PreetNama
ਸਮਾਜ/Social

ਯੂਕੇ ‘ਚ ਗੋਰਿਆਂ ਨਾਲੋਂ ਵੱਧ ਅਮੀਰ ਭਾਰਤੀ, ਮੱਲੀਆਂ ਅੱਵਲ ਥਾਵਾਂ

ਨਵੀਂ ਦਿੱਲੀਬ੍ਰਿਟੇਨ ਦੀ ਅਮੀਰਾਂ ਦੀ ਲਿਸਟ ‘ਚ ਭਾਰਤੀ ਕਾਰੋਬਾਰੀਆਂ ਦਾ ਬੋਲਬਾਲਾ ਰਿਹਾ ਹੈ। ਹਿੰਦੂਜਾ ਗਰੁੱਪ ਦੇ ਮਾਲਕ ਹਿੰਦੂਜਾ ਬ੍ਰਦਰਸ ਬ੍ਰਿਟੇਨ ‘ਚ ਸਭ ਤੋਂ ਅਮੀਰ ਲੋਕਾਂ ਦੀ ਸੂਚੀ ‘ਚ ਪਹਿਲੇ ਨੰਬਰ ‘ਤੇ ਆ ਗਏ ਹਨ। ਉਨ੍ਹਾਂ ਤੋਂ ਬਾਅਦ ਦੂਜੇ ਨੰਬਰ ‘ਤੇ ਵੀ ਇੱਕ ਭਾਰਤੀ ਰੂਬੇਨ ਬ੍ਰਦਰਸ ਹੈ।ਹਿੰਦੂਜਾ ਬ੍ਰਦਰਸ ਕੋਲ ਖਰਬ ਰੁਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ ਜਦਕ ਰੂਬੇਨ ਬ੍ਰਦਰਸ ਕੋਲ 1.70 ਖਰਬ ਰੂਪਏ ਤੋਂ ਜ਼ਿਆਦਾ ਦੀ ਜਾਇਦਾਦ ਹੈ। ਇਹ ਲਿਸਟ ਸੰਡੇ ਟਾਈਮਸ ਰਿਚ ਲਿਸਟ ਨੇ ਜਾਰੀ ਕੀਤੀ ਹੈ।

ਹਿੰਦੂਜਾ ਗਰੁੱਪ ਦੇ ਦੋ ਭਰਾ ਸ਼੍ਰੀਚੰਦ ਅਤੇ ਗੋਪੀਚੰਦ ਮਿਲਕੇ ਚਲਾਉਂਦੇ ਹਨ। ਇਸ ਗਰੁੱਪ ਨੇ ਪਿਛਲੇ ਸਾਲ ‘ਚ 1.25 ਅਰਬ ਪਾਊਂਡ ਦੀ ਸੰਪਤੀ ਜੋੜੀ ਹੈ ਜਿਸ ‘ਚ ਇਹ ਭਰਾ ਬ੍ਰਿਟੇਨ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਇਸ ‘ਚ ਪਹਿਲਾਂ ਹਿੰਦੂਜਾ ਨੇ ਇਹ ਕਾਰਨਾਮਾ 2014 ਅਤੇ 2017 ‘ਚ ਕੀਤਾ ਸੀ।

ਹਿੰਦੂਜਾ ਗਰੁਪ ਦਾ ਆਇਲ ਅਤੇ ਗੈਸਆਈਟੀਊਰਜਾਮੀਡੀਆਬੈਂਕਿੰਗਪ੍ਰੌਪਰਟੀ ਅਤੇ ਸਿਹਤ ਖੇਤਰਾਂ ‘ਚ ਕਾਰੋਬਾਰ ਹੈ। ਇਹ ਗਰੁੱਪ 50 ਤੋਂ ਜ਼ਿਆਦਾ ਕੰਪਨੀਆਂ ਦਾ ਮਾਲਕਾਨਾ ਅਧਿਕਾਰ ਰੱਖਦਾ ਹੈਜਿਸ ਦਾ ਸਾਲਾਨਾ ਟਰਨਓਵਰ 2018 ‘ਚ 40 ਬਿਲੀਅਨ ਪਾਊਂਡ ਹੈ।

Related posts

ਸਿੰਗਾਪੁਰ ਦੇ ਖੋਜਕਰਤਾਵਾਂ ਅਨੁਸਾਰ ਦੁਨੀਆ ਤੋਂ 9 ਦਸੰਬਰ ਤੱਕ ਖ਼ਤਮ ਹੋਵੇਗਾ ਕੋਰੋਨਾ ਤੇ ਭਾਰਤ ‘ਚੋਂ…

On Punjab

ਮੋਬਾਈਲ ਚੋਰੀ ਦਾ ਸ਼ੱਕ, ਪੁਲਿਸ ਵਾਲਿਆਂ ਨੇ ਨੌਜਵਾਨ ਦੇ ਮੂੰਹ ‘ਚ ਥੁੰਨਿਆ ਪਿਸਤੌਲ,

On Punjab

ਐਸ.ਜੀ.ਪੀ.ਸੀ ਵੱਲੋਂ ਨਰਾਇਣ ਸਿੰਘ ਚੌੜਾ ਨੂੰ ਪੰਥ ਵਿੱਚੋਂ ਛੇਕਣ ਦੀ ਅਪੀਲ ਕਰਦਾ ਆਪਣਾ ਮਤਾ ਰੱਦ

On Punjab