PreetNama
ਰਾਜਨੀਤੀ/Politics

ਮੋਦੀ ਨੇ ‘ਮਨ ਕੀ ਬਾਤ’ ‘ਚ ਸਿਖਾਇਆ ਪਾਕਿਸਤਾਨ ਨੂੰ ਸਬਕ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ‘ਮਨ ਕੀ ਬਾਤ’ ਪ੍ਰੋਗਰਾਮ ਜ਼ਰੀਏ ਦੇਸ਼ ਨੂੰ ਸੰਬੋਧਨ ਕਰ ਰਹੇ ਹਨ। ਇਹ ‘ਮਨ ਕੀ ਬਾਤ’ ਦਾ 67ਵਾਂ ਐਪੀਸੋਡ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ 26 ਜੁਲਾਈ ਹੈ, ਅੱਜ ਦਾ ਦਿਨ ਬਹੁਤ ਖਾਸ ਹੈ। ਅੱਜ ‘ਕਾਰਗਿਲ ਵਿਜੇ ਦਿਵਸ’ ਹੈ। ਅੱਜ ਤੋਂ 21 ਸਾਲ ਪਹਿਲਾਂ ਕਾਰਗਿਲ ਦੀ ਲੜਾਈ ‘ਚ ਸਾਡੀ ਫੌਜ ਨੇ ਭਾਰਤ ਦੀ ਜਿੱਤ ਦਾ ਝੰਡਾ ਲਹਿਰਾਇਆ ਸੀ।

ਭਾਰਤ ਉਨ੍ਹਾਂ ਹਾਲਾਤਾਂ ਨੂੰ ਕਦੇ ਨਹੀਂ ਭੁੱਲ ਸਕਦਾ, ਜਦੋਂ ਕਾਰਗਿਲ ਯੁੱਧ ਹੋਇਆ ਸੀ। ਪਾਕਿਸਤਾਨ ਨੇ ਭਾਰਤ ਦੀ ਧਰਤੀ ‘ਤੇ ਕਬਜ਼ਾ ਕਰਨ ਤੇ ਇਸ ਦੀ ਅੰਦਰੂਨੀ ਲੜਾਈ ਤੋਂ ਧਿਆਨ ਹਟਾਉਣ ਦੀ ਹਿੰਮਤ ਕੀਤੀ ਸੀ। ਤੁਸੀਂ ਕਲਪਨਾ ਕਰ ਸਕਦੇ ਹੋ- ਉੱਚੇ ਪਹਾੜਾਂ ‘ਤੇ ਬੈਠਾ ਹੋਇਆ ਦੁਸ਼ਮਣ ਤੇ ਹੇਠਾਂ ਲੜ ਰਹੀ ਸਾਡੀ ਫੌਜ, ਸਾਡੇ ਬਹਾਦਰ ਸਿਪਾਹੀ ਪਰ ਜਿੱਤ ਪਹਾੜ ਦੀ ਉੱਚਾਈ ਦੀ ਨਹੀਂ ਸੀ, ਬਲਕਿ ਉੱਚੇ ਹੌਂਸਲੇ ਤੇ ਭਾਰਤੀ ਫੌਜਾਂ ਦੀ ਸੱਚੀ ਬਹਾਦਰੀ ਦੀ ਸੀ।
ਕਾਰਗਿਲ ਵਾਲੇ ਦਿਨ ਪੀਐਮ ਮੋਦੀ ਨੇ ਪਹਿਲਾਂ ਪਾਕਿਸਤਾਨ ਨੂੰ ਨਿਸ਼ਾਨਾ ਬਣਾਇਆ। ਮੋਦੀ ਨੇ ਕਿਹਾ ਕਿ ਦੁਸ਼ਟ ਦਾ ਸੁਭਾਅ ਹੀ ਹੁੰਦਾ ਹੈ ਕਿ ਸਭ ਨਾਲ ਬਿਨ੍ਹਾ ਵਜ੍ਹਾ ਦੁਸ਼ਮਣੀ ਕਰਨਾ। ਉਨ੍ਹਾਂ ਦੇ ਨੁਕਸਾਨ ਬਾਰੇ ਸੋਚਣਾ ਹੈ ਜੋ ਚੰਗੇ ਕੰਮ ਕਰਦੇ ਹਨ। ਮੋਦੀ ਨੇ ਕਿਹਾ ਕਿ ਪਾਕਿਸਤਾਨ ਨੇ ਸਾਡੀ ਪਿੱਠ ‘ਤੇ ਵਾਰ ਕੀਤਾ ਸੀ।

Related posts

ਸਿੱਧੂ ਦੇ ਅਸਤੀਫ਼ੇ ਮਗਰੋਂ CM ਚੰਨੀ ਨੇ ਸੱਦੀ ਹੰਗਾਮੀ ਮੀਟਿੰਗ

On Punjab

IPL Auction Rules: ਕਿਹੜੀ ਟੀਮ ਦੇ ਪਰਸ ‘ਚ ਕਿੰਨਾ ਪੈਸਾ, ਜਾਣੋ ਖਿਡਾਰੀਆਂ ਦੀ ਨਿਲਾਮੀ ਹੋਣ ਤੋਂ ਪਹਿਲਾਂ ਸਾਰੇ ਨਿਯਮ

On Punjab

‘ਸੁੱਖੂ ਨੇ ਬੁਲਾਇਆ ਹੈ, ਭੁੱਖੇ ਹੀ ਤੜਫਾਇਆ ਹੈ’: ਹਿਮਾਚਲ ਦੇ ਮੁੱਖ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕਰਨ ‘ਤੇ ਕਾਲਜ ਵਿਦਿਆਰਥੀਆਂ ‘ਤੇ FIR

On Punjab