PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੋਗਾ ਦੇ ਪਿੰਡ ਦੌਧਰ ਗਰਬੀ ਵਿੱਚ ਨੌਜਵਾਨ ਦੇ ਸਿਰ ’ਚ ਮਾਰੀ ਗੋਲੀ

ਮੋਗਾ- ਮੋਗਾ ਦੇ ਪਿੰਡ ਦੌਧਰ ਗਰਬੀ ਵਿੱਚ ਅੱਜ ਸ਼ਾਮ ਪੰਜ ਵਜੇ ਦੇ ਕਰੀਬ ਕੁਝ ਅਣਪਛਾਤੇ ਵਿਅਕਤੀਆਂ ਨੇ ਨੌਜਵਾਨ ਦੇ ਸਿਰ ਵਿੱਚ ਗੋਲੀ ਮਾਰ ਦਿੱਤੀ। ਪ੍ਰਾਪਤ ਜਾਣਕਾਰੀ ਅਨੁਸਾਰ ਨੌਜਵਾਨ ਇੰਦਰਪਾਲ ਸਿੰਘ (32) ਪੁੱਤਰ ਹਰਵਿੰਦਰ ਸਿੰਘ ਪਿੰਡ ਦੌਧਰ ਗਰਬੀ ਦਾ ਰਹਿਣ ਵਾਲਾ ਸੀ ਅਤੇ ਮੋਟਰਸਾਈਕਲ ’ਤੇ ਕਿਸੇ ਕੰਮ ਮਗਰੋਂ ਤਖਾਣਵੱਧ ਰੋਡ ’ਤੇ ਵਾਪਸ ਆ ਰਿਹਾ ਸੀ ਤਾਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ’ਤੇ ਫਾਇਰਿੰਗ ਕਰ ਦਿੱਤੀ।

ਪਰਿਵਾਰਿਕ ਮੈਂਬਰ ਉਸ ਨੂੰ ਮੋਗਾ ਦੇ ਹਸਪਤਾਲ ਲੈ ਕੇ ਗਏ ਜਿੱਥੋਂ ਡਾਕਟਰਾਂ ਵੱਲੋਂ ਉਸ ਨੂੰ ਲੁਧਿਆਣਾ ਦੇ ਡੀਐੱਮਸੀ ਹਸਪਤਾਲ ਰੈਫਰ ਕਰ ਦਿੱਤਾ। ਇਸ ਮੌਕੇ ਘਟਨਾ ਸਥਾਨ ’ਤੇ ਪਹੁੰਚ ਕੇ ਪੁਲੀਸ ਦੇ ਉੱਚ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਨੇ ਘਟਨਾ ਸਥਾਨ ਤੋਂ 45 ਬੋਰ ਦੇ ਤਿੰਨ ਖੋਲ ਅਤੇ ਇਕ ਕਾਰਤੂਸ ਬਰਾਮਦ ਕੀਤਾ ਹੈ।

Related posts

ਜ਼ਮੀਨ ਖਿਸਕਣ ਕਾਰਨ ਦਰੱਖਤ ਵਾਹਨਾਂ ’ਤੇ ਡਿੱਗਿਆ; ਛੇ ਹਲਾਕ, ਕਈ ਜ਼ਖਮੀ

On Punjab

ਵ੍ਹਾਟਸਐਪ ਬਿਜ਼ਨਸ ਵਿੱਚ ਹੁਣ ਏਆਈ ਟੂਲ ਸਮੇਤ ਨਵੀਆਂ ਖੂਬੀਆਂ ਸ਼ਾਮਲ ਹੋਣਗੀਆਂ

On Punjab

ਮੁੱਖ ਖ਼ਬਰਾਂ ਜੰਗ ਦੌਰਾਨ ਇਜ਼ਰਾਇਲੀ ਫੌਜ ਨੂੰ ਏਆਈ ਸੇਵਾਵਾਂ ਦਿੱਤੀਆਂ: ਮਾਈਕਰੋਸਾਫਟ

On Punjab