PreetNama
ਰਾਜਨੀਤੀ/Politics

ਰਾਮ ਰਹੀਮ ਦਾ ਜੇਲ੍ਹ ‘ਚੋਂ ਵੱਡਾ ਐਲਾਨ, ਹਨਪ੍ਰੀਤ ਨੇ ਟਵਿੱਟਰ ‘ਤੇ ਸ਼ੇਅਰ ਕੀਤੀ ਚਿੱਠੀ


ਸਿਰਸਾ: ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਇੰਸਾ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚੋਂ ਮਾਂ ਨੂੰ ਚਿੱਠੀ ਲਿਖ ਕੇ ਵੱਡਾ ਐਲਾਨ ਕੀਤਾ ਹੈ। ਰਾਮ ਰਹੀਮ ਸਿੰਘ ਨੇ ਦਾਅਵਾ ਕੀਤਾ ਹੈ ਕਿ ਉਹ ਸਾਰੀ ਉਮਰ ਡੇਰੇ ਦਾ ਮੁਖੀ ਬਣਿਆ ਰਹੇਗਾ। ਇਸ ਦੇ ਨਾਲ ਹੀ ਰਾਮ ਰਹੀਮ ਦੇ ਜੇਲ੍ਹ ਜਾਣ ਮਗਰੋਂ ਡੇਰੇ ਦੇ ਅਗਲੇ ਮੁਖੀ ਦੀ ਚਰਚਾ ‘ਤੇ ਬ੍ਰੇਕ ਲੱਗ ਗਈ ਹੈ।

ਦੱਸ ਦਈਏ ਕਿ ਰਾਮ ਰਹੀਮ ਨੇ ਕਈ ਵਾਰ ਮਾਂ ਦੀ ਖ਼ਰਾਬ ਸਿਹਤ ਤੇ ਹੋਰਨਾਂ ਕਰਨਾ ਦਾ ਹਵਾਲਾ ਦਿੰਦਿਆਂ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਉਣ ਦੀ ਅਪੀਲ ਕੀਤੀ ਗਈ ਪਰ ਇਸ ਨੂੰ ਵਾਜਬ ਕਾਰਨ ਨਾ ਦੱਸਦਿਆਂ ਜੱਜ ਵੱਲੋਂ ਇਸ ਅਪੀਲ ਨੂੰ ਰੱਦ ਕਰ ਦਿੱਤਾ ਗਿਆ। ਹੁਣ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਸਜ਼ਾ ਭੁਗਤ ਰਹੇ ਰਾਮ ਰਹੀਮ ਨੇ ਆਪਣੀ ਮਾਂ ਨੂੰ ਚਿੱਠੀ ਲਿਖੀ ਹੈ।

ਚਿੱਠੀ ਡੇਰੇ ਦੀ ਵਾਈਸ ਚੇਅਰਪਰਸਨ ਸ਼ੋਭਾ ਇੰਸਾ ਵੱਲੋਂ ਟਵਿੱਟਰ ‘ਤੇ ਸ਼ੇਅਰ ਕੀਤੀ ਗਈ ਹੈ, ਜਿਸ ਨੂੰ ਹਨੀਪ੍ਰੀਤ ਨੇ ਰੀਟਵੀਟ ਕੀਤਾ ਹੈ। ਡੇਰਾ ਮੁਖੀ ਵੱਲੋਂ ਚਿੱਠੀ ਵਿੱਚ ਜ਼ੋਰ ਦੇ ਕੇ ਕਿਹਾ ਗਿਆ ਹੈ ਕਿ ਉਹ ਤਾਉਮਰ ਡੇਰਾ ਮੁਖੀ ਬਣਿਆ ਰਹੇਗਾ ਤੇ ਲੋਕਾਂ ਦੀ ਸੇਵਾ ਕਰਦਾ ਰਹੇਗਾ।

ਕੈਪਟਨ ਦਾ 3.5 ਲੱਖ ਮੁਲਾਜ਼ਮਾਂ ਨੂੰ ਝਟਕਾ, ਵਿਧਾਇਕਾਂ ‘ਤੇ ਫੁੱਲ ਮਿਹਰ

ਚਿੱਠੀ ਵਿੱਚ ਜਿਥੇ ਸਰਕਾਰ ਵੱਲੋਂ ਕਰੋਨਾ ਨਾਲ ਨਜਿੱਠਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਗੱਲ ਕਹੀ ਗਈ ਹੈ, ਉਥੇ ਡੇਰੇ ਸ਼ਰਧਾਲੂਆਂ ਵੱਲੋਂ ਖ਼ੂਨਦਾਨ ਕਰਨ ਤੇ ਭਲਾਈ ਦੇ ਕੰਮ ਕਰਨ ਦੀ ਵੀ ਗੱਲ ਕਹੀ ਗਈ ਹੈ। ਡੇਰੇ ਵਿੱਚ ਗੁੱਟਬਾਜ਼ੀ ਦੇ ਸਵਾਲਾਂ ਦਾ ਵੀ ਜਵਾਬ ਦਿੱਤਾ ਗਿਆ ਹੈ।

Related posts

18,771 ਗੱਟੇ ਝੋਨਾ ਖੁਰਦ-ਬੁਰਦ ਕਰਨ ਦੇ ਮਾਮਲੇ ‘ਚ ਸ਼ੈਲਰ ਮਾਲਕ ਤੇ ਪਤਨੀ ਗ੍ਰਿਫ਼ਤਾਰ

On Punjab

ਕਸ਼ਮੀਰ ਨੂੰ ਮਿਲੇਗੀ ਪਹਿਲੀ ਵੰਦੇ ਭਾਰਤ ਰੇਲ ਗੱਡੀ, ਮੋਦੀ ਦਿਖਾਉਣਗੇ ਹਰੀ ਝੰਡੀ

On Punjab

ਅਮਰੀਕਾ ਨੇ ਬਦਲਿਆ ਰਵੱਈਆ, ਵ੍ਹਾਈਟ ਹਾਊਸ ਨੇ ਟਵਿੱਟਰ ‘ਤੇ PM ਮੋਦੀ ਨੂੰ ਕੀਤਾ ਅਨਫਾਲੋ

On Punjab