66.13 F
New York, US
September 21, 2026
PreetNama
ਸਿਹਤ/Health

ਯੂਰਿਕ ਐਸਿਡ ਤੋਂ ਬਚਣ ਲਈ ਅਪਣਾਓ ਇਹ ਹੈਲਥੀ ਚੀਜ਼ਾਂ

Uric Acid diet: ਯੂਰਿਕ ਐਸਿਡ ਇੱਕ ਸਮੱਸਿਆ ਹੈ ਜੋ ਇੱਕ ਵਿਅਕਤੀ ਦੇ ਸਰੀਰ ‘ਚ ਸੋਜ, ਅਕੜਨ ਅਤੇ ਦਰਦ ਦਾ ਕਾਰਨ ਬਣਦੀ ਹੈ। ਇਹ ਸਮੱਸਿਆ ਜਿਆਦਾਤਰ 50 ਤੋਂ ਬਾਅਦ ਦੇ ਲੋਕਾਂ ‘ਚ ਵੇਖੀ ਜਾਂਦੀ ਹੈ, ਪਰ ਹੁਣ ਕੁਝ ਨੌਜਵਾਨ ਅਤੇ ਇੱਥੋਂ ਤੱਕ ਕਿ ਬੱਚੇ ਗਲਤ ਭੋਜਨ ਖਾਣ ਕਾਰਨ ਇਸ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਅਤੇ ਤੁਹਾਡਾ ਪਰਿਵਾਰ ਇਸ ਗੰਭੀਰ ਬਿਮਾਰੀ ਦੀ ਪਕੜ ਤੋਂ ਦੂਰ ਰਹੇ, ਤਾਂ ਅੱਜ ਤੋਂ ਆਪਣੀ ਖੁਰਾਕ ਵਿਚ ਕੁਝ ਖਾਸ ਚੀਜ਼ਾਂ ਸ਼ਾਮਲ ਕਰੋ, ਜਿਵੇਂ ਕਿ

ਸੇਬ: ਸੇਬ ‘ਚ ਮੈਲਿਕ ਨਾਂ ਦਾ ਐਸਿਡ ਪਾਇਆ ਜਾਂਦਾ ਹੈ, ਜੋ ਸਰੀਰ ਵਿਚ ਖੂਨ ਦੇ ਦੌਰੇ ਨੂੰ ਸਹੀ ਤਰ੍ਹਾਂ ਕੰਮ ਕਰਨ ਵਿਚ ਸਹਾਇਤਾ ਕਰਦਾ ਹੈ। ਰੋਜ਼ਾਨਾ ਇਕ ਸੇਬ ਦਾ ਸੇਵਨ ਕਰਨਾ ਨਾ ਸਿਰਫ ਯੂਰਿਕ ਐਸਿਡ ਨੂੰ ਰੋਕਦਾ ਹੈ ਬਲਕਿ ਕਈ ਹੋਰ ਬੀਮਾਰੀਆਂ ਤੋਂ ਵੀ ਬਚਾਉਂਦਾ ਹੈ।

ਨਿੰਬੂ: ਨਿੰਬੂ ਦੇ ਐਂਟੀ-ਐਸਿਡ ਤੱਤ ਸਰੀਰ ਵਿਚ ਖੂਨ ਦੀਆਂ ਧਮਣੀਆਂ ਨੂੰ ਜੰਮਣ ਤੋਂ ਰੋਕਦੇ ਹਨ। ਵਿਟਾਮਿਨ-ਸੀ ਨਾਲ ਭਰਪੂਰ ਕੋਈ ਵੀ ਫਲ, ਜਿਵੇਂ ਕਿ ਕੀਵੀ, ਆਂਵਲਾ, ਅਮਰੂਦ, ਸੰਤਰਾ, ਨਿੰਬੂ ਅਤੇ ਟਮਾਟਰ ਤੁਹਾਡੇ ਸਰੀਰ ਵਿਚ ਯੂਰਿਕ ਐਸਿਡ ਬਣਨ ਤੋਂ ਰੋਕਦੇ ਹਨ।

ਕੇਲਾ: ਕੇਲੇ ਵਿਚ ਮੌਜੂਦ ਪੋਟਾਸ਼ੀਅਮ ਸਰੀਰ ਵਿਚ ਯੂਰਿਕ ਐਸਿਡ ਪੈਦਾ ਹੋਣ ਤੋਂ ਰੋਕਦਾ ਹੈ।
ਗ੍ਰੀਨ ਟੀ: ਗ੍ਰੀਨ ਟੀ ਖੂਨ ਦੀ ਸਫਾਈ ਨਾਲ ਸਬੰਧਤ ਕਿਸੇ ਵੀ ਸਮੱਸਿਆ ਦਾ ਇਲਾਜ਼ ਹੈ। ਦਿਨ ਵਿਚ ਦੋ ਵਾਰ ਗ੍ਰੀਨ ਟੀ ਦਾ ਸੇਵਨ ਕਰਨ ਨਾਲ ਸਰੀਰ ਵਿਚ ਯੂਰਿਕ ਐਸਿਡ ਦਾ ਪੱਧਰ ਸੰਤੁਲਨ ਬਣਿਆ ਰਹਿੰਦਾ ਹੈ।

ਓਮੇਗਾ 3: ਖੁਰਾਕ ਵਿਚ ਓਮੇਗਾ 3 ਭਰਪੂਰ ਭੋਜਨ ਜਿਵੇਂ ਮੱਛੀ, ਸੁੱਕੇ ਫਲ ਅਤੇ ਮੱਛੀ ਦਾ ਤੇਲ ਸ਼ਾਮਲ ਕਰਕੇ ਤੁਹਾਨੂੰ ਬਹੁਤ ਸਾਰੇ ਲਾਭ ਵੀ ਹੁੰਦੇ ਹਨ।

ਨਸ਼ਿਆਂ ਤੋਂ ਦੂਰ: ਜੇ ਤੁਸੀਂ ਯੂਰਿਕ ਐਸਿਡ ਤੋਂ ਬਚਣਾ ਚਾਹੁੰਦੇ ਹੋ ਤਾਂ ਨਸ਼ੇ ਅਤੇ ਨਸ਼ੀਲੇ ਪਦਾਰਥਾਂ ਦਾ ਘੱਟ ਤੋਂ ਘੱਟ ਸੇਵਨ ਕਰੋ। ਬਹੁਤ ਜ਼ਿਆਦਾ ਸ਼ਰਾਬ ਪੀਣ ਨਾਲ ਤੁਹਾਡੇ ‘ਚ ਯੂਰਿਕ ਐਸਿਡ ਦੀ ਸਮੱਸਿਆ ਹੋਰ ਵੱਧ ਸਕਦੀ ਹੈ। ਇਨ੍ਹਾਂ ਸਭ ਤੋਂ ਇਲਾਵਾ ਹਰ ਰੋਜ਼ ਕਸਰਤ ਕਰੋ। ਤੁਸੀਂ ਸੈਰ ਅਤੇ ਯੋਗਾ ਰਾਹੀਂ ਯੂਰਿਕ ਐਸਿਡ ਤੋਂ ਬੱਚ ਸਕਦੇ ਹੋ, ਨਾਲ ਹੀ ਇਨ੍ਹਾਂ ਸਮੱਸਿਆਵਾਂ ਦੇ ਦੌਰਾਨ ਇਨ੍ਹਾਂ ਚੀਜ਼ਾਂ ਦੇ ਸੇਵਨ ਨਾਲ ਤੁਹਾਨੂੰ ਬਹੁਤ ਸਾਰੇ ਫਾਇਦੇ ਹੋਣਗੇ।

Related posts

ਪੰਜਾਬ ਸਰਕਾਰ ਵੱਲੋਂ ਝੋਨੇ ਦੀ ਲੁਆਈ ਲਈ ਪਲੈਨਿੰਗ ਦਾ ਐਲਾਨ, ਪੰਜਾਬ ਨੂੰ 4 ਜ਼ੋਨਾਂ ‘ਚ ਵੰਡਿਆ, ਜਾਣੋ ਕਦੋਂ ਆਏਗੀ ਤੁਹਾਡੀ ਵਾਰੀ

On Punjab

Tomato & Kidney Stone: ਕੀ ਟਮਾਟਰ ਦੇ ਬੀਜ ਨਾਲ ਹੁੰਦੀ ਹੈ ਗੁਰਦੇ ਦੀ ਪੱਥਰੀ ? ਜਾਣੋ ਕਿਹੜੇ ਲੋਕਾਂ ਨੂੰ ਰਹਿਣਾ ਚਾਹੀਦੈ ਦੂਰ

On Punjab

ਜਲਦ ਆਏਗੀ ਕੋਰੋਨਾ ਦੀ ਦਵਾਈ, ਬ੍ਰਿਟੇਨ ਮਾਰ ਰਿਹਾ ਬਾਜ਼ੀ

On Punjab