ਗੜ੍ਹਸ਼ੰਕਰ- ਤਹਿਸੀਲ ਦੇ ਪਿੰਡ ਮੋਰਾਂਵਾਲੀ ਵਿੱਚ ਅੱਜ ਸਵੇਰੇ ਉਦੋਂ ਸਹਿਮ ਦਾ ਮਾਹੌਲ ਬਣ ਗਿਆ, ਜਦੋਂ ਇਕ ਐੱਨਆਰਆਈ ਅਤੇ ਘਰ ਦੀ ਦੇਖਭਾਲ ਕਰਨ ਵਾਲੀ ਮਹਿਲਾ ਦੀਆਂ ਖੂਨ ਨਾਲ ਲਥਪਥ ਲਾਸ਼ਾਂ ਬਰਾਮਦ ਹੋਈਆਂ। ਦੋਵਾਂ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤੇ ਜਾਣ ਦਾ ਖਦਸ਼ਾ ਹੈ। ਮ੍ਰਿਤਕ ਦੀ ਪਛਾਣ ਐੱਨਆਰਆਈ ਸੰਤੋਖ ਸਿੰਘ (65) ਪੁੱਤਰ ਗਿਆਨ ਸਿੰਘ ਵਜੋਂ ਹੋਈ ਹੈ, ਜੋ ਕਿ ਕਰੀਬ ਤਿੰਨ ਮਹੀਨੇ ਪਹਿਲਾਂ ਹੀ ਕੈਨੇਡਾ ਤੋਂ ਆਇਆ ਸੀ। ਮਹਿਲਾ ਦੀ ਪਛਾਣ ਮਨਜੀਤ ਕੌਰ (50) ਪਤਨੀ ਲਖਵਿੰਦਰ ਸਿੰਘ ਪਿੰਡ ਮੋਰਾਂਵਾਲੀ ਵਜੋਂ ਹੋਈ ਹੈ। ਗੜ੍ਹਸ਼ੰਕਰ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।

