ਨਵੀਂ ਦਿੱਲੀ: ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਮੋਦੀ ਸਰਕਾਰ-2 ਦੇ ਕਾਰਜਕਾਲ ਦਾ ਪਹਿਲਾ ਬਜਟ ਅੱਜ ਪੇਸ਼ ਕੀਤਾ ਹੈ। ਇਸ ‘ਚ ਲੋਕਾਂ ਦੀਆਂ ਉਮੀਦਾਂ ਮੁਤਾਬਕ ਕੁਝ ਖਾਸ ਨਹੀਂ ਮਿਲਿਆ ਪਰ ਵਧੇਰੇ ਚੀਜ਼ਾਂ ਮਹਿੰਗੀਆਂ ਜ਼ਰੂਰ ਹੋ ਗਈਆਂ ਹਨ। ਪੈਟਰੋਲ, ਡੀਜ਼ਲ, ਸੋਨਾ, ਚਾਂਦੀ, ਸਿਗਰੇਟ, ਇੰਪੋਰਟੈਡ ਕਾਰਾਂ ਤੇ ਸਪਲਿਟ ਏਸੀ ਜਿਹੀਆਂ ਵਸਤਾਂ ਟੈਕਸ ਵਧਣ ਕਾਰਨ ਮਹਿੰਗੀਆਂ ਹੋ ਗਈਆਂ ਹਨ।
ਇਸੇ ਦੇ ਨਾਲ ਕੁਝ ਚੀਜ਼ਾਂ ਇਲੈਕਟ੍ਰੋਨਿਕ ਵਾਹਨਾਂ ਦੇ ਪੁਰਜੇ, ਕੈਮਰੇ ਮੋਡਿਊਲ ਤੇ ਮੋਬਾਈਲ ਚਾਰਜਰ ਦੇ ਨਾਲ ਸੈੱਟ–ਟੌਪ ਬਾਕਸ ਦੀਆਂ ਕੀਮਤਾਂ ਘਟੀਆਂ ਹਨ। ਬਜਟ 2019 ‘ਚ ਜਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ, ਹੁਣ ਵੇਖੋ ਉਨ੍ਹਾਂ ਦੀ ਪੂਰੀ ਲਿਸਟ।
ਪੈਟਰੋਲ ਤੇ ਡੀਜ਼ਲ, ਸਿਗਰੇਟਸ, ਹੁੱਕੇ ਤੇ ਚਬਾਉਣ ਵਾਲਾ ਤੰਬਾਕੂ, ਸੋਨਾ ਤੇ ਚਾਂਦੀ, ਪੂਰੀ ਤਰ੍ਹਾਂ ਆਯਾਤ ਕੀਤੀਆਂ ਕਾਰਾਂ, ਸਪਲਿਟ ਏਅਰ ਕੰਡੀਸ਼ਨਰ, ਲਾਊਡ ਸਪੀਕਰਜ਼, ਡਿਜ਼ੀਟਲ ਵੀਡੀਓ ਰਿਕਾਰਡਰ, ਆਯਾਤ ਕੀਤੀਆਂ ਕਿਤਾਬਾਂ, ਸੀਸੀਟੀਵੀ ਕੈਮਰੇ, ਕਾਜ਼ੂ, ਆਯਾਤ ਪਲਾਸਟਿਕ, ਸਾਬਣ ਦੇ ਨਿਰਮਾਣ ਲਈ ਕੱਚਾ ਮਾਲ, ਵਿਨਾਇਲ ਫਲੋਰਿੰਗ, ਟਾਇਲਸ,ਆਪਟੀਕਲ ਫਾਈਬਰ, ਵਸਰਾਵਿਕ ਟਾਇਲਸ ਤੇ ਕੰਧ ਟਾਇਲਸ, ਆਯਾਤ ਕੀਤਾ ਸਟੀਲ ਉਤਪਾਦ, ਆਯਾਤ ਕੀਤੇ ਆਟੋ ਪਾਰਟ, ਅਖ਼ਬਾਰਾਂ ਤੇ ਰਸਾਲਿਆਂ ਲਈ ਪੇਪਰ, ਮਾਰਬਲ ਸਲੇਬਸ, ਫਰਨੀਚਰ ਲਈ ਮਾਉਂਟਿੰਗ।