PreetNama
ਫਿਲਮ-ਸੰਸਾਰ/Filmy

‘ਮੈਡਮ ਬੈਠ ਜਾਓ’ PAK ਦੀ ਵਕਾਲਤ ਕਰਨ ਵਾਲੀ Ilhan Omar ਨੂੰ Priyanka Chaturvedi ਨੇ ਦਿਖਾਇਆ ਸ਼ੀਸ਼ਾ

ਖਾਲਿਸਤਾਨ ਸਮਰਥਕਾਂ ਨਾਲ ਖੜ੍ਹਨ ਵਾਲੇ ਕੈਨੇਡੀਅਨ ਨੇਤਾਵਾਂ ਦੀ ਸੂਚੀ ਕਾਫ਼ੀ ਲੰਬੀ ਹੈ। ਹਾਲਾਂਕਿ ਇਸ ਸੂਚੀ ‘ਚ ਅਮਰੀਕੀ ਸਿਆਸਤਦਾਨ ਇਲਹਾਨ ਉਮਰ ਦਾ ਨਾਂ ਵੀ ਸ਼ਾਮਲ ਹੈ। ਇਲਹਾਨ ਉਮਰ ਨੇ ਵੱਖ-ਵੱਖ ਮੰਚਾਂ ਤੋਂ ਕਈ ਵਾਰ ਭਾਰਤ ਵਿਰੁੱਧ ਜ਼ਹਿਰ ਉਗਲਿਆ ਹੈ ਅਤੇ ਲਗਾਤਾਰ ਪਾਕਿਸਤਾਨ ਦੀ ਵਕਾਲਤ ਕੀਤੀ ਹੈ।

ਕੈਨੇਡਾ-ਭਾਰਤ ਵਿਵਾਦ ਵਿਚਾਲੇ ਇਲਹਾਨ ਉਮਰ ਨੇ ਵੀ ਬੇਤੁਕਾ ਬਿਆਨ ਦਿੱਤਾ ਹੈ। ਐਕਸ ਹੈਂਡਲ ਰਾਹੀਂ ਉਸ ਨੇ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਮੌਤ ਨੂੰ ਲੈ ਕੇ ਭਾਰਤ ‘ਤੇ ਸਵਾਲ ਖੜ੍ਹੇ ਕੀਤੇ ਹਨ।

ਉਨ੍ਹਾਂ ਨੇ ਉਸਨੇ ਆਪਣੇ ਐਕਸ ਹੈਂਡਲ ‘ਤੇ ਲਿਖਿਆ, “ਭਾਰਤ ਸਰਕਾਰ ਵੱਲੋਂ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਦੋਸ਼ ਬੇਹੱਦ ਚਿੰਤਾਜਨਕ ਹੈ। ਅਮਰੀਕਾ ਨੂੰ ਕੈਨੇਡੀਅਨ ਜਾਂਚ ਦਾ ਪੂਰਾ ਸਮਰਥਨ ਕਰਨਾ ਚਾਹੀਦਾ ਹੈ। “ਅਸੀਂ ਇਸ ਬਾਰੇ ਵੀ ਜਾਣਕਾਰੀ ਲਈ ਬੇਨਤੀ ਕਰ ਰਹੇ ਹਾਂ ਕੀ ਅਮਰੀਕਾ ’ਚ ਵੀ ਇਸ ਤਰ੍ਹਾਂ ਦੇ ਆਪਰੇਸ਼ਨ ਚਲ ਰਹੇ ਹਨ।”

ਪ੍ਰਿਅੰਕਾ ਚਤੁਰਵੇਦੀ ਨੇ ਦਿੱਤਾ ਕਰਾਰਾ ਜਵਾਬ

ਇਲਹਾਨ ਉਮਰ ਦੇ ਇਸ ਬਿਆਨ ‘ਤੇ ਸ਼ਿਵ ਸੈਨਾ (ਊਧਵ ਧੜੇ) ਦੀ ਸੰਸਦ ਮੈਂਬਰ ਪ੍ਰਿਅੰਕਾ ਚਤੁਰਵੇਦੀ ਨੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਇਲਹਾਨ ਨੂੰ ਘੇਰਦੇ ਹੋਏ ਉਸ ਦੇ ਪੋਸਟ ਦਾ ਜਵਾਬ ਦਿੰਦੇ ਹੋਏ ਕਿਹਾ, ਮੈਡਮ ਤੁਸੀਂ ਬੈਠ ਜਾਓ! ਜੇਕਰ ਅਜਿਹੀ ਹੀ ਗੱਲ ਹੈ ਤਾਂ ਮੈਂ ਇੱਕ ਸੰਸਦ ਮੈਂਬਰ ਦੇ ਤੌਰ ‘ਤੇ ਵਿਦੇਸ਼ ਮੰਤਰਾਲੇ ਨੂੰ ਸਾਲ 2022 ’ਚ ਪਾਕਿਸਤਾਨ ਦੇ ਫੰਡਾਂ ‘ਤੇ ਇਲਹਾਨ ਦੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਗੁਲਾਮ ਕਸ਼ਮੀਰ) ਦੇ ਦੌਰੇ ਦੀ ਜਾਂਚ ਕਰਨ ਦੀ ਬੇਨਤੀ ਕਰੂੰਗੀ।

ਪ੍ਰਿਅੰਕਾ ਚਤੁਰਵੇਦੀ ਨੇ ਇਹ ਵੀ ਕਿਹਾ ਕਿ ਸਰਕਾਰ ਨੂੰ ਇਸ ਗੱਲ ਦੀ ਵੀ ਜਾਂਚ ਕਰਨੀ ਚਾਹੀਦੀ ਹੈ ਕਿ ਇਲਹਾਨ ਨੇ ਇਸ ਦੌਰੇ ਰਾਹੀਂ ਗੁਲਾਮ ਕਸ਼ਮੀਰ ਵਿੱਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਿਵੇਂ ਕੀਤੀ।

ਭਾਰਤ ਨੇ ਕੀਤੀ ਸੀ ਇਲਹਾਨ ਦੇ POK ਦੌਰੇ ਦੀ ਨਿੰਦਿਆ

ਜ਼ਿਕਰਯੋਗ ਹੈ ਕਿ ਇਲਹਾਨ ਉਮਰ ਨੇ ਸਾਲ 2022 ’ਚ ਪਾਕਿਸਤਾਨ ਦਾ ਦੌਰਾ ਕੀਤਾ ਸੀ। ਉਸ ਸਮੇਂ ਉਹ ਸ਼ਾਹਬਾਜ਼ ਸ਼ਰੀਫ਼ ਤੇ ਇਮਰਾਨ ਖਾਨ ਨੂੰ ਮਿਲੇ ਸਨ ਤੇ ਪੀਓਕੇ ਦੇ ਮੁਜ਼ੱਫਰਾਬਾਦ ਦਾ ਵੀ ਦੌਰਾ ਕੀਤਾ। ਭਾਰਤ ਨੇ ਇਸ ਦੌਰੇ ਦੀ ਨਿੰਦਿਆ ਕੀਤੀ ਤੇ ਇਲਹਾਨ ਦੇ ਇਸ ਕਦਮ ਨੂੰ ‘ਸੌੜੀ ਸੋਚ ਵਾਲੀ ਰਾਜਨੀਤੀ’ ਦੱਸਿਆ। ਹਾਲ ਹੀ ’ਚ ਜਾਰੀ ਇੱਕ ਰਿਪੋਰਟ ’ਚ ਖੁਲਾਸਾ ਹੋਇਆ ਹੈ ਕਿ ਇਲਹਾਨ ਉਮਰ ਦੀ ਯਾਤਰਾ ਲਈ ਪਾਕਿਸਤਾਨੀ ਸਰਕਾਰ ਦੁਆਰਾ ਫੰਡ ਦਿੱਤੇ ਗਏ ਸਨ। ਜਿਸ ’ਚ ਉਸਦੀ ਰਿਹਾਇਸ਼ ਤੇ ਭੋਜਨ ਸ਼ਾਮਲ ਸੀ।

Related posts

ਹੁਮਾ ਕੁਰੈਸ਼ੀ ਨੇ ਰਸੋਈ ‘ਚ ਕਰਵਾਇਆ ਫੋਟੋਸ਼ੂਟ, ਹੁਣ ਹੋ ਰਹੀ ਟ੍ਰੋਲ

On Punjab

Khatron Ke Khiladi 11 : ਸਾੜੀ ਤੋਂ ਬਾਅਦ ਦਿਵਿਆਂਕਾ ਤ੍ਰਿਪਾਠੀ ਨੇ ਕੇਪ ਟਾਊਨ ਤੋਂ ਸ਼ੇਅਰ ਕੀਤੀਆਂ ਆਪਣੀਆਂ ਸਿਜ਼ਲਿੰਗ ਤਸਵੀਰਾਂ

On Punjab

ਅੱਜ ਹੈ ਜੱਸੀ ਗਿੱਲ ਦਾ ਜਨਮ ਦਿਨ, ਵਧਾਈ ਦੇਣ ਵਾਲਿਆਂ ਦਾ ਸਿਲਸਿਲਾ ਜਾਰੀ

On Punjab