PreetNama
ਰਾਜਨੀਤੀ/Politics

ਮੋਦੀ ਸਰਕਾਰ ਦਾ ਵੱਡਾ ਫੈਸਲਾ, HRD ਮੰਤਰਾਲੇ ਦਾ ਬਦਲਿਆ ਨਾਂ, ਹੁਣ ਬਣਿਆ ਸਿੱਖਿਆ ਮੰਤਰਾਲਾ

ਕੇਂਦਰੀ ਕੈਬਨਿਟ ਨੇ ਬੁੱਧਵਾਰ ਨੂੰ ਲੰਬੇ ਸਮੇਂ ਤੋਂ ਉਡੀਕੀ ਜਾ ਰਹੀ ਨੈਸ਼ਨਲ ਐਜੂਕੇਸ਼ਨ ਪਾਲਸੀ (NEP) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਦੇ ਨਾਲ ਹੁਣ ਮਨੁੱਖੀ ਸਰੋਤ ਵਿਕਾਸ ਮੰਤਰਾਲੇ (HRD) ਦਾ ਨਾਂ ਵੀ ਬਦਲ ਕੇ ਸਿੱਖਿਆ ਮੰਤਰਾਲੇ ਕੀਤਾ ਜਾਵੇਗਾ। ਨਾਂ ਬਦਲਣ ਪਿੱਛੇ ਦਾ ਕਾਰਨ ਮੰਤਰਾਲੇ ਦੇ ਕੰਮ ਦੀ ਸਪਸ਼ਟ ਪਰਿਭਾਸ਼ਾ ਦੇਣਾ ਦੱਸਿਆ ਜਾ ਰਿਹਾ ਹੈ।

ਨਵੀਂ NEP ਮੌਜੂਦਾ ਨੀਤੀ ਦੀ ਥਾਂ ਲਵੇਗੀ ਜੋ ਪਹਿਲੀ ਵਾਰ 1986 ਵਿੱਚ ਬਣਾਈ ਗਈ ਸੀ ਤੇ ਆਖਰੀ ਵਾਰ 1992 ਵਿਚ ਸੋਧ ਕੀਤੀ ਗਈ ਸੀ। ਨਵੀਂ ਨੀਤੀ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਸਾਬਕਾ ਮੁਖੀ ਕੇ. ਕਸਤੂਰੀਰੰਗਨ ਦੀ ਅਗਵਾਈ ਵਾਲੀ ਕਮੇਟੀ ਵੱਲੋਂ ਤਿਆਰ ਕੀਤੇ ਇਕ ਡਰਾਫਟ ‘ਤੇ ਅਧਾਰਤ ਹੈ।

Related posts

ਪਟਿਆਲਾ ਜ਼ਿਲ੍ਹੇ ਦੀ ਬਾਦਸ਼ਾਹਪੁਰ ਚੌਕੀ ਨੇੜੇ ਧਮਾਕਾ

On Punjab

ਭਗਦੜ ਮਗਰੋਂ ਪਲੈਟਫਾਰਮ ਟਿਕਟਾਂ ਦੀ ਵਿਕਰੀ ’ਤੇ ਪਾਬੰਦੀ

On Punjab

ਪਾਕਿ ਦਹਿਸ਼ਤਗਰਦਾਂ ਦਾ ਸਮਰਥਨ ਕਰ ਰਹੀ ਹੈ ਕਾਂਗਰਸ: ਮੋਦੀ

On Punjab