PreetNama
ਫਿਲਮ-ਸੰਸਾਰ/Filmy

ਰਾਖੀ ਸਾਵੰਤ ਨੇ ਕਰਵਾਇਆ ਆਪਣੇ NRI ਫੈਨ ਨਾਲ ਵਿਆਹ, ਹੁਣ ਕਰਨਾ ਚਾਹੁੰਦੀ ਇਹ ਕੰਮ

ਮੁੰਬਈਬਾਲੀਵੁੱਡ ਦੀ ਡ੍ਰਾਮਾ ਕੁਈਨ ਰਾਖੀ ਸਾਵੰਤ ਅਕਸਰ ਆਪਣੇ ਬਿਆਨਾਂ ਕਰਕੇ ਸੁਰਖੀਆਂ ‘ਚ ਰਹਿੰਦੀ ਹੈ। ਅੱਜਕੱਲ੍ਹ ਰਾਖੀ ਫੇਰ ਸੁਰਖੀਆਂ ‘ਚ ਹੈ। ਇਸ ਦਾ ਕਾਰਨ ਉਸ ਦਾ ਅਚਾਨਕ ਵਿਆਹ ਕਰ ਲੈਣਾ ਹੈ। ਉਸ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਨੂੰ ਦੇਖ ਹਰ ਕੋਈ ਉਸ ਤੋਂ ਵਿਆਹ ਬਾਰੇ ਪੁੱਛ ਰਿਹਾ ਹੈ।

ਪਹਿਲਾਂ ਤਾਂ ਰਾਖੀ ਨੇ ਕਿਹਾ ਸੀ ਕਿ ਉਸ ਨੇ ਇਹ ਬ੍ਰਾਈਡ ਫੋਟੋਸ਼ੂਟ ਕੀਤਾ ਹੈ। ਇਸ ਤੋਂ ਬਾਅਦ ਖ਼ਬਰਾਂ ਹਨ ਕਿ ਉਸ ਨੇ ਆਪਣੇ ਫੈਨ ਰਿਤੇਸ਼ ਨਾਲ ਵਿਆਹ ਕੀਤਾ ਹੈ ਜੋ ਯੂਰਪ ਦਾ ਰਹਿਣ ਵਾਲਾ ਹੈ। 36 ਸਾਲਾ ਰਿਤੇਸ਼ ਐਨਆਰਆਈ ਬਿਜਨੈੱਸਮੈਨ ਹੈ। ਰਾਖੀ ਨੇ ਏਬੀਪੀ ਨਿਊਜ਼‘ ਨਾਲ ਗੱਲ ਕਰ ਇਸ ਬਾਰੇ ਜਾਣਕਾਰੀ ਦਿੱਤੀ।

ਇਸ ਦੇ ਨਾਲ ਹੀ ਰਾਖੀ ਨੇ ਵਿਆਹ ਦੇ ਨਾਲ ਹੀ ਬੱਚੇ ਪੈਦਾ ਕਰਨ ਦਾ ਸਾਲ ਤੇ ਗਿਣਤੀ ਵੀ ਤੈਅ ਕਰ ਲਈ ਹੈ। ਰਾਖੀ ਨੇ ਹੱਸਦੇ ਹੋਏ ਕਿਹਾ. “ਮੈਂ ਸਾਲ 2020 ਤਕ ਜਾਨੀਮਾਨੀ ਕੋਰੀਓਗ੍ਰਾਫਰ ਤੇ ਫ਼ਿਲਮੇਕਰ ਫਰਾਹ ਖ਼ਾਨ ਦੀ ਤਰ੍ਹਾਂ ਇੱਕੋ ਸਮੇਂ ਤਿੰਨ ਬੱਚਿਆਂ ਨੂੰ ਜਨਮ ਦੇਣਾ ਚਾਹੁੰਦੀ ਹਾਂ।”

Related posts

The Sky Is Pink’ ਦਾ ਟ੍ਰੇਲਰ ਰਿਲੀਜ਼, ਇਸ ਤੋਂ ਬਾਅਦ ਜ਼ਾਇਰਾ ਵਸੀਮ ਨੇ ਛੱਡੀ ਐਕਟਿੰਗ

On Punjab

Afghanistan ਦੇ ਹਾਲਾਤ ’ਤੇ ਰੀਆ ਚੱਕਰਵਰਤੀ ਸਮੇਤ ਇਨ੍ਹਾਂ ਅਦਾਕਾਰਾਵਾਂ ਦਾ ਛਲਕਿਆ ਦਰਦ, ਕਿਹਾ – ‘ਔਰਤਾਂ ਦੀ ਹਾਲਤ ਦੇਖ ਕੇ ਦਿਲ ਟੁੱਟ ਰਿਹੈ’

On Punjab

Justin Bieber suspends World Tour : ਫਿਰ ਵਿਗੜੀ ਜਸਟਿਨ ਬੀਬਰ ਦੀ ਤਬੀਅਤ, ਭਾਰਤ ਆਉਣਾ ਹੋਇਆ ਮੁਸ਼ਕਲ

On Punjab