73.63 F
New York, US
April 24, 2026
PreetNama
ਖਬਰਾਂ/News

ਯਾਦਗਾਰੀ ਹੋ ਨਿਬੜਿਆ ਸੱਭਿਆਚਾਰਕ ਪ੍ਰੋਗਰਾਮ ‘ਤੀਆਂ ਕਲਾਈਡ ਦੀਆਂ’, ਮੇਲਣਾਂ ਦੇ ਇੱਕਠ ਨੇ ਤੋੜੇ ਸਾਰੇ ਰਿਕਾਰਡ

ਇੱਥੋਂ ਦੇ ਦੱਖਣ ਪੂਰਬ ‘ਚ ਸਥਿਤ ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਇਲਾਕੇ ਕਲਾਇਡ ਵਿੱਖੇ ਬੀਤੇ ਦਿਨੀਂ ਹਿੱਪ-ਹਾਪ ਪ੍ਰੋਡਕਸ਼ਨ ਤੇ ਸੀਜ਼ਨਲ ਈਵੈਂਟਸ ਗਰੁੱਪ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ‘ਤੀਆਂ ਕਲਾਈਡ ਦੀਆਂ’ ਨਾਂ ਦਾ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬਣਾਂ ਨੇ ਰਵਾਇਤੀ ਪਹਿਰਾਵਿਆਂ ਵਿੱਚ ਹਿੱਸਾ ਲਿਆ।

ਇਸ ਮੌਕੇ ਪੰਜਾਬੀ ਲੋਕ ਨਾਚ ਗਿੱਧੇ-ਭੰਗੜੇ ਤੋਂ ਇਲਾਵਾ ਸੁਹਾਗ ਦੇ ਗੀਤ, ਸਿੱਠਣੀਆਂ, ਕਿੱਕਲੀ, ਬੋਲੀਆਂ ਤੇ ਹੋਰ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਨੇ ਪੇਂਡੂ ਪੰਜਾਬ ਦਾ ਚੇਤਾ ਕਰਵਾ ਦਿੱਤਾ। ਇਸ ਮੇਲੇ ਵਿੱਚ ਪੰਜਾਬ ਤੋਂ ਵਿਸ਼ੇਸ਼ ਤੌਰ ਤੇ ਪੁੱਜੇ ਨੂਰ ਜ਼ੋਰਾ ਗਿੱਧਾ ਗਰੁੱਪ ਆਕਰਸ਼ਣ ਦਾ ਕੇਂਦਰ ਰਿਹਾ ਜਿੰਨਾਂ ਦੀ ਬਾਕਮਾਲ ਗਿੱਧੇ ਦੀ ਪੇਸ਼ਕਾਰੀ ਨੇ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਪੰਜਾਬੀ ਲੋਕ ਗੀਤਾਂ ਦੀ ਗਾਇਕਾ ਬੀਬਾ ਐੱਸ ਕੌਰ ਵੀ ਇਸ ਮੇਲੇ ਵਿੱਚ ਵਿਸ਼ੇਸ਼ ਤੌਰ ‘ਤੇ ਪਹੁੰਚੇ ਹੋਏ ਸਨ ਜਿਨ੍ਹਾਂ ਆਪਣੀ ਦਮਦਾਰ ਅਵਾਜ਼ ਤੇ ਲੋਕ ਗੀਤਾਂ ਨਾਲ ਚੰਗਾ ਰੰਗ ਬੰਨ੍ਹਿਆ।

ਆਪਣੀ ਮਾਤ ਭੂਮੀ ਤੋਂ ਹਜ਼ਾਰਾਂ ਮੀਲ ਦੂਰ, ਪੰਜਾਬੀ ਪਹਿਰਾਵਿਆਂ ਵਿੱਚ ਸਜੀਆਂ ਮੁਟਿਆਰਾਂ, ਬੱਚੀਆ ਤੇ ਬੀਬੀਆਂ ਦਾ ਲਾ -ਮਿਸਾਲ ਇਕੱਠ ਆਪਣੇ ਆਪ ਵਿੱਚ ਇਤਿਹਾਸਕ ਹੋ ਨਿਬੜਿਆ। ਇਸ ਮੇਲੇ ਨੂੰ ਸਫਲ ਬਣਾਉਣ ਲਈ ਪ੍ਰਬਧੰਕਾਂ ਮਨਜੀਤ ਕੌਰ ਬਰਾੜ, ਮਨਪ੍ਰੀਤ ਸ਼ੈਲੀ,ਗਗਨਦੀਪ ਕੌਰ ਵਲੋਂ ਸਮੂਹ ਸਹਿਯੋਗੀਆਂ ਅਤੇ ਆਏ ਹੋਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ ਤੇ ਕਿਹਾ ਕਿ ਉਹ ਭਵਿੱਖ ਵਿੱਚ ਵੀ ਇਹੋ ਜਿਹੇ ਮੇਲਿਆਂ ਦਾ ਆਯੋਜਨ ਕਰਦੇ ਰਹਿਣਗੇ।

Related posts

ਗਲਤੀ ਨਾਲ ਵੀ ਫਰਿੱਜ ‘ਚ ਨਾ ਰੱਖੋ ਖਾਣ-ਪੀਣ ਵਾਲੀਆਂ ਇਹ 4 ਚੀਜ਼ਾਂ, ਤੇਜ਼ੀ ਨਾਲ ਵਧਦੀ ਹੈ ਫੰਗਸ

On Punjab

What is on Jammu’s mind: J&K Assembly Elections 10 years after the last Assembly elections were conducted in J&K, then a state, the UT is set to witness a keen contest in the 3-phase polls | It’s a mix of old and new issues in the altered political and electoral landscape

On Punjab

ਕੈਨੇਡਾ: ਪ੍ਰਧਾਨ ਮੰਤਰੀ ਟਰੂਡੋ ਨੇ ਅਸਤੀਫ਼ਾ ਦਿੱਤਾ

On Punjab