60.26 F
New York, US
October 23, 2025
PreetNama
ਰਾਜਨੀਤੀ/Politics

ਮੋਬਾਈਲ ਐਪ ਬੰਦ ਕਰਨ ਮਗਰੋਂ ਚੀਨ ਦੀ ਡਿਜੀਟਲ ਸੰਨ੍ਹ, ਭਾਰ ਦੇ 1350 ਲੀਡਰਾਂ ਦੀ ਜਾਸੂਸੀ

ਨਵੀਂ ਦਿੱਲੀ: ਭਾਰਤ ਨੇ ਮੋਬਾਈਲ ਐਪ ਬੰਦ ਕਰਕੇ ਚੀਨ ਨੂੰ ਆਰਥਿਕ ਝਟਕਾ ਦਿੱਤਾ ਤਾਂ ਚੀਨ ਨੀ ਭਾਰਤ ਵਿੱਚ ਡਿਜੀਟਲ ਸੰਨ੍ਹ ਲਾਉਣ ‘ਤੇ ਕੰਮ ਕਰ ਰਿਹਾ ਹੈ। ਭਾਰਤ ਨੇ ਇਸ ਸਬੰਧੀ ਵੱਡੀ ਸਾਜਿਸ਼ ਦਾ ਪਰਦਾਫਾਸ਼ ਕਰਨ ਦਾ ਦਾਅਵਾ ਕੀਤਾ ਹੈ।

ਅੰਗਰੇਜ਼ੀ ਅਖਬਾਰ ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਵਿੱਚ ਵੱਡਾ ਖੁਲਾਸਾ ਹੋਇਆ ਹੈ। ਰਿਪੋਰਟ ਅਨੁਸਾਰ ਚੀਨ ਭਾਰਤ ਦੇ ਵੱਡੇ ਰਾਜਨੀਤਕ ਤੇ ਸਿਆਸੀ ਅਹੁਦਿਆਂ ‘ਤੇ ਬਿਰਾਜਮਾਨ ਲੋਕਾਂ ਦੀ ਜਾਸੂਸੀ ਕਰ ਰਿਹਾ ਹੈ। ਇਸ ਜਾਸੂਸ ਸੂਚੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਣੇ ਪੰਜ ਪ੍ਰਧਾਨ ਮੰਤਰੀ, ਸਾਬਕਾ ਤੇ ਮੌਜੂਦਾ 40 ਮੁੱਖ ਮੰਤਰੀ, 350 ਸੰਸਦ ਮੈਂਬਰ, ਵਿਧਾਇਕ, ਮੇਅਰ, ਸਰਪੰਚ ਤੇ ਸੈਨਾ ਸਮੇਤ ਤਕਰੀਬਨ 1350 ਲੋਕਾਂ ਦੇ ਨਾਂ ਸ਼ਾਮਲ ਹਨ।

ਚੀਨੀ ਕੰਪਨੀਆਂ ਸ਼ੇਨਜ਼ੇਨ ਇਨਫੋਟੈਕ ਤੇ ਸਿੰਨਹੁਆ ਇਨਫੋਟੈਕ ਭਾਰਤੀ ਲੀਡਰਾਂ ਦੀ ਜਾਸੂਸੀ ਕਰ ਰਹੀਆਂ ਹਨ। ਸ਼ੇਨਜ਼ੇਨ ਇਨਫੋਟੈਕ ਕੰਪਨੀ ਚੀਨ ਦੀ ਕਮਿਊਨਿਸਟ ਸਰਕਾਰ ਲਈ ਜਾਸੂਸੀ ਕਰ ਰਹੀ ਹੈ। ਇਸ ਕੰਪਨੀ ਦਾ ਕੰਮ ਦੂਜੇ ਦੇਸ਼ਾਂ ‘ਤੇ ਨਜ਼ਰ ਰੱਖਣਾ ਹੈ।

ਕਿਹੜੀਆਂ ਵੱਡੀਆਂ ਹਸਤੀਆਂ ਤੇ ਜਾਸੂਸੀ ਕੀਤੀ ਜਾ ਰਹੀ ਹੈ?

ਮੌਜੂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ

ਕਾਂਗਰਸ ਪ੍ਰਧਾਨ ਸੋਨੀਆ ਗਾਂਧੀ

ਸੀਡੀਐਸ ਬਿਪਿਨ ਰਾਵਤ

ਚੀਫ਼ ਜਸਟਿਸ ਆਫ ਇੰਡੀਆ ਐਸਏ ਬੋਬੜੇ

ਐਚਡੀ ਦੇਵੇਗੌੜਾ ਸਣੇ ਚਾਰ ਸਾਬਕਾ ਪ੍ਰਧਾਨ ਮੰਤਰੀ

24 ਮੁੱਖ ਮੰਤਰੀ

350 ਐਮਪੀ

16 ਸਾਬਕਾ ਮੁੱਖ ਮੰਤਰੀ

70 ਮੇਅਰ, ਡਿਪਟੀ ਮੇਅਰ

ਚੀਨ ਦੀ ਵੱਖ-ਵੱਖ ਪਾਰਟੀਆਂ ਦੇ 700 ਦੇ ਕਰੀਬ ਨੇਤਾਵਾਂ ‘ਤੇ ਵੀ ਨਜ਼ਰ ਹੈ।

Related posts

Death Threat to Pawar : ਸ਼ਰਦ ਪਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤੇ ਵਿਅਕਤੀ ਨੇ ਕੀਤਾ ਫੋਨ, ਪੁਲਿਸ ਜਾਂਚ ‘ਚ ਜੁਟੀ

On Punjab

ਰਾਹੁਲ ਗਾਂਧੀ ਦਾ ਮੋਦੀ ‘ਤੇ ਵੱਡਾ ਸਿਆਸੀ ਹਮਲਾ, ਬੇਰੁਜ਼ਗਾਰੀ ‘ਰਾਸ਼ਟਰੀ ਆਫ਼ਤ’ ਕਰਾਰ

On Punjab

ਇਤਿਹਾਸਕ ਪੁਲਾੜ ਮਿਸ਼ਨ ਤੋਂ ਬਾਅਦ ਸ਼ੁਭਾਂਸ਼ੂ ਸ਼ੁਕਲਾ ਧਰਤੀ ‘ਤੇ ਪਰਤਿਆ, 17 ਅਗਸਤ ਨੂੰ ਭਾਰਤ ਪਹੁੰਚਣ ਲਈ ਤਿਆਰ

On Punjab