72.05 F
New York, US
May 5, 2025
PreetNama
ਰਾਜਨੀਤੀ/Politics

ਮੋਦੀ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਲਈ ਲਿਆ ਵੱਡਾ ਫੈਸਲਾ, ਪੰਜ ਅਧਿਕਾਰਤ ਭਾਸ਼ਾਵਾਂ ਨੂੰ ਮਿਲੀ ਪ੍ਰਵਾਨਗੀ

ਨਵੀਂ ਦਿੱਲੀ: ਮੋਦੀ ਮੰਤਰੀ ਮੰਡਲ ਨੇ ਅੱਜ ਜੰਮੂ-ਕਸ਼ਮੀਰ ਲਈ 5 ਅਧਿਕਾਰਤ ਭਾਸ਼ਾਵਾਂ ਨੂੰ ਮਨਜ਼ੂਰੀ ਦੇ ਦਿੱਤੀ। ਸੰਸਦ ਤੋਂ ਪ੍ਰਵਾਨਗੀ ਮਿਲਣ ਮਗਰੋਂ ਕਸ਼ਮੀਰੀ, ਡੋਗਰੀ, ਉਰਦੂ, ਹਿੰਦੀ ਤੇ ਅੰਗਰੇਜ਼ੀ ਜੰਮੂ-ਕਸ਼ਮੀਰ ਵਿੱਚ ਅਧਿਕਾਰਤ ਭਾਸ਼ਾਵਾਂ ਹੋਵੇਗੀ।

ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਮੰਤਰੀ ਮੰਡਲ ਨੇ ਜੰਮੂ-ਕਸ਼ਮੀਰ ਸਰਕਾਰੀ ਭਾਸ਼ਾ ਬਿੱਲ, 2020 ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੰਤਰੀ ਮੰਡਲ ਦੁਆਰਾ ਪ੍ਰਵਾਨਿਤ ਨਵੇਂ ਬਿੱਲ ਤਹਿਤ ਉਰਦੂ, ਕਸ਼ਮੀਰੀ, ਡੋਗਰੀ, ਹਿੰਦੀ ਤੇ ਅੰਗਰੇਜ਼ੀ ਜੰਮੂ-ਕਸ਼ਮੀਰ ਦੀਆਂ ਅਧਿਕਾਰਤ ਭਾਸ਼ਾਵਾਂ ਹੋਣਗੀਆਂ। ਇਹ ਫੈਸਲਾ ਲੋਕਾਂ ਦੀ ਮੰਗ ਦੇ ਅਧਾਰ ‘ਤੇ ਲਿਆ ਗਿਆ ਹੈ।

ਦੱਸ ਦਈਏ ਕਿ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਅੰਗਰੇਜ਼ੀ ਤੇ ਉਰਦੂ ਸੂਬੇ ਦੀਆਂ ਅਧਿਕਾਰਤ ਭਾਸ਼ਾਵਾਂ ਹਨ। ਜੰਮੂ-ਕਸ਼ਮੀਰ ਪੁਨਰਗਠਨ ਐਕਟ ਦੀ ਧਾਰਾ 47 ਮੁਤਾਬਕ ਰਾਜ ਵਿਧਾਨ ਸਭਾ ਨੂੰ ਇੱਕ ਜਾਂ ਵਧੇਰੇ ਭਾਸ਼ਾਵਾਂ ਨੂੰ ਅਧਿਕਾਰਤ ਕਰਨ ਦਾ ਅਧਿਕਾਰ ਹੈ।

ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਡੋਗਰੀ, ਹਿੰਦੀ ਤੇ ਕਸ਼ਮੀਰੀ ਨੂੰ ਜੰਮੂ-ਕਸ਼ਮੀਰ ਵਿੱਚ ਸਰਕਾਰੀ ਭਾਸ਼ਾਵਾਂ ਵਜੋਂ ਸ਼ਾਮਲ ਕਰਨਾ ਨਾ ਸਿਰਫ ਲੰਬੇ ਸਮੇਂ ਤੋਂ ਲਟਕ ਰਹੀ ਮੰਗ ਦੀ ਪੂਰਤੀ ਹੈ, ਬਲਕਿ 5 ਅਗਸਤ, 2019 ਤੋਂ ਬਾਅਦ ਸਮਾਨਤਾ ਦੀ ਭਾਵਨਾ ਨੂੰ ਧਿਆਨ ਵਿੱਚ ਰੱਖਦਿਆਂ ਲਿਆ ਗਿਆ ਫੈਸਲਾ ਹੈ।

Related posts

ਜਾਣੋ ਕੇਜਰੀਵਾਲ ਸਰਕਾਰ ‘ਚ ਸਭ ਤੋਂ ਅਮੀਰ ਮੰਤਰੀ ਕੌਣ?

On Punjab

Budget 2023 : ਬਜਟ ‘ਚ ਆਮ ਆਦਮੀ ਲਈ ਖਾਸ ਸੌਗਾਤ, ਇਹ ਚੀਜ਼ਾਂ ਹੋਈਆਂ ਸਸਤੀਆਂ, ਇਨ੍ਹਾਂ ਲਈ ਦੇਣਾ ਪਵੇਗਾ ਜ਼ਿਆਦਾ ਪੈਸਾ

On Punjab

ਮਾਲ ਅਫ਼ਸਰਾਂ ਦੀ ਹੜਤਾਲ, ਸ਼ੁੱਕਰਵਾਰ ਤੱਕ ਨਹੀਂ ਹੋਣਗੀਆਂ ਰਜਿਸਟਰੀਆਂ

On Punjab