PreetNama
ਸਮਾਜ/Social

ਮੌਸਮ ਵਿਭਾਗ ਵੱਲੋਂ ਮੁੜ ਅਲਰਟ ਜਾਰੀ, ਇਨ੍ਹਾਂ ਸੂਬਿਆਂ ‘ਚ ਹੋਏਗੀ ਭਾਰੀ ਬਾਰਸ਼

ਨਵੀਂ ਦਿੱਲੀਮੌਸਮ ਵਿਭਾਗ ਵੱਲੋਂ ਦੇਸ਼ ਦੇ ਕਈ ਸੂਬਿਆਂ ‘ਚ ਭਾਰੀ ਬਾਰਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪੂਰੇ ਭਾਰਤ ‘ਚ ਕਈ ਸੂਬਿਆਂ ‘ਚ ਭਾਰਤੀ ਮੌਸਮ ਵਿਭਾਗ ਨੇ ਭਾਰੀ ਬਾਰਸ਼ ਦੀ ਸੰਭਾਵਨਾ ਪ੍ਰਗਟਾਈ ਹੈ। ਵਿਭਾਗ ਮੁਤਾਬਕਓਡੀਸ਼ਾਮਹਾਰਾਸ਼ਟਰਕਰਨਾਟਕਆਂਧਰਾ ਪ੍ਰਦੇਸ਼ਤਮਿਲਨਾਡੂਪੁਡੁਚੇਰੀ ਤੇ ਕੇਰਲ ਸਣੇ ਕਈ ਸੂਬਿਆਂ ‘ਚ ਅੱਜ ਬਾਰਸ਼ ਦੀ ਚੇਤਾਵਨੀ ਦਿੱਤੀ ਹੈ। ਇਸ ਦੇ ਨਾਲ ਹੀ ਬੁੱਧਵਾਰ ਨੂੰ ਪੂਰਵੀ ਉੱਤਰ ਪ੍ਰਦੇਸ਼ਪੱਛਮੀ ਮੱਧ ਪ੍ਰਦੇਸ਼ਛੱਤੀਸਗੜ੍ਹ ‘ਚ ਅਗਲੇ 24 ਘੰਟਿਆਂ ‘ਚ ਭਾਰੀ ਬਾਰਸ਼ ਦਾ ਖਦਸਾ ਹੈ।

ਇਨ੍ਹਾਂ ਤੋਂ ਇਲਾਵਾ ਬਿਹਾਰਝਾਰਖੰਡ ਤੇ ਓਡੀਸ਼ਾ ‘ਚ ਤੇਜ਼ ਬਾਰਸ਼ ਨਾਲ ਹਨੇਰੀਤੂਫਾਨ ਦਾ ਅਲਰਟ ਵੀ ਜਾਰੀ ਕੀਤਾ ਗਿਆ ਹੈ। ਅੱਜ ਅਰਬ ਸਾਗਰ ਤੇ ਬੰਗਾਲ ਦੀ ਖਾੜੀ ‘ਚ 45-45 ਕਿਮੀ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼ ‘ਚ ਅਗਲੇ 24 ਘੰਟੇ ਮੌਸਮ ਖੁਸ਼ਕ ਰਹਿਣ ਦਾ ਉਮੀਦ ਹੈ।

ਉਧਰ ਕੇਂਦਰ ਨੇ ਹੜ੍ਹ ਪ੍ਰਭਾਵਿਤ 11 ਸੂਬਿਆਂ ‘ਚ ਹੋਏ ਨੁਕਸਾਨ ਦੇ ਅੰਦਾਜ਼ੇ ਲਈ ਤਤਕਾਲ ਪ੍ਰਭਾਵ ਨਾਲ ਆਈਐਮਸੀਟੀ ਦਾ ਗਠਨ ਕਰਨ ਦਾ ਫੈਸਲਾ ਲਿਆ ਹੈ। ਇਸ ਨੂੰ ਗ੍ਰਹਿ ਮੰਤਰੀ ਨੇ ਸਾਰੇ ਸੂਬਿਆਂ ‘ਚ ਹਰ ਸੰਭਵ ਉਪਾਅ ਕਰਨ ਦੇ ਆਦੇਸ਼ ਵੀ ਦਿੱਤੇ ਹਨ।

Related posts

ਪ੍ਰਧਾਨ ਮੰਤਰੀ ਮੋਦੀ ਦੋ ਦਿਨਾਂ ਦੌਰੇ ’ਤੇ ਜਾਰਡਨ ਪਹੁੰਚੇ

On Punjab

ਗੁਜਰਾਤ: ਪਿਛਲੇ 5 ਸਾਲਾਂ ਵਿਚ ਸ਼ੇਰਾਂ ਦੀ ਗਿਣਤੀ ਵਧੀ

On Punjab

ਤੇਂਦੁਲਕਰ ਨੂੰ ਮਿਲੇਗਾ ਬੀਸੀਸੀਆਈ ਲਾਈਫਟਾਈਮ ਅਚੀਵਮੈਂਟ ਪੁਰਸਕਾਰ

On Punjab