PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਰਾਜਨੀਤੀ/Politics

ਯੂਪੀ ਦੇ ਬਾਗ਼ਪਤ ’ਚ ਸਮਾਗਮ ਦੌਰਾਨ ਸਟੇਜ ਡਿੱਗੀ, 7 ਹਲਾਕ 60 ਜ਼ਖ਼ਮੀ

ਯੂਪੀ-ਇਥੇ ਬੜੌਤ ਵਿਚ ਜੈਨ ਭਾਈਚਾਰੇ ਦੇ ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗਣ ਨਾਲ ਘੱਟੋ ਘੱਟ ਸੱਤ ਵਿਅਕਤੀਆਂ ਦੀ ਮੌਤ ਹੋ ਗਈ ਤੇ 60 ਤੋਂ ਵੱਧ ਲੋਕ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਿਲ੍ਹਾ ਮੈਜਿਸਟਰੇਟ ਅਸਮਿਤਾ ਲਾਲ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਮੁੱਢਲੇ ਇਲਾਜ ਮਗਰੋਂ 20 ਜਣਿਆਂ ਨੂੰ ਛੁੱਟੀ ਦੇ ਦਿੱਤੀ ਗਈ ਜਦੋਂਕਿ ਬਾਕੀ ਜ਼ੇਰੇ ਇਲਾਜ ਹਨ। ਜੈਨ ਭਾਈਚਾਰੇ ਵੱੱਲੋਂ ਇਹ ਸਾਲਾਨਾ ਸਮਾਗਮ ਪਿਛਲੇ 30 ਸਾਲਾਂ ਤੋਂ ਕੀਤਾ ਜਾ ਰਿਹਾ ਹੈ। ਲਾਲ ਨੇ ਕਿਹਾ, ‘‘ਸਮਾਗਮ ਦੌਰਾਨ ਲੱਕੜ ਦੀ ਬਣੀ ਸਟੇਜ ਡਿੱਗ ਗਈ, ਜਿਸ ਵਿਚ 60 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ ਤੇ ਸੱਤ ਦੀ ਮੌਤ ਹੋ ਗਈ।’’ ਉਧਰ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਘਟਨਾ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਜ਼ਖ਼ਮੀਆਂ ਨੂੰ ਢੁੱਕਵਾਂ ਇਲਾਜ ਮੁਹੱਈਆ ਕਰਵਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਜ਼ਖ਼ਮੀਆਂ ਦੇ ਛੇਤੀ ਸਿਹਤਯਾਬ ਹੋਣ ਦੀ ਵੀ ਦੁਆ ਕੀਤੀ ਹੈl

Related posts

‘ਯੂਕਰੇਨ ਵਿੱਚ ਜੰਗ ਖਤਮ ਕਰਨਾ ਰੂਸ ਦੇ ਫਾਇਦੇ ਵਿੱਚ ਹੈ’: ਟਰੰਪ

On Punjab

ਅਸੀਂ ਕਿਸਾਨਾਂ ਨੂੰ ਸਮੱਸਿਆ ਆਉਣ ਹੀ ਨਹੀਂ ਦੇਣੀ : ਮੁੱਖ ਮੰਤਰੀ ਮਾਨ

On Punjab

ਬਹੁਤ ਕੁਝ ਤਬਾਹ ਕਰੇਗੀ ਕੋਰੋਨਾ ਮਹਾਮਾਰੀ, ਸੰਯੁਕਤ ਰਾਸ਼ਟਰ, IMF ਤੇ WHO ਦੀ ਚੇਤਾਵਨੀ

On Punjab