PreetNama
ਸਮਾਜ/Social

ਰਾਫੇਲ ਪੂਜਾ ਸੋਸ਼ਲ ਮੀਡੀਆ ‘ਤੇ ਹੋਈ ਟ੍ਰੋਲ, ਲੋਕਾਂ ਨੇ ਕਿਹਾ, ‘ਨਿੰਬੂ ਕਰਨਗੇ ਰਾਫੇਲ ਦੀ ਰਾਖੀ’

ਪੂਜਾ ਦੌਰਾਨ ਰਾਫੇਲ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ। ਤੁਸੀਂ ਵੀ ਵੇਖੋ ਲੋਕਾਂ ਦੇ ਕੁਝ ਮਜ਼ੇਦਾਰ ਟਵੀਟਸ।ਲੋਕਾਂ ਨੇ ਟਵਿਟਰ ‘ਤੇ ਰਾਫੇਲ ਦੀ ਪੂਜਾ ਕਰਨ ‘ਤੇ ਸਵਾਲ ਚੁੱਕੇ ਤੇ ਕਿਹਾ ਕਿ ਭਾਰਤ ‘ਚ ਸਾਰੇ ਧਰਮਾਂ ਦੇ ਲੋਕ ਟੈਕਸ ਦਿੰਦੇ ਹਨ। ਕੀ ਸਰਕਾਰ ਹਿੰਦੂਤਵ ਦੀ ਰਾਜਨੀਤੀ ਨਹੀਂ ਕਰ ਰਹੀ?ਕੁਝ ਲੋਕਾਂ ਨੇ ਰਾਫੇਲ ਨੂੰ ਭਾਰਤ ‘ਚ ਚਲਾਉਣ ਵਾਲੇ ਵਾਹਨਾਂ ਦੇ ਪਿੱਛੇ ਲਿਖੇ ਕੈਪਸ਼ਨ ਨੂੰ ਲੈ ਕੇ ਵੀ ਟ੍ਰੋਲ ਕੀਤਾ।ਰਾਫੇਲ ਦੇ ਟਾਇਰਾਂ ਦੇ ਹੇਠ ਰੱਖੇ ਨਿੰਬੂ ਦੀ ਤਸਵੀਰ ਦਾ ਲੋਕਾਂ ਨੇ ਸਭ ਤੋਂ ਜ਼ਿਆਦਾ ਮਜ਼ਾਕ ਬਣਾਇਆ।ਕੁਝ ਲੋਕਾਂ ਨੇ ਲਿਖਿਆ, ਰਾਫੇਲ ਦੇਸ਼ ਦੀ ਤੇ ਨਿੰਬੂ ਰਾਫੇਲ ਦੀ ਰਾਖੀ ਕਰਨਗੇ।ਲੋਕਾਂ ਨੇ ਨਿੰਬੂ ਵਾਲੀ ਤਸਵੀਰ ਨੂੰ ਹਿੰਦੂਤਵ ਨਾਲ ਜੋੜ ਦਿੱਤਾ।ਲੋਕਾਂ ਨੇ ਇਹ ਵੀ ਪੁੱਛਿਆ ਕੀ ਰਾਫੇਲ ਹਿੰਦੂ ਹੋ ਗਿਆ।ਇਸ ਦੌਰਾਨ ਲੋਕਾਂ ਨੇ ਮਰਹੂਮ ਸਾਬਕਾ ਰੱਖਿਆ ਮੰਤਰੀ ਮਨੋਹਰ ਪਰੀਕਰ ਨੂੰ ਵੀ ਯਾਦ ਕੀਤਾ।

Related posts

ਭਾਰਤ ਸਰਕਾਰ ਨੇ ਸਰਬ ਪਾਰਟੀ ਮੀਟਿੰਗ ਕੀਤੀ

On Punjab

ਹੁਣ ਤੱਕ ਦਾ ਸਭ ਤੋਂ ਗਰਮ ਸਾਲ ਰਿਹਾ 2024

On Punjab

ਕੋਰੋਨਾ ਤੋਂ ਬਾਅਦ ਹੁਣ ਜਾਪਾਨ ਤੋਂ ਉੱਠਿਆ ਇਹ ਵਾਇਰਸ! ਇਨ੍ਹਾਂ 5 ਦੇਸ਼ਾਂ ਵਿਚ ਸਾਹਮਣੇ ਆਏ ਮਾਮਲੇ

On Punjab