25.57 F
New York, US
December 16, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੈਕਮਾਰਸਟਰ ਯੂਨੀਵਰਸਿਟੀ ਨੇ ਕਨਿਸ਼ਕ ਕਾਂਡ ਵਿਚ ਮ੍ਰਿਤਕਾਂ ਦੀ ਯਾਦਗਾਰ ਬਣਾਈ

ਵੈਨਕੂਵਰ- ਓਂਟਾਰੀਓ ਦੇ ਸ਼ਹਿਰ ਹਮਿਲਟਨ ’ਚ ਮੈਕਮਾਸਟਰ ਯੂਨੂਵਰਸਿਟੀ ਨੇ ਕਰੀਬ ਚਾਲੀ ਸਾਲ ਪਹਿਲਾਂ ਵਾਪਰੀ ਘਟਨਾ, ਜਿਸ ਵਿਚ ਬੰਬ ਧਮਾਕੇ ’ਚ ਏਅਰ ਇੰਡੀਆ ਦੇ ਟਰਾਂਟੋਂ-ਦਿੱਲੀ ਜਹਾਜ਼ ਨੂੰ ਉਡਾਇਆ ਗਿਆ ਸੀ, ਸਬੰਧੀ ਇਕ ਯਾਦਗਾਰ ਦੀ ਉਸਾਰੀ ਕੀਤੀ ਹੈ। ਜ਼ਿਕਰਯੋਗ ਹੈ ਕਿ 329 ਲੋਕਾਂ ਦੀ ਜਾਨ ਲੈਣ ਵਾਲੀ ਇਸ ਘਟਨਾ ਦਾ ਸੱਚ ਹੁਣ ਤੱਕ ਲੋਕਾਂ ਦੇ ਸਾਹਮਣੇ ਨਹੀਂ ਆ ਸਕਿਆ ਹੈ। ਇਸ ਹਾਦਸੇ ਨੂੰ ਕਨਿਸ਼ਕ ਕਾਂਡ ਵਜੋਂ ਵੀ ਜਾਣਿਆ ਜਾਂਦਾ ਹੈ।

ਯੋਗੇਸ਼ਵਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਸਿਰਫ ਇਕ ਯਾਦਗਾਰ ਨਹੀਂ, ਸਗੋਂ ਇੱਕ ਅਵਾਜ ਹੈ ਜੋ ਇਨਸਾਫ ਦੀ ਮੰਗ ਕਰਦੀ ਰਹੇਗੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦਾ ਇਹ ਕਦਮ ਸਰਕਾਰਾਂ ਨੂੰ ਅਜਿਹੀਆਂ ਘਟਨਾਵਾਂ ਪ੍ਰਤੀ ਸੁਚੇਤ ਕਰਦਾ ਰਹੇਗਾ ਅਤੇ ਇਹ ਥਾਂ ਇਨਸਾਫ ਨਾ ਮਿਲਣ ਤੱਕ ਕੈਨੇਡਾ ਦੇ ਨਿਆਂ ਸਿਸਟਮ ਦਾ ਮੂੰਹ ਚਿੜਾਉਂਦੀ ਰਹੇਗੀ।

ਜ਼ਿਕਰਯੋਗ ਹੈ ਕਿ ਸਤੰਬਰ 1985 ਵਿੱਚ ਟਰਾਂਟੋ ਤੋਂ ਦਿੱਲੀ ਜਾ ਰਹੇ ਕਨਿਸ਼ਕ ਨਾਮਕ ਜਹਾਜ ਵਿੱਚ ਰੱਖੇ ਟਾਈਮ ਬੰਬ ਨਾਲ ਹਵਾ ਵਿੱਚ ਹੀ ਧਮਾਕਾ ਕਰ ਦਿੱਤਾ ਗਿਆ ਸੀ, ਜਿਸ ਮਗਰੋਂ ਸਮੁੰਦਰ ਚੋਂ ਇਸਦਾ ਮਲਬਾ ਤੱਕ ਨਹੀਂ ਸੀ ਲੱਭਿਆ। ਇਸ ਸਬੰਧੀ ਸਾਲਾਂ ਤੱਕ ਚੱਲੀ ਜਾਂਚ ਤੋਂ ਬਾਅਦ ਸਬੂਤਾਂ ਦੀ ਘਾਟ ਦੇ ਚਲਦਿਆਂ ਅਦਾਲਤ ਨੇ ਕਥਿਤ ਦੋਸ਼ੀਆਂ ਨੂੰ 10 ਸਾਲ ਪਹਿਲਾਂ ਬਰੀ ਕਰ ਦਿੱਤਾ ਸੀ। ਇਸ ਹਾਦਸੇ ਵਿੱਚ ਮਾਰੇ ਗਏ ਯਾਤਰੀ, ਜਿੰਨਾਂ ਵਿੱਚ ਪੰਜਾਬ ਦੇ ਇੱਕ ਸਾਬਕਾ ਮੰਤਰੀ ਦੇ ਪਰਿਵਾਰ ਸਮੇਤ ਜ਼ਿਆਦਾਤਰ ਭਾਰਤੀ ਸਨ, ਇਨਸਾਫ ਦੀ ਮੰਗ ਕਰਦੇ ਆ ਰਹੇ ਹਨ।

ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਉਹ ਇਸਦੀ ਜਾਂਚ ਕਰਾਉਣਗੇ, ਪਰ ਕਿਸੇ ਜਾਂਚ ਏਜੰਸੀ ਨੂੰ ਇਸ ਦਾ ਜ਼ਿੰਮਾ ਨਹੀਂ ਸੌਂਪਿਆ ਗਿਆ।

Related posts

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਲਈ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ

On Punjab

ਇਮਰਾਨ ਖ਼ਾਨ ਨੇ ਈਦ ਮੌਕੇ ਨਵਾਜ਼ ਸ਼ਰੀਫ਼ ਨੂੰ ਪਰਿਵਾਰ ਨਾਲ ਮਿਲਣ ਨਹੀਂ ਦਿੱਤਾ

On Punjab

ਸਿੱਧੂ ਮੂਸੇਵਾਲਾ ਦਾ ਜੱਬਰਾ ਫੈਨ ਹੈ ਚੰਡੀਗੜ੍ਹ ਦਾ ਆਟੋ ਵਾਲਾ, ਸ਼ੂਟਰਾਂ ਦੇ ਐਨਕਾਊਂਟਰ ਤੋਂ ਬਾਅਦ ਕੀਤਾ ਅਜਿਹਾ ਕੰਮ, ਹੋ ਰਹੀ ਹੈ ਤਾਰੀਫ਼

On Punjab