PreetNama
ਖੇਡ-ਜਗਤ/Sports News

ਮੈਸੀ ਨੂੰ ਕਰੀਅਰ ਦਾ ਪਹਿਲਾ ਰੈੱਡ ਕਾਰਡ ਮਿਲਿਆ

ਸੁਪਰਸਟਾਰ ਸਟ੍ਰਾਈਕਰ ਲਿਓਨ ਮੈਸੀ ਨੂੰ ਆਪਣੇ ਸਪੈਨਿਸ਼ ਕਲੱਬ ਬਾਰਸੀਲੋਨਾ ਨਾਲ ਬਿਤਾਏ ਆਪਣੇ ਕਰੀਅਰ ‘ਚ ਪਹਿਲੀ ਵਾਰ ਰੈੱਡ ਕਾਰਡ ਦਾ ਸਾਹਮਣਾ ਕਰਨਾ ਪਿਆ। ਮੈਸੀ ਨੂੰ ਸਪੈਨਿਸ਼ ਸੁਪਰ ਕੱਪ ਦੇ ਫਾਈਨਲ ‘ਚ ਬਾਰਸੀਲੋਨਾ ਨੂੰ ਅਥਲੈਟਿਕ ਬਿਲਬਾਓ ਦੇ ਹੱਥੋਂ ਮਿਲੀ 2-3 ਦੀ ਹਾਰ ਵਾਲੇ ਮੈਚ ‘ਚ ਇਹ ਰੈੱਡ ਕਾਰਡ ਮਿਲਿਆ। ਇੰਜ਼ੁਰੀ ਸਮੇਂ (121ਵੇਂ ਮਿੰਟ) ‘ਚ ਅਥਲੈਟਿਕ ਦੇ ਫਾਰਵਰਡ ਏਸੀਏਰ ਵਿਲਾਲਿਬ੍ਰੇ ਖ਼ਿਲਾਫ਼ ਉਨ੍ਹਾਂ ਦਾ ਵਤੀਰੇ ਕਾਰਨ ਉਨ੍ਹਾਂ ਨੂੰ ਰੈੱਡ ਕਾਰਡ ਦਿਖਾਇਆ ਗਿਆ।

ਇੰਟਰ ਮਿਲਾਨ ਨੇ ਜੁਵੇਂਟਸ ਨੂੰ ਹਰਾਇਆ

ਰੋਮ : ਇੰਟਰ ਮਿਲਾਨ ਨੇ ਸਾਬਕਾ ਜੇਤੂ ਜੁਵੇਂਟਸ ਨੰੂ 2-0 ਨਾਲ ਹਰਾ ਕੇ ਇਟਾਲੀਅਨ ਲੀਗ ਸੀਰੀ-ਏ ਦੀ ਅੰਕ ਸੂਚੀ ‘ਚ ਗੋਲ ਫਰਕ ਨਾਲ ਚੋਟੀ ‘ਤੇ ਕਾਬਜ਼ ਏਸੀ ਮਿਲਾਨ ਦੀ ਬਰਾਬਰ ਕਰ ਲਈ।

ਜਿੱਤ ਲਈ ਇਹ ਪ੍ਰਦਰਸ਼ਨ ਕਾਫੀ ਸੀ : ਕਲੋਪ

ਲਿਵਰਪੂਲ : ਇੰਗਲਿਸ਼ ਪ੍ਰਰੀਮੀਅਰ ਲੀਗ ‘ਚ ਮਾਨਚੈਸਟਰ ਯੂਨਾਈਟਡ ਖ਼ਿਲਾਫ਼ ਬਿਨਾਂ ਕਿਸੇ ਗੋਲ ਦੇ ਖੇਡੇ ਗਏ ਡਰਾਅ ਤੋਂ ਬਾਅਦ ਲਿਵਰਪੂਲ ਦੇ ਮੈਨੇਜਰ ਜੁਰਜੇਨ ਕਲੋਪ ਨੇ ਕਿਹਾ ਕਿ ਜਿੱਤ ਦਰਜ ਕਰਨ ਲਈ ਇਹ ਪ੍ਰਦਰਸ਼ਨ ਕਾਫੀ ਸੀ ਤੇ ਜਦੋਂ ਟੀਮ ਗੋਲ ਨਹੀਂ ਕਰ ਰਹੀ ਸੀ ਤਾਂ ਅਜਿਹੇ ‘ਚ ਯੂਨਾਈਟਡ ਨੰੂ ਡਰਾਅ ‘ਤੇ ਰੋਕਣਾ ਸਹੀ ਸੀ।

Related posts

ਇੰਡੀਆ ਓਪਨ ਬੈਡਮਿੰਟਨ ਖਿਤਾਬ ਜਿੱਤਣ ‘ਤੇ ਪੀਵੀ ਸਿੰਧੂ ਤੇ ਸ਼੍ਰੀਕਾਂਤ ਦੀਆਂ ਨਜ਼ਰਾਂ

On Punjab

ਟੈਸਟ ਸੀਰੀਜ਼ ਤੋਂ ਪਹਿਲਾਂ ਚਮਕੇ ਪੁਜਾਰਾ ਤੇ ਹਨੂਮਾ ਬਿਹਾਰੀ

On Punjab

ਮੀਰਾਬਾਈ ਨੇ ਵਿਸ਼ਵ ਰਿਕਾਰਡ ਨਾਲ ਕੀਤਾ ਓਲੰਪਿਕ ਲਈ ਕੁਆਲੀਫਾਈ

On Punjab