36.12 F
New York, US
January 22, 2026
PreetNama
ਫਿਲਮ-ਸੰਸਾਰ/Filmy

ਰਣਬੀਰ ਕਪੂਰ ਦਾ ਖੁਲਾਸਾ, ਕੋਰੋਨਾ ਨਾ ਫੈਲਿਆ ਹੁੰਦਾ ਤਾਂ ਆਲੀਆ ਨਾਲ ਹੋ ਜਾਣਾ ਸੀ ਵਿਆਹ

ਫੈਨਸ ਲੰਬੇ ਸਮੇਂ ਤੋਂ ਬਾਲੀਵੁੱਡ ਅਭਿਨੇਤਾ ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ ਦਾ ਇੰਤਜ਼ਾਰ ਕਰ ਰਹੇ ਹਨ। ਇਸ ਦਰਮਿਆਨ ਹੁਣ ਰਣਬੀਰ ਕਪੂਰ ਨੇ ਵੱਡਾ ਖੁਲਾਸਾ ਕੀਤਾ ਹੈ। ਰਣਬੀਰ ਨੇ ਇੱਕ ਇੰਟਰਵਿਊ ਦੌਰਾਨ ਕਿਹਾ ਕਿ ਜੇਕਰ ਕੋਰੋਨਾ ਮਹਾਂਮਾਰੀ ਨਾ ਫੈਲੀ ਹੁੰਦੀ ਤਾਂ ਹੁਣ ਤੱਕ ਉਨ੍ਹਾਂ ਦਾ ਅਤੇ ਆਲੀਆ ਭੱਟ ਦਾ ਵਿਆਹ ਹੋ ਜਾਣਾ ਸੀ।
ਆਲੀਆ ਅਤੇ ਰਣਬੀਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ ਪਰ ਪਹਿਲੀ ਵਾਰ ਰਣਬੀਰ ਕਪੂਰ ਨੇ ਵਿਆਹ ਬਾਰੇ ਅਜਿਹਾ ਸਪੱਸ਼ਟ ਬਿਆਨ ਦਿੱਤਾ ਹੈ। ਇੰਨਾ ਹੀ ਨਹੀਂ, ਆਲੀਆ ਦੀ ਪ੍ਰਸ਼ੰਸਾ ਕਰਦਿਆਂ ਰਣਬੀਰ ਨੇ ਇਹ ਵੀ ਕਿਹਾ ਕਿ ਆਲੀਆ ਉਸ ਨਾਲੋਂ ਜ਼ਿਆਦਾ ਸਫਲ ਅਤੇ ਕਾਮਯਾਬ ਹੈ। ਰਣਬੀਰ ਆਪਣੇ ਆਪ ਨੂੰ ਉਸ ਤੋਂ ਘੱਟ ਸਮਝਦੇ ਹਨ।

Related posts

ਗਡਕਰੀ ਤੇ ਵਿਵੇਕ ਓਬਰਾਏ ਨੇ ਲਾਂਚ ਕੀਤਾ PM Narendra Modi ਦਾ ਪੋਸਟਰ

On Punjab

ਡਾਇਲਾਗ ਬੋਲਦੇ-ਬੋਲਦੇ ਬੁਰੀ ਤਰ੍ਹਾਂ ਭੜਕੇ ਸੰਨੀ ਦਿਓਲ, ਕਾਗਜ਼ ਪਾੜ ਕੇ ਕਿਹਾ-ਨਹੀਂ ਹੋਣਾ ਮੈਂ ਵਾਇਰਲ ਯਾਰ, ਦੇਖੋ ਵੀਡੀਓ

On Punjab

ਰਵੀਨਾ ਟੰਡਨ ਨੇ ਇਸ ਅੰਦਾਜ਼ ਵਿਚ ਬੇਟੀ ਨਾਲ ਬਣਾਈ ਟਿੱਕਟੋਕ ਵੀਡੀਓ

On Punjab