PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੌਨਸੂਨ ਕੇਰਲ ਪੁੱਜੀ; ਸਾਲ 2009 ਤੋਂ ਬਾਅਦ ਪਹਿਲੀ ਵਾਰ ਇੰਨੀ ਜਲਦੀ ਦਸਤਕ ਦਿੱਤੀ

ਨਵੀਂ ਦਿੱਲੀ: ਇਸ ਵਾਰ ਮੌਨਸੂਨ ਨੇ ਸਮੇਂ ਤੋਂ ਪਹਿਲਾਂ ਦੱਖਣੀ ਭਾਰਤ ਵਿਚ  ਦਸਤਕ ਦੇ ਦਿੱਤੀ ਹੈ। ਮੌਨਸੂਨ ਅੱਜ ਕੇਰਲਾ ਪੁੱਜ ਗਈ ਹੈ। ਭਾਰਤੀ ਮੌਸਮ ਵਿਭਾਗ ਨੇ ਦੱਸਿਆ ਹੈ ਕਿ ਸਾਲ 2009 ਵਿੱਚ ਮੌਨਸੂਨ ਨੇ ਇਸੀ ਸਮੇਂ ਦਸਤਕ ਦਿੱਤੀ ਸੀ। ਇਸ ਦੇ ਤਾਮਿਲਨਾਡੂ ਤੇ ਕਰਨਾਟਕ ਵਿਚਲੀਆਂ ਕਈ ਥਾਵਾਂ ’ਤੇ ਪੁੱਜਣ ਦੇ ਆਸਾਰ ਹਨ। ਮੌਸਮ ਵਿਭਾਗ ਅਨੁਸਾਰ ਇਹ 16 ਸਾਲਾਂ ਵਿਚ ਪਹਿਲੀ ਵਾਰ ਹੈ ਕਿ ਮੌਨਸੂਨ ਇੰਨੀ ਜਲਦੀ ਦੱਖਣੀ ਭਾਰਤ ਵਿਚ ਪੁੱਜੀ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਮੌਨਸੂਨ ਨੇ 30 ਮਈ ਨੂੰ ਦਸਤਕ ਦਿੱਤੀ ਸੀ। ਇਸ ਤੋਂ ਇਲਾਵਾ ਮੌਸਮ ਵਿਭਾਗ ਨੇ ਕਈ ਸੂਬਿਆਂ ਵਿਚ ਭਾਰੀ ਮੀਂਹ ਤੇ ਕਈ ਸੂਬਿਆਂ ਵਿਚ ਗਰਮੀ ਪੈਣ ਦਾ ਰੈਡ ਅਲਰਟ ਜਾਰੀ ਕੀਤਾ ਹੈ। ਗੋਆ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਤੇ ਸਥਾਨਕ ਪ੍ਰਸ਼ਾਸਨ ਨੇ ਲੋਕਾਂ ਨੂੰ ਹਦਾਇਤ ਕੀਤੀ ਹੈ ਕਿ ਆਮ ਲੋਕ ਝਰਨਿਆਂ ਤੇ ਨਦੀਆਂ ਵਿਚ ਨਾ ਜਾਣ। ਭਾਰਤੀ ਮੌਸਮ ਵਿਭਾਗ ਅਨੁਸਾਰ ਗੁਜਰਾਤ, ਗੋਆ, ਮਹਾਰਾਸ਼ਟਰ, ਕਰਨਾਟਕ ਤੇ ਕੇਰਲ ਵਿਚ 200 ਐਮਐਮ ਮੀਂਹ ਪੈ ਸਕਦਾ ਹੈ। ਦੂਜੇ ਪਾਸੇ ਰਾਜਸਥਾਨ ਤੇ ਪੱਛਮੀ ਖੇਤਰਾਂ ਵਿਚ ਗਰਮੀ ਦਾ ਰੈਡ ਅਲਰਟ ਜਾਰੀ ਕੀਤਾ ਗਿਆ ਹੈ।

Related posts

After Katra e-way, other stalled NHAI projects also take off

On Punjab

ਸੀਰੀਆ ‘ਚ ਸ਼ਾਮਲ ਭਾੜੇ ਦੇ ਲੜਾਕੇ ਹੋਰ ਦੇਸ਼ਾਂ ਲਈ ਖ਼ਤਰਾ, ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ‘ਚ ਵਿਸ਼ਵ ਭਾਈਚਾਰੇ ਨੂੰ ਕੀਤਾ ਆਗਾਹ

On Punjab

ਭਾਰਤ ਬਣਿਆ ਚੈਂਪੀਅਨਜ਼ ਟਰਾਫੀ ਦਾ ‘ਚੈਂਪੀਅਨ’

On Punjab