73.18 F
New York, US
May 1, 2025
PreetNama
ਖੇਡ-ਜਗਤ/Sports News

ਯੁਵਰਾਜ ਸਿੰਘ ਦੀ ਕ੍ਰਿਕਟ ‘ਚ ਵਾਪਸੀ ਤੇ ਚਰਚਾ

ਚੰਡੀਗੜ੍ਹ: ਭਾਰਤੀ ਕ੍ਰਿਕਟ ਟੀਮ ਦੇ ਦਿੱਗਜ ਖਿਡਾਰੀ ਰਹਿ ਚੁੱਕੇ ਯੁਵਰਾਜ ਸਿੰਘ ਸੰਨਿਆਸ ਤੋਂ ਲੈ ਚੁੱਕੇ ਹਨ ਪਰ ਉਨ੍ਹਾਂ ਦੀ ਕ੍ਰਿਕੇਟ ‘ਚ ਵਾਪਸੀ ਤੇ ਚਰਚਾ ਜਾਰੀ ਹੈ।ਯੁਵੀ ਨੂੰ ਸੱਯਦ ਮੁਸ਼ਤਾਕ ਅਲੀ ਟੀ-20 ਟਰਾਫੀ ਲਈ ਪੰਜਾਬ ਦੀ ਸੰਭਾਵੀ ਸੂਚੀ ਵਿੱਚ ਵੀ ਸ਼ਾਮਲ ਕੀਤਾ ਜਾ ਸਕਦਾ ਹੈ।

ਯੁਵਰਾਜ, ਜੋ ਵਿਸ਼ਵ ਕੱਪ 2011 ਦਾ ‘ਪਲੇਅਰ ਆਫ਼ ਟੂਰਨਾਮੈਂਟ’ ਸੀ, ਨੇ ਪਿਛਲੇ ਸਾਲ ਜੂਨ ਵਿੱਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਸਕੱਤਰ ਪੁਨੀਤ ਬਾਲੀ ਦੇ ਕਹਿਣ ਤੇ ਉਹ ਆਪਣੇ ਰਾਜ ਲਈ ਖੇਡਣ ਲਈ ਰਾਜ਼ੀ ਹੋ ਗਿਆ ਸੀ। 39 ਸਾਲਾ ਯੁਵਰਾਜ, ਜਿਸ ਨੇ ਭਾਰਤ ਲਈ 304 ਵਨਡੇ, 40 ਟੈਸਟ ਤੇ 58 ਟੀ 20 ਮੈਚ ਖੇਡੇ ਹਨ, ਇਨ੍ਹੀਂ ਦਿਨੀਂ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਅਭਿਆਸ ਕਰ ਰਿਹਾ ਹੈ। ਉਸ ਨੇ ਆਪਣੀ ਅਭਿਆਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਵੀ ਸਾਂਝੀ ਕੀਤੀ ਹੈ।

ਪਿਛਲੇ ਕੁਝ ਦਿਨਾਂ ਤੋਂ ਯੁਵਰਾਜ ਸਿੰਘ ਆਪਣੇ ਪੰਜਾਬ ਟੀਮ ਦੇ ਸਾਥੀਆਂ ਨਾਲ ਮੁਹਾਲੀ ਦੇ ਆਈਐਸ ਬਿੰਦਰਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਅਭਿਆਸ ਕਰ ਰਿਹਾ ਹੈ।

Related posts

IPL ਦਰਸ਼ਕਾਂ ਬਿਨਾਂ ਹੋ ਸਕਦਾ ਹੈ, ਟੀ -20 ਵਰਲਡ ਕੱਪ ਨਹੀਂ : ਮੈਕਸਵੈਲ

On Punjab

Rahul Gandhi ਨੇ Trump ਨੂੰ ਵਧਾਈ ਅਤੇ Harris ਨੂੰ ਹੌਂਸਲੇ ਦਾ ਭੇਜਿਆ ਪੱਤਰ

On Punjab

ਪੁਰਸ਼ਾਂ ਨੂੰ ਵੀ ਹੋ ਸਕਦਾ ‘Breast Cancer’, ਜਾਣੋ ਲੱਛਣ …

On Punjab