PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਯੂਰਪ ਟੂਰ: ਹਾਕੀ ਇੰਡੀਆ ਵੱਲੋਂ 20 ਮੈਂਬਰੀ ਭਾਰਤ ‘ਏ’ ਪੁਰਸ਼ ਟੀਮ ਦਾ ਐਲਾਨ

ਨਵੀਂ ਦਿੱਲੀ- ਹਾਕੀ ਇੰਡੀਆ ਨੇ ਯੂਰਪ ਟੂਰ ਲਈ 20 ਮੈਂਬਰੀ ਭਾਰਤੀ ਪੁਰਸ਼ਾਂ ਦੀ ‘ਏ’ ਟੀਮ ਐਲਾਨ ਦਿੱਤੀ ਹੈ। ਟੂਰ ਦੌਰਾਨ 8 ਤੋਂ 20 ਜੁਲਾਈ ਦਰਮਿਆਨ ਅੱਠ ਮੈਚ ਖੇਡੇ ਜਾਣਗੇ। ਹਾਕੀ ਇੰਡੀਆ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਸ ਦੌਰੇ ਦਾ ਉਦੇਸ਼ ‘ਉਭਰਦੇ ਅਤੇ ਤਜਰਬੇਕਾਰ ਖਿਡਾਰੀਆਂ ਦੇ ਮਿਸ਼ਰਣ ਨੂੰ ਕੌਮਾਂਤਰੀ ਟੀਮਾਂ ਨਾਲ ਖੇਡਣ ਦਾ ਮੌਕਾ ਦੇਣਾ ਹੈ।’

ਭਾਰਤ ਦੀ ‘ਏ’ ਟੀਮ ਫਰਾਂਸ, ਆਇਰਲੈਂਡ ਅਤੇ ਨੀਦਰਲੈਂਡਜ਼ ਵਿਰੁੱਧ ਦੋ ਮੈਚਾਂ ਦੇ ਨਾਲ-ਨਾਲ ਇੰਗਲੈਂਡ ਅਤੇ ਬੈਲਜੀਅਮ ਵਿਰੁੱਧ ਇੱਕ-ਇੱਕ ਮੈਚ ਖੇਡੇਗੀ। ਹਾਕੀ ਇੰਡੀਆ ਨੇ ਕਿਹਾ, ‘‘ਇਨ੍ਹਾਂ ਮੈਚਾਂ ਨਾਲ ਭਾਰਤ ਦੇ ਪ੍ਰਤਿਭਾ ਪੂਲ ਦੀ ਡੂੰਘਾਈ ਅਤੇ ਤਿਆਰੀ ਦੀ ਪਰਖ ਕੀਤੇ ਜਾਣ ਦੀ ਉਮੀਦ ਹੈ। ਕਿਉਂਕਿ ਇਨ੍ਹਾਂ ਖਿਡਾਰੀਆਂ ’ਚੋਂ ਅੱਗੇ ਸੀਨੀਅਰ ਟੀਮ ਲਈ ਨੀਂਹ ਰੱਖੀ ਜਾਣੀ ਹੈ।’’ਭਾਰਤੀ ‘ਏ’ ਟੀਮ ਦੀ ਅਗਵਾਈ ਸੰਜੈ ਕਰੇਗਾ ਜਦੋਂਕਿ ਮੋਇਰਾਂਗਥਾਮ ਰਬੀਚੰਦਰ ਸਿੰਘ ਉਪ ਕਪਤਾਨ ਦੀ ਭੂੂਮਿਕਾ ਵਿਚ ਰਹੇਗਾ। ਗੋਲਕੀਪਰ ਅੰਕਿਤ ਮਲਿਕ, ਡਿਫੈਂਡਰ ਸੁਨੀਲ ਜੋਜੋ ਤੇ ਫਾਰਵਰਗ ਸੁਦੀਪ ਚਿਰਮਾਕੋ ਸਟੈਂਡਬਾਈ ’ਤੇ ਹੋਣਗੇ।

ਟੀਮ ਇਸ ਤਰ੍ਹਾਂ ਹੈ: ਗੋਲਕੀਪਰ: ਪਵਨ, ਮੋਹਿਤ ਹੋਨੇਨਹੱਲੀ ਸ਼ਸ਼ੀਕੁਮਾਰ। ਪ੍ਰਤਾਪ ਲਾਕੜਾ, ਵਰੁਣ ਕੁਮਾਰ, ਅਮਨਦੀਪ ਲਾਕੜਾ, ਪਰਮੋਦ, ਸੰਜੈ (ਕਪਤਾਨ)। ਮਿਡਫੀਲਡਰ: ਪੂਵੰਨਾ ਚੰਦੂਰਾ ਬੌਬੀ, ਮੁਹੰਮਦ ਰਾਹੀਲ ਮੌਸੀਨ, ਮੋਇਰਾਂਗਥਾਮ ਰਬੀਚੰਦਰ ਸਿੰਘ (ਉਪ ਕਪਤਾਨ), ਵਿਸ਼ਨੂਕਾਂਤ ਸਿੰਘ, ਪਰਦੀਪ ਸਿੰਘ, ਰਾਜਿੰਦਰ ਸਿੰਘ। ਫਾਰਵਰਡ: ਅੰਗਦਬੀਰ ਸਿੰਘ, ਬੌਬੀ ਸਿੰਘ ਧਾਮੀ, ਮਨਿੰਦਰ ਸਿੰਘ, ਵੈਂਕਟੇਸ਼ ਕੈਂਚੇ, ਆਦਿੱਤਿਆ ਅਰਜੁਨ ਲੈਥੇ, ਸੇਲਵਮ ਕਾਰਥੀ, ਉੱਤਮ ਸਿੰਘ। ਸਟੈਂਡਬਾਏ: ਅੰਕਿਤ ਮਲਿਕ (ਗੋਲਕੀਪਰ), ਸੁਨੀਲ ਜੋਜੋ (ਡਿਫੈਂਡਰ), ਸੁਦੀਪ ਚਿਰਮਾਕੋ (ਫਾਰਵਰਡ)।

Related posts

ਸਿਆਸੀ ਸਿਕੰਦਰ: ਪੜ੍ਹੇ ਵੀ ਖ਼ੂਬ, ਜਿੱਤੇ ਵੀ ਖ਼ੂਬ

On Punjab

ਆਸਮਾਨੀ ਚੜ੍ਹਨਗੇ ਪੈਟਰੋਲ-ਡੀਜ਼ਲ ਦੇ ਭਾਅ, OPEC ਦਾ ਵੱਡਾ ਫੈਸਲਾ

On Punjab

ਬਟਾਲਾ ‘ਚ ਦੇਰ ਸ਼ਾਮ ਹੋਇਆ ਪੁਲਿਸ ਮੁਕਾਬਲਾ, ਗੋਲ਼ੀ ਲੱਗਣ ਨਾਲ ਬਦਮਾਸ਼ ਜ਼ਖ਼ਮੀ

On Punjab