PreetNama
ਸਮਾਜ/Social

ਮੋਦੀ ਰਾਜ ‘ਚ ਹੋਰ ਲੁੜਕੀ ਅਰਥਵਿਵਸਥਾ, 7.1 ਤੋਂ 4.5% ’ਤੇ ਪਹੁੰਚੀ ਵਿਕਾਸ ਦਰ

ਨਵੀਂ ਦਿੱਲੀ: ਭਾਰਤੀ ਅਰਥ ਵਿਵਸਥਾ ਲਈ ਬੇਹਦ ਬੁਰੀ ਖ਼ਬਰ ਆ ਰਹੀ ਹੈ। ਵਿੱਤੀ ਸਾਲ 2019-20 ਦੀ ਦੂਜੀ ਤਿਮਾਹੀ ਵਿੱਚ ਦੇਸ਼ ਦੀ GDP ਯਾਨੀ ਆਰਥਿਕ ਵਿਕਾਸ ਦਰ ਵਿੱਚ ਭਾਰੀ ਗਿਰਾਵਟ ਆਈ ਹੈ। ਜੁਲਾਈ-ਸਤੰਬਰ ਤਿਮਾਹੀ ਵਿੱਚ ਦੇਸ਼ ਦੀ ਜੀਡੀਪੀ ਡਿੱਗ ਕੇ 4.5 ਫੀਸਦੀ ਰਹਿ ਗਈ ਹੈ। ਪਿਛਲੇ ਸਾਲ ਇਸੇ ਤਿਮਾਹੀ ਵਿੱਚ ਵਿਕਾਸ ਦਰ 7.1 ਫੀਸਦੀ ਰਹੀ ਸੀ। ਇਹ ਜਾਣਕਾਰੀ ਕੇਂਦਰੀ ਅੰਕੜਾ ਦਫ਼ਤਰ (ਸੀਐਸਓ) ਵੱਲੋਂ ਜਾਰੀ ਅਧਿਕਾਰਕ ਅੰਕੜਿਆਂ ਵਿੱਚ ਦਿੱਤੀ ਗਈ ਹੈ।

ਇਸ ਤੋਂ ਪਹਿਲਾਂ 2019-20 ਦੀ ਅਪਰੈਲ-ਜੂਨ ਤਿਮਾਹੀ ਵਿੱਚ ਦੇਸ਼ ਦੀ ਆਰਥਿਕ ਵਿਕਾਸ ਦਰ ਘਟ ਕੇ 5 ਫੀਸਦੀ ਰਹਿ ਗਈ ਸੀ। ਇਹ ਪਿਛਲੇ ਛੇ ਸਾਲਾਂ ਤੋਂ ਜ਼ਿਆਦਾ ਸਮੇਂ ਦੀ ਘੱਟੋ-ਘੱਟ ਪੱਧਰ ਹੈ। ਮੈਨੂਫੈਕਚੁਰਿੰਗ ਸੈਕਟਰ ਵਿੱਚ ਗਿਰਾਵਟ ਤੇ ਖੇਤੀ ਉਤਪਾਦਨ ਦੀ ਸੁਸਤੀ ਤੋਂ ਜੀਡੀਪੀ ਵਿੱਚ ਇਹ ਗਿਰਾਵਟ ਵੇਖੀ ਗਈ ਹੈ।

ਭਾਰਤੀ ਰਿਜ਼ਰਵ ਬੈਂਕ ਨੇ ਵੀ ਹਾਲ ਹੀ ਵਿੱਚ ਚਾਲੂ ਵਿੱਤ ਸਾਲ ਵਿੱਚ ਜੀਡੀਪੀ ਵਾਧਾ ਦਰ ਅਨੁਮਾਨ ਘਟਾ ਕੇ 6.1 ਫੀਸਦੀ ਕਰ ਦਿੱਤਾ ਸੀ। ਇਹ ਪਹਿਲਾਂ 6.9 ਫੀਸਦੀ ਸੀ। ਸਰਕਾਰ ਵੀ ਮੰਨਦੀ ਹੈ ਕਿ ਦੇਸ਼ ਤੇ ਪੂਰੀ ਦੁਨੀਆ ਇਸ ਸਮੇਂ ਮੰਦੀ ਦੇ ਦੌਰ ਵਿੱਚ ਗੁਜ਼ਰ ਰਹੀ ਹੈ। ਸਰਕਾਰ ਦਾ ਦਾਅਵਾ ਹੈ ਕਿ ਮੰਦੀ ਦੇ ਦੌਰ ਤੋਂ ਗੁਜ਼ਰਨ ਵਿੱਚ ਘੱਟ ਤੋਂ ਘੱਟ ਦੋ ਤਿਮਾਹੀਆਂ ਹੋਰ ਲੱਗ ਸਕਦੀਆਂ ਹਨ।

Related posts

Fear of terrorist conspiracy : ਉਦੈਪੁਰ-ਅਹਿਮਦਾਬਾਦ ਰੇਲਵੇ ਟ੍ਰੈਕ ‘ਤੇ ਧਮਾਕੇ ਤੋਂ ਬਾਅਦ ਮਚੀ ਭੱਜ-ਦੌੜ, ATS ਨੇ ਸ਼ੁਰੂ ਕੀਤੀ ਜਾਂਚ

On Punjab

YouTube shut down in Pakistan:ਪੇਸ਼ਾਵਰ ‘ਚ ਇਮਰਾਨ ਖਾਨ ਦੇ ਭਾਸ਼ਣ ਤੋਂ ਡਾਊਨ ਕੀਤਾ ਗਿਆ ਯੂਟਿਊਬ, ਸੇਵਾਵਾਂ ਫਿਰ ਤੋਂ ਹੋਈਆਂ ਬਹਾਲ

On Punjab

ਗਰਮੀ ਦਾ ਕਹਿਰ ਜਾਰੀ, ਹਫਤਾ ਛੁੱਟੀਆਂ ਵਧਾਈਆਂ

On Punjab