੰਡ ਕੋਲ ਅਜੇ ਵੀ 500 ਮੀਟਰ ਦੇ ਕਰੀਬ ਅਜਿਹਾ ਟੋਟਾ ਹੈ ਜਿੱਥੇ ਕੁਝ ਵੀ ਨਹੀਂ ਕੀਤਾ ਗਿਆ ਜਦਕਿ ਉਕਤ ਟੋਟੇ ਵਿੱਚ ਵੀ ਰਾਵੀ ਦਰਿਆ ਇਸ ਵੇਲੇ ਵਗ ਰਿਹਾ ਹੈ। ਸਰਕਾਰ ਵੱਲੋਂ ਰੇਤ ਅਤੇ ਮਿੱਟੀ ਦੀਆਂ ਬੋਰੀਆਂ ਦੀ ਵਰਤੋਂ ਕਰਕੇ ਬਣਾਇਆ ਗਿਆ ਆਰਜ਼ੀ ਬੰਨ੍ਹ ਖਿਸਕਣਾ ਸ਼ੁਰੂ ਹੋ ਗਿਆ ਹੈ ਜਿਸ ਨੂੰ ਦੇਖ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਆਰਜ਼ੀ ਬੰਨ੍ਹ ਦੀ ਮੁਰੰਮਤ ਅੱਜ ਮੁੜ ਸ਼ੁਰੂ ਕਰ ਦਿੱਤੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਰਾਵੀ ਦਰਿਆ ਨੇ ਧੁੱਸੀ ਬੰਨ੍ਹ ਨੂੰ ਤੋੜ ਦਿੱਤਾ ਸੀ ਅਤੇ ਆਪਣਾ ਮੁਹਾਣ ਹੀ ਕੋਹਲੀਆਂ, ਪੰਮਾ ਪਿੰਡ ਵਾਲੇ ਪਾਸੇ ਕਰ ਲਿਆ ਸੀ। ਉਸ ਵੇਲੇ ਤੋਂ ਲੈ ਕੇ ਹੁਣ ਤੱਕ ਪਾਣੀ ਇਧਰਲੇ ਕਿਨਾਰੇ ਹੀ ਵਗ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜਾਨ-ਮਾਲ ਤੇ ਹੋਰ ਨੁਕਸਾਨ ਨੂੰ ਰੋਕਣ ਲਈ ਦਰਿਆ ਦੇ ਕੰਢੇ ਇੱਕ ਠੋਸ ਬੰਨ੍ਹ ਬਣਾਇਆ ਜਾਣਾ ਚਾਹੀਦਾ ਹੈ।

ਡਰੇਨੇਜ ਵਿਭਾਗ ਦੇ ਐਕਸੀਅਨ ਰਜਿੰਦਰ ਗੋਇਲ ਨਾਲ ਜਦ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਕੋਹਲੀਆਂ ਕੋਲ 1500 ਮੀਟਰ ਦੇ ਕਰੀਬ ਧੁੱਸੀ ਬੰਨ੍ਹ ਰੁੜ੍ਹ ਗਿਆ ਸੀ ਜਿਸ ਵਿੱਚੋਂ ਕਾਫੀ ਟੋਟੇ ਵਿੱਚ ਆਰਜ਼ੀ ਬੰਨ੍ਹ ਬਣਾ ਦਿੱਤਾ ਗਿਆ ਹੈ ਤਾਂ ਜੋ ਰਾਵੀ ਦਰਿਆ ਦਾ ਪਾਣੀ ਉੱਥੇ ਮੁੜ ਮਾਰ ਨਾ ਮਾਰੇ। ਬਾਕੀ ਬਚ ਗਏ ਟੋਟੇ ਬਾਰੇ ਉਨ੍ਹਾਂ ਦਾ ਕਹਿਣਾ ਸੀ ਕਿ ਦਰਿਆ ਦਾ ਉਕਤ ਹਿੱਸਾ ਕਾਫੀ ਉੱਚਾ ਹੈ, ਉਸ ਜਗ੍ਹਾ ਦਰਿਆ ਦਾ ਪਾਣੀ ਮਾਰ ਨਹੀਂ ਕਰ ਸਕੇਗਾ। ਉਨ੍ਹਾਂ ਦਾ ਕਹਿਣਾ ਸੀ ਕਿ ਜਦ ਧੁੱਸੀ ਬੰਨ੍ਹ ਪੱਕਾ ਬਣਾਇਆ ਜਾਵੇਗਾ ਤਾਂ ਸਾਰੇ 1500 ਮੀਟਰ ਟੋਟੇ ਵਿੱਚ ਹੀ ਬੰਨ੍ਹਿਆ ਜਾਵੇਗਾ।

ਰਿਪੋਰਟਾਂ ਅਨੁਸਾਰ ਅੱਜ ਵੀ ਰਣਜੀਤ ਸਾਗਰ ਡੈਮ ਤੋਂ 35,321 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਸੀ। ਰਣਜੀਤ ਸਾਗਰ ਡੈਮ ਪ੍ਰਾਜੈਕਟ ਤੋਂ 3 ਫਲੱਡ ਗੇਟ ਇੱਕ-ਇੱਕ ਮੀਟਰ ਖੋਲ੍ਹੇ ਗਏ। ਡੈਮ ਦੀ ਝੀਲ ਅੰਦਰ ਪਾਣੀ ਦਾ ਪੱਧਰ ਬਾਅਦ ਦੁਪਹਿਰ 3 ਵਜੇ 522.320 ਮੀਟਰ ਦਰਜ ਕੀਤਾ ਗਿਆ। ਜਦਕਿ ਹਿਮਾਚਲ ਪ੍ਰਦੇਸ਼ ਦੇ ਚੰਬਾ ਜ਼ਿਲ੍ਹੇ ’ਚ ਸਥਿਤ ਚਮੇਰਾ ਪਣ-ਬਿਜਲੀ ਪ੍ਰਾਜੈਕਟ ਤੋਂ ਇਸ ਸਮੇਂ ਝੀਲ ਵਿੱਚ ਸਿਰਫ਼ 488 ਕਿਊਸਿਕ ਪਾਣੀ ਦਾਖਲ ਹੋ ਰਿਹਾ ਹੈ। ਰਣਜੀਤ ਸਾਗਰ ਡੈਮ ਵੀ ਇਸ ਸਮੇਂ ਚਾਰਾਂ ਯੂਨਿਟਾਂ ਤੋਂ ਪੂਰੀ ਸਮਰੱਥਾ ਨਾਲ 600 ਮੈਗਾਵਾਟ ਬਿਜਲੀ ਪੈਦਾ ਕਰ ਰਿਹਾ ਹੈ।

Related posts

ਝੰਡੇ ‘ਚ ਪਹਿਲਾ ਅਸ਼ੋਕ ਚੱਕਰ ਨਹੀਂ ਸੀ, 8 ਕਮਲ ਸਨ; ਜਾਣੋ- ਭਾਰਤ ਦੇ ਰਾਸ਼ਟਰੀ ਝੰਡੇ ਦਾ ਇਤਿਹਾਸ

On Punjab

Lok Sabha Elections: ਵੋਟਾਂ ਤੋਂ ਪਹਿਲਾਂ ਮੋਦੀ ਸਰਕਾਰ ਕਰਨ ਜਾ ਰਹੀ ਵੱਡਾ ਧਮਾਕਾ, ਅਗਲੇ ਹਫ਼ਤੇ ਲਾਗੂ ਹੋਣ ਜਾ ਰਿਹਾ ਇਹ ਕਾਨੂੰਨ

On Punjab

Punjab Congress Crisis: ਪੰਜਾਬ ਕਾਂਗਰਸ ‘ਚ ਖ਼ਤਮ ਨਹੀਂ ਹੋ ਰਿਹਾ ਕਲੇਸ਼, ਆਗੂਆਂ ਨਾਲ ਮਿਲ ਰਹੇ ਹਨ ਰਾਹੁਲ ਗਾਂਧੀਪੰਜਾਬ ਕਾਂਗਰਸ ‘ਚ ਜਾਰੀ ਸੰਕਟ ਦਾ ਹੱਲ ਕੱਢਣ ਲਈ ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਆਪਣੀ ਕੋਸ਼ਿਸ਼ਾਂ ਨੂੰ ਤੇਜ਼ ਕਰ ਦਿੱਤਾ ਹੈ। ਰਾਹੁਲ ਲਗਾਤਾਰ ਆਪਣੇ ਰਿਹਾਇਸ਼ ‘ਤੇ ਪੰਜਾਬ ਕਾਂਗਰਸ ਦੇ ਵਿਧਾਇਕਾਂ, ਸੰਸਦ ਮੈਂਬਰਾਂ ਤੇ ਮੁਖੀ ਆਗੂਆਂ ਨੂੰ ਮਿਲ ਰਹੇ ਹਨ। ਪੰਜਾਬ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ‘ਚ ਕਾਂਗਰਸ ਜਲਦ ਤੋਂ ਜਲਦ ਇਸ ਦਾ ਹੱਲ ਚਾਹੁੰਦੀ ਹੈ।

On Punjab