PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੌਨਸੂਨ ਦੇ ਸੀਜ਼ਨ ਦੌਰਾਨ 75 ਲੋਕਾਂ ਦੀ ਮੌਤ; 136 ਸੜਕਾਂ ਅਜੇ ਵੀ ਬੰਦ

ਸ਼ਿਮਲਾ-  ਹਿਮਾਚਲ ਪ੍ਰਦੇਸ਼ ਦੇ ਮਾਲ ਮੰਤਰੀ ਜਗਤ ਸਿੰਘ ਨੇਗੀ ਨੇ ਅੱਜ ਇੱਥੇ ਦੱਸਿਆ ਕਿ ਮੌਨਸੂਨ ਦੇ ਸੀਜ਼ਨ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸੂਬੇ ਵਿੱਚ 75 ਦੇ ਲਗਪਗ ਲੋਕਾਂ ਦੀ ਜਾਨ ਜਾ ਚੁੱਕੀ ਹੈ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸੂਬੇ ਭਰ ਵਿੱਚ ਲਗਪਗ 136 ਸੜਕਾਂ ਅਜੇ ਵੀ ਬੰਦ ਹਨ। ਉੱਥੇ ਹੀ ਭਾਰੀ ਮੀਂਹ ਨਾਲ ਹੋਏ ਨੁਕਸਾਨ ਦੇ ਨਤੀਜੇ ਵਜੋਂ ਲਗਪਗ 64 ਟਰਾਂਸਫਾਰਮਰ ਵੀ ਠੱਪ ਪਏ ਹਨ। ਇਸ ਤੋਂ ਇਲਾਵਾ, 375 ਦੇ ਕਰੀਬ ਜਲ ਸਪਲਾਈ ਸਕੀਮਾਂ ਵੀ ਪ੍ਰਭਾਵਿਤ ਹੋਈਆਂ ਹਨ।

ਕੁੱਲ ਬੰਦ ਸੜਕਾਂ ਵਿੱਚੋਂ ਮੰਡੀ ਵਿੱਚ 50 , ਸਿਰਮੌਰ ਵਿੱਚ 23, ਸ਼ਿਮਲਾ ਵਿੱਚ 20, ਚੰਬਾ ਵਿੱਚ 18, ਕੁੱਲੂ ਵਿੱਚ 12 , ਕਾਂਗੜਾ ਵਿੱਚ ਛੇ, ਲਾਹੌਲ ਅਤੇ ਸਪੀਤੀ ਵਿੱਚ ਪੰਜ ਅਤੇ ਬਿਲਾਸਪੁਰ ਤੇ ਊਨਾ ਵਿੱਚ ਇੱਕ-ਇੱਕ ਸੜਕ ਬੰਦ ਹੈ। ਇਸੇ ਤਰ੍ਹਾਂ, ਕੁੱਲੂ ਵਿੱਚ 30, ਸਿਰਮੌਰ ਵਿੱਚ 22 ,ਸ਼ਿਮਲਾ 10 ਵਿੱਚ ਅਤੇ ਚੰਬਾ ਵਿੱਚ ਦੋ ਟਰਾਂਸਫਾਰਮਰ ਠੱਪ ਹੋਏ ਹਨ। ਇਸੇ ਤਰ੍ਹਾਂ ਕਾਂਗੜਾ ਵਿੱਚ 158, ਚੰਬਾ ਵਿੱਚ 139, ਸ਼ਿਮਲਾ ਵਿੱਚ 36, ਮੰਡੀ ਵਿੱਚ 23, ਸਿਰਮੌਰ ਵਿੱਚ 10 ਅਤੇ ਹਮੀਰਪੁਰ ਵਿੱਚ 9 ਜਲ ਸਪਲਾਈ ਸਕੀਮਾਂ ਪ੍ਰਭਾਵਿਤ ਹੋਈਆਂ ਹਨ।

ਇਸ ਦੌਰਾਨ, ਹਿਮਾਚਲ ਵਿੱਚ 29 ਜੁਲਾਈ ਤੱਕ ਭਾਰੀ ਮੀਂਹ ਜਾਰੀ ਰਹਿਣ ਦੀ ਸੰਭਾਵਨਾ ਹੈ, ਜਿਸ ਲਈ ਓਰੈਂਜ (orange) ਅਤੇ ਯੈਲੋ (yellow) ਅਲਰਟ ਜਾਰੀ ਕੀਤੇ ਗਏ ਹਨ। 24 ਜੁਲਾਈ ਲਈ ਸੋਲਨ, ਕਾਂਗੜਾ, ਬਿਲਾਸਪੁਰ ਅਤੇ ਸਿਰਮੌਰ ਲਈ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।  ਬਾਕੀ ਜ਼ਿਲ੍ਹਿਆਂ ਦੀਆਂ ਵੱਖ-ਵੱਖ ਥਾਵਾਂ ‘ਤੇ ਵੀ ਹਲਕਾ ਮੀਂਹ ਪੈਣ ਦੀ ਉਮੀਦ ਹੈ। ਹਾਲਾਂਕਿ, 29 ਜੁਲਾਈ ਤੱਕ ਸੂਬੇ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਘੱਟੋ-ਘੱਟ ਅਤੇ ਵੱਧ ਤੋਂ ਵੱਧ ਤਾਪਮਾਨ ਆਮ ਰਹਿਣ ਦੀ ਉਮੀਦ ਹੈ।

ਨਾਲ ਹੀ, ਪਿਛਲੇ 24 ਘੰਟਿਆਂ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਜਾਰੀ ਰਿਹਾ। ਬਿਲਾਸਪੁਰ ਦੇ ਨੈਣਾ ਦੇਵੀ ਵਿੱਚ 60 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਸੂਬੇ ਵਿੱਚ ਸਭ ਤੋਂ ਵੱਧ ਹੈ। ਇਸੇ ਤਰ੍ਹਾਂ ਮਨਾਲੀ ਵਿੱਚ 35 ਮਿਲੀਮੀਟਰ, ਨਾਹਨ ਵਿੱਚ 27.8 ਮਿਲੀਮੀਟਰ, ਪਾਉਂਟਾ ਸਾਹਿਬ ਵਿੱਚ 12.4 ਮਿਲੀਮੀਟਰ, ਊਨਾ ਵਿੱਚ 11.4 ਮਿਲੀਮੀਟਰ ਅਤੇ ਸ਼ਿਮਲਾ ਵਿੱਚ 3.6 ਮਿਲੀਮੀਟਰ ਮੀਂਹ ਪਿਆ।

Related posts

ਦਿੱਲੀ ਪਹੁੰਚ ਗਏ ਅੰਮ੍ਰਿਤਪਾਲ ! ਪੈਰੋਲ ਦੌਰਾਨ 4 ਦਿਨ ਕਿੱਥੇ ਰਹੇਗਾ, ਜਾਣੋ ਵੇਰਵੇ

On Punjab

Global Coronavirus : ਅਮਰੀਕਾ ਤੇ ਯੂਰਪ ‘ਚ ਹੁਣ ਪਾਬੰਦੀਆਂ ‘ਚ ਦਿੱਤੀ ਜਾ ਰਹੀ ਢਿੱਲ

On Punjab

ਅਮਰੀਕਾ ਦੌਰੇ ‘ਤੇ ਜਾਣਗੇ ਪੀਐੱਮ ਮੋਦੀ, ਰਾਸ਼ਟਰਪਤੀ ਬਾਇਡਨ ਨਾਲ ਹੋਵੇਗੀ ਮੁਲਾਕਾਤ, ਇਨ੍ਹਾਂ ਮੁੱਦਿਆਂ ‘ਤੇ ਹੋਵੇਗੀ ਖ਼ਾਸ ਗੱਲਬਾਤ

On Punjab