PreetNama
ਰਾਜਨੀਤੀ/Politics

ਮੋਦੀ ਸਰਕਾਰ ਦਾ ਫੌਜੀਆਂ ਲਈ ਵੱਡਾ ਐਲਾਨ

ਨਵੀਂ ਦਿੱਲੀ: ਭਾਰਤ ਸਰਕਾਰ ਨੇ ਫੌਜੀ ਜਵਾਨਾਂ ਲਈ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਫ਼ੌਜ ਦੀ ਲੰਬੇ ਸਮੇਂ ਤੋਂ ਬਕਾਇਆ ਪਈ ਮੰਗ ਨੂੰ ਮੰਨਦਿਆਂ ਜੰਗ ਵਰਗੇ ਹਾਲਾਤ ’ਚ ਸ਼ਹੀਦ ਜਾਂ ਫੱਟੜ ਹੋਣ ਵਾਲੇ ਜਵਾਨਾਂ ਦੇ ਵਾਰਸਾਂ ਦੀ ਮਾਲੀ ਸਹਾਇਤਾ 2 ਲੱਖ ਰੁਪਏ ਤੋਂ ਵਧਾ ਕੇ 8 ਲੱਖ ਰੁਪਏ ਕਰਨ ਦੀ ਸਿਧਾਂਤਕ ਤੌਰ ’ਤੇ ਪ੍ਰਵਾਨਗੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਮੁਤਾਬਕ ਅਜਿਹੇ ਜਵਾਨਾਂ ਦੇ ਪਰਿਵਾਰਾਂ ਨੂੰ ਫ਼ੌਜੀ ਜੰਗੀ ਹਾਦਸਾ ਕਲਿਆਣ ਫੰਡ (ਏਬੀਸੀਡਬਲਿਊਐਫ) ਤਹਿਤ ਵਿੱਤੀ ਸਹਾਇਤਾ ਮਨਜ਼ੂਰ ਕੀਤੀ ਜਾਵੇਗੀ।

ਮੌਜੂਦਾ ਸਮੇਂ ’ਚ ਸ਼ਹੀਦ, 60 ਫ਼ੀਸਦੀ ਜਾਂ ਉਸ ਤੋਂ ਜ਼ਿਆਦਾ ਅਪਾਹਜ ਹੋਣ ਵਾਲੇ ਜਵਾਨਾਂ ਤੇ ਹੋਰ ਕਈ ਵਰਗਾਂ ਤਹਿਤ ਆਉਣ ਵਾਲੇ ਜਵਾਨਾਂ ਨੂੰ ਦੋ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਜਾਂਦੀ ਹੈ। ਇਹ ਸਹਾਇਤਾ ਪੈਨਸ਼ਨ, ਫ਼ੌਜ ਦੀ ਸਮੂਹਿਕ ਬੀਮਾ, ਸੈਨਾ ਕਲਿਆਣ ਫੰਡ ਤੇ ਐਕਸ-ਗ੍ਰੇਸ਼ੀਆ ਰਾਸ਼ੀ ਤੋਂ ਇਲਾਵਾ ਦਿੱਤੀ ਜਾਂਦੀ ਹੈ।

ਏਬੀਸੀਡਬਲਿਊਐਫ ਨੂੰ ਐਕਸ-ਸਰਵਿਸਮੈੱਨ ਵੈਲਫੇਅਰ ਵਿਭਾਗ ਤਹਿਤ ਉਸ ਸਮੇਂ ਸਥਾਪਤ ਕੀਤਾ ਗਿਆ ਸੀ ਜਦੋਂ ਫਰਵਰੀ 2016 ’ਚ ਸਿਆਚਿਨ ’ਚ ਬਰਫ਼ੀਲੇ ਤੂਫ਼ਾਨ ਮਗਰੋਂ 10 ਜਵਾਨ ਬਰਫ਼ ਹੇਠਾਂ ਦੱਬ ਗਏ ਸਨ ਤੇ ਵੱਡੀ ਗਿਣਤੀ ’ਚ ਲੋਕਾਂ ਨੇ ਉਨ੍ਹਾਂ ਦੇ ਪਰਿਵਾਰਾਂ ਨੂੰ ਮਾਲੀ ਸਹਾਇਤਾ ਦੇਣ ਦੀ ਪੇਸ਼ਕਸ਼ ਕੀਤੀ ਸੀ।

Related posts

ਬਿਹਾਰ ’ਚ ਅਸਮਾਨੀ ਬਿਜਲੀ ਡਿੱਗਣ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 61 ਹੋਈ

On Punjab

PM Modi in Anna University : ‘ਵਰਸਿਟੀ ਦੇ ਵਿਦਿਆਰਥੀਆਂ ਨੂੰ PM ਮੋਦੀ ਨੇ ਕਿਹਾ – ਤੁਸੀਂ ਦੇਸ਼ ਦੇ ਵਿਕਾਸ ਇੰਜਣ, ਭਾਰਤ ਦੁਨੀਆ ਦਾ ਵਿਕਾਸ ਇੰਜਣ

On Punjab

ਪੰਜਾਬ ਵਿਚ ਮੁੜ ਝੋਨੇ ਦੀ ਖਰੀਦ ਦਾ ਸੰਕਟ

On Punjab