PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਜਸਥਾਨ ਦੇ ਅਮਿਤ ਸੇਹੜਾ ਨੇ ਜਿੱਤਿਆ ਪੰਜਾਬ ਸਟੇਟ ਲਾਟਰੀ ਦਾ 11 ਕਰੋੜ ਦਾ ਬੰਪਰ ਇਨਾਮ

ਬਠਿੰਡਾ- ਪੰਜਾਬ ਸਟੇਟ ਲਾਟਰੀ ਦੇ 11 ਕਰੋੜ ਰੁਪਏ ਦੇ ਬੰਪਰ ਇਨਾਮ ਦਾ ਜੇਤੂ ਮਿਲ ਗਿਆ ਹੈ। ਇਹ ਖੁਸ਼ਕਿਸਮਤ ਰਾਜਸਥਾਨ ਦੇ ਜ਼ਿਲ੍ਹਾ ਜੈਪੁਰ ਦੇ ਪਿੰਡ ਕਠਪੁਤਲੀ ਦਾ ਰਹਿਣ ਵਾਲਾ ਅਮਿਤ ਸੇਹੜਾ ਹੈ, ਜੋ ਰੋਜ਼ਾਨਾ ਪਿੰਡਾਂ ਵਿੱਚ ਸਬਜ਼ੀ ਵੇਚ ਕੇ ਗੁਜ਼ਾਰਾ ਕਰਦਾ ਹੈ। ਜਾਣਕਾਰੀ ਮੁਤਾਬਕ ਅਮਿਤ ਸੇਹੜਾ ਨੇ ਬਠਿੰਡਾ ਆਉਣ ਮੌਕੇ ਰਤਨ ਲਾਟਰੀ ਏਜੰਸੀ ਕਾਊਂਟਰ ਤੋਂ A ਸੀਰੀਜ਼ ਦਾ 438586 ਨੰਬਰ ਵਾਲਾ ਟਿਕਟ ਖਰੀਦਿਆ ਸੀ। ਟਿਕਟ ਖਰੀਦਣ ਤੋਂ ਬਾਅਦ ਉਸ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਉਸ ਦੀ ਕਿਸਮਤ ਇੰਨੀ ਜਲਦੀ ਬਦਲਣ ਵਾਲੀ ਹੈ।

ਦੱਸਿਆ ਜਾ ਰਿਹਾ ਹੈ ਕਿ 31 ਅਕਤੂਬਰ ਨੂੰ ਡਰਾਅ ਨਿਕਲਣ ਤੋਂ ਬਾਅਦ ਰਤਨ ਲਾਟਰੀ ਕਾਊਂਟਰ ਦੇ ਮਾਲਕ ਉਮੇਸ਼ ਕੁਮਾਰ ਅਤੇ ਮੈਨੇਜਰ ਕਰਨ ਕੁਮਾਰ ਵੱਲੋਂ ਪਿਛਲੇ ਪੰਜ ਦਿਨਾਂ ਤੋਂ ਇਸ ਟਿਕਟ ਦੇ ਮਾਲਕ ਦੀ ਭਾਲ ਕੀਤੀ ਜਾ ਰਹੀ ਸੀ। ਕਈ ਕੋਸ਼ਿਸ਼ਾਂ ਤੋਂ ਬਾਅਦ ਅੰਤ ਵਿੱਚ ਜੇਤੂ ਦਾ ਪਤਾ ਲੱਗ ਗਿਆ। ਉਹ ਆਪਣੀ ਟਿਕਟ ਲੈ ਕੇ ਅੱਜ ਦੁਪਹਿਰੇ ਬਠਿੰਡਾ ਪੁੱਜ ਰਿਹਾ ਹੈ। ਲਾਟਰੀ ਵਿਭਾਗ ਅਨੁਸਾਰ ਟਿਕਟ ਦੀ ਪੂਰੀ ਤਰ੍ਹਾਂ ਜਾਂਚ ਕੀਤੀ ਜਾ ਚੁੱਕੀ ਹੈ ਅਤੇ ਨਿਯਮਾਂ ਅਨੁਸਾਰ ਜਲਦੀ ਹੀ ਇਨਾਮ ਦੀ ਰਕਮ ਜਾਰੀ ਕੀਤੀ ਜਾਵੇਗੀ। ਇਸ ਖ਼ਬਰ ਨਾਲ ਬਠਿੰਡਾ ਸਮੇਤ ਸਥਾਨਕ ਲਾਟਰੀ ਵਪਾਰੀਆਂ ਅਤੇ ਲੋਕਾਂ ਵਿਚ ਵੀ ਖ਼ੁਸ਼ੀ ਦਾ ਮਾਹੌਲ ਹੈ।

Related posts

ਮਜ਼ਦੂਰਾਂ ਨੂੰ ਵੀ ਕਿਸਾਨਾਂ ਦੇ ਰਾਹ ’ਤੇ ਚੱਲਣ ਦੀ ਲੋੜ- ਰਾਹੁਲ

On Punjab

Canada ਫਿਰ ਹੋਇਆ ਬੇਨਕਾਬ, ਟਰੂਡੋ ਤੇ ਜ਼ੇਲੈਂਸਕੀ ਦੀ ਮੌਜੂਦਗੀ ‘ਚ ਹਿਟਲਰ ਨਾਲ ਲੜਨ ਵਾਲੇ ਫ਼ੌਜੀ ਨੂੰ ਸੰਸਦ ‘ਚ ਕੀਤਾ ਸਨਮਾਨਿਤ

On Punjab

ਪੌਣੇ ਦੋ ਮਹੀਨਿਆਂ ਮਗਰੋਂ ਰਿੜ੍ਹਿਆ ਪੰਜਾਬ ਦਾ ਪਹੀਆ, ਕਾਰੋਬਾਰੀਆਂ ਤੇ ਸਰਕਾਰ ਨੇ ਲਿਆ ਸੁੱਖ ਦਾ ਸਾਹ

On Punjab