PreetNama
ਖਾਸ-ਖਬਰਾਂ/Important News

ਰਾਜੇ’ ਨੂੰ ਮੌੜ ਦੀ ‘ਪਰਜਾ’ ਨੇ ਪੁੱਛੇ ਸਵਾਲ, ਵੜਿੰਗ ਨੂੰ ਛੱਡਣਾ ਪਿਆ ਮੰਚ

ਬਠਿੰਡਾ: ਸੋਸ਼ਲ ਮੀਡੀਆ ਕਰਕੇ ਜਾਗਰੂਕ ਹੋਏ ਵੋਟਰਾਂ ਨੇ ਲੀਡਰਾਂ ਦੀ ਸੁਰਤ ਟਿਕਾਣੇ ਲਿਆ ਦਿੱਤੀ ਹੈ। ਕੁਝ ਅਜਿਹਾ ਹੀ ਬਠਿੰਡਾ ਲੋਕ ਸਭਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਰਾਜਾ ਵੜਿੰਗ ਨਾਲ ਮੌੜ ਵਿਧਾਨ ਸਭਾ ਹਲਕੇ ਦੇ ਪਿੰਡ ਸੰਦੋਹਾ ਵਿੱਚ ਹੋਇਆ।

ਇੱਥੇ ਰਾਜਾ ਵੜਿੰਗ ਚੋਣ ਪ੍ਰਚਾਰ ਕਰਨ ਪੁੱਜੇ ਸਨ ਕਿ ਅਚਾਨਕ ਇੱਕ ਔਰਤ ਮੰਚ ‘ਤੇ ਪਹੁੰਚੀ ਤੇ ਉਨ੍ਹਾਂ ਤੋਂ ਸਵਾਲ ਪੁੱਛਣੇ ਚਾਹੇ। ਮੀਡੀਆ ਦੀ ਮੌਜੂਦਗੀ ਵਿੱਚ ਰਾਜਾ ਵੜਿੰਗ ਨੇ ਮਹਿਲਾ ਨੂੰ ਮਾਈਕ ਫੜਾ ਦਿੱਤਾ ਤੇ ਔਰਤ ਨੇ ਰਾਜਾ ਵੜਿੰਗ ਤੇ ਉਨ੍ਹਾਂ ਨਾਲ ਪੁੱਜੇ ਕਾਂਗਰਸੀ ਲੀਡਰਾਂ ਤੋਂ ਸਵਾਲ ਪੁੱਛੇ। 

ਇਸ ਵਿੱਚ ਮੌੜ ਬੰਬ ਧਮਾਕੇ ਦੀ ਜਾਂਚ ਪੂਰੀ ਨਾ ਹੋਣ ਬਾਰੇ ਵੀ ਸਵਾਲ ਕੀਤਾ। ਸਵਾਲਾਂ ਦੇ ਢੁਕਵੇਂ ਜਵਾਬ ਨਾ ਮਿਲਣ ‘ਤੇ ਪਿੰਡ ਵਾਸੀ ਅਸੰਤੁਸ਼ਟ ਹੋ ਗਏ ਤੇ ਰੌਲਾ ਪੈ ਗਿਆ। ਇਸ ਕਾਰਨ ਰਾਜਾ ਵੜਿੰਗ ਨੂੰ ਕਾਹਲੀ ਵਿੱਚ ਆਪਣਾ ਭਾਸ਼ਣ ਖ਼ਤਮ ਕਰ ਮੰਚ ਛੱਡਣਾ ਪਿਆ। ਇਸ ਤੋਂ ਪਹਿਲਾਂ ਵੀ ਰਾਜਾ ਵੜਿੰਗ ਤੋਂ ਲੋਕਾਂ ਨੇ ਤਿੱਖੇ ਸਵਾਲ ਕੀਤੇ ਹਨ ਤੇ ਇਸ ਦੇ ਵੀਡੀਓ ਵੀ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਹੇ ਹਨ।

Related posts

ਅਮਰੀਕਾ ਵੱਲੋਂ ਭਾਰਤ ’ਤੇ 25 ਫੀਸਦ ਵਾਧੂ ਟੈਕਸ ਲਗਾਉਣ ਬਾਰੇ ਨੋਟਿਸ ਜਾਰੀ, ਭਲਕ ਤੋਂ ਅਮਲ ’ਚ ਆਉਣਗੀਆਂ ਨਵੀਆਂ ਦਰਾਂ

On Punjab

ਡਾ. ਮੁਜਤਬਾ ਹੁਸੈਨ ਬਣੇ ‘ਇੰਟਰਨੈਸ਼ਨਲ ਕਲਚਰਲ ਹੈਰੀਟੇਜ ਆਈਕਨ’

On Punjab

ਅੰਮ੍ਰਿਤਪਾਲ ਦੇ ਇਕ ਹੋਰ ਸਾਥੀ ਨੂੰ ਅਜਨਾਲਾ ਕੋਰਟ ਨੇ ਤਿੰਨ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ, ਖੇਮਕਰਨ ਦੇ ਪਿੰਡ ਗ਼ਜ਼ਲ ਦਾ ਹੈ ਵਸਨੀਕ

On Punjab