72.05 F
New York, US
May 8, 2025
PreetNama
ਰਾਜਨੀਤੀ/Politics

ਯੋਗੀ ਸਰਕਾਰ ਦਾ ਵੱਡਾ ਫ਼ੈਸਲਾ, ਸ਼੍ਰੀਕ੍ਰਿਸ਼ਨ ਜਨਮ ਭੂਮੀ ਦੇ 10 ਵਰਗ ਕਿੱਲੋਮੀਟਰ ਦੇ ਖੇਤਰ ਨੂੰ ਤੀਰਥ ਅਸਥਾਨ ਐਲਾਨਿਆ, ਮਾਸ-ਸ਼ਰਾਬ ਦੀ ਵਿਕਰੀ ‘ਤੇ ਪਾਬੰਦੀ

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਸ਼ੁੱਕਰਵਾਰ ਨੂੰ ਸੂਬੇ ਦੇ ਧਾਰਮਿਕ ਸੈਰ-ਸਪਾਟੇ ਵਾਲੇ ਸਥਾਨ ਸਬੰਧੀ ਵੱਡਾ ਫ਼ੈਸਲਾ ਲਿਆ ਹੈ। ਸੀਐੱਮ ਨੇ ਮਥੁਰਾ ‘ਚ ਭਗਵਾਨ ਸ਼੍ਰੀਕ੍ਰਿਸ਼ਨ ਦੇ ਜਨਮ ਅਸਥਾਨ ਦਾ 10 ਵਰਗ ਕਿੱਲੋਮੀਟ ਖੇਤਰ ਨੂੰ ਤੀਰਥ ਅਸਥਾਨ ਐਲਾਨ ਕੀਤਾ ਹੈ। ਸੀਐੱਮ ਨੇ ਸ਼੍ਰੀਕ੍ਰਿਸ਼ਨ ਜਨਮ ਅਸ਼ਟਮੀ ‘ਤੇ ਮੁਥਰਾ ਦੌਰੇ ਦੌਰਾਨ ਲੋਕਾਂ ਨਾਲ ਵਾਅਦਾ ਕੀਤਾ ਸੀ, ਜੋ ਅੱਜ ਪੂਰਾ ਕਰ ਦਿੱਤਾ ਹੈ। ਉਨ੍ਹਾਂ ਦੇ ਨਿਰਦੇਸ਼ ‘ਚ ਉੱਤਰ ਪ੍ਰਦੇਸ਼ ਸ਼ਾਸਨ ਨੇ ਭਗਵਾਨ ਸ਼੍ਰੀਕ੍ਰਿਸ਼ਨ ਦੇ ਜਨਮ ਅਸਥਾਨ ਬ੍ਰਜ ‘ਚ ਮਾਸ ਤੇ ਸ਼ਰਾਬ ਦੀ ਵਿਕਰੀ ‘ਤੇ ਵੀ ਪਾਬੰਦੀ ਲਗਾ ਦਿੱਤੀ ਹੈ। ਸੀਐੱਮ ਯੋਗੀ ਆਦਿੱਤਿਆਨਾਥ ਨੇ ਇਸ ਸਬੰਧੀ ਇਕ ਟਵੀਟ ਵੀ ਕੀਤਾ ਹੈ। ਸੀਐੱਮ ਯੋਗੀ ਆਦਿੱਤਿਆਨਾਥ ਨੇ ਮਥੁਰਾ-ਬ੍ਰਿੰਦਾਵਨ ‘ਚ ਸ਼੍ਰੀ ਕ੍ਰਿਸ਼ਨ ਜਨਮ ਅਸਥਾਨ ਨੂੰ ਕੇਂਦਰ ‘ਚ ਰੱਖ ਕੇ 10 ਵਰਗ ਕਿੱਲੋਮੀਟਰ ਖੇਤਰ ਦੇ ਕੁੱਲ 22 ਨਗਰ ਨਿਗਮ ਵਾਰਡ ਤੇ ਇਲਾਕੇ ਨੂੰ ਤੀਰਥ ਅਸਥਾਨ ਦੇ ਰੂਪ ‘ਚ ਐਲਾਨ ਕੀਤਾ ਹੈ।

ਪ੍ਰਦੇਸ਼ ਸਰਕਾਰ ਦੇ ਇਸ ਫ਼ੈਸਲੇ ਤਹਿਤ ਹੁਣ ਇੱਥੇ 10 ਕਿੱਲੋਮੀਟਰ ਦੇ ਖੇਤਰ ‘ਚ ਸ਼ਰਾਬ ਤੇ ਮੀਟ ਨਹੀਂ ਵਿਕੋਗਾ। ਇਸ ਖੇਤਰ ‘ਚ ਮਾਸ ਤੇ ਸ਼ਰਾਬ ਦੀ ਵਿਕਰੀ ‘ਤੇ ਰੋਕ ਸਬੰਧੀ ਛੇਤੀ ਹੀ ਹੁਕਮ ਵੀ ਜਾਰੀ ਕਰ ਦਿੱਤਾ ਜਾਵੇਗਾ।

ਯੋਗੀ ਆਦਿੱਤਿਆਨਾਥ ਸਰਕਾਰ ਨੇ ਬ੍ਰਜ ਖੇਤਰ ‘ਚ ਹਰ ਸਾਲ ਆਉਣ ਵਾਲੇ ਲੱਖਾਂ ਸ਼ਰਧਾਲੂਆਂ ਦੀ ਆਸਥਾ ਦੇ ਸਨਮਾਨ ‘ਚ ਇਹ ਫ਼ੈਸਲਾ ਲਿਆ ਹੈ। ਹੁਣ ਤੀਰਥ ਅਸਥਾਨ ਖੇਤਰ ‘ਚ ਸ਼ਰਾਬ ਤੇ ਮਾਸ ਦੀ ਵਿਕਰੀ ਨਹੀਂ ਹੋਵੇਗੀ।

Related posts

ਕਿਸਾਨਾਂ ‘ਤੇ ਇੱਕ ਸ਼ਬਦ ਵੀ ਨਾ ਬੋਲੇ ਮੋਦੀ, ਚੋਣਾਂ ਬਾਰੇ ਨਵੇਂ ਪੈਂਤੜੇ ਦੀ ਤਿਆਰੀ

On Punjab

ਭਾਰਤ ਦੇ ਮੁਸਲਮਾਨ ਨੂੰ ਨਹੀਂ ਲਗਾ ਸਕਦਾ ਕੋਈ ਵੀ ਹੱਥ, ਬਾਹਰ ਕੱਢਣਾ ਤਾ ਦੂਰ ਦੀ ਗੱਲ: ਰਾਜਨਾਥ

On Punjab

ਵਿਧਾਨ ਸਭਾ ਚੋਣਾਂ: ਕੇਜਰੀਵਾਲ ਵੱਲੋਂ ਨਵੀਂ ਦਿੱਲੀ ਹਲਕੇ ਤੋਂ ਨਾਮਜ਼ਦਗੀ ਪੱਤਰ ਦਾਖ਼ਲ

On Punjab