36.12 F
New York, US
January 22, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੇਰੇ ਲਈ ‘ਏਕ ਦੀਵਾਨੇ ਕੀ ਦੀਵਾਨੀਅਤ’ ਫਿਲਮ ਸਭ ਤੋਂ ਮੁਸ਼ਕਲ ਰਹੀ: ਸੋਨਮ ਬਾਜਵਾ

ਨਵੀਂ ਦਿੱਲੀ: ਪੰਜਾਬੀ ਅਦਾਕਾਰਾ ਸੋਨਮ ਬਾਜਵਾ ਜਿਸ ਨੇ ਹਾਲ ਹੀ ਵਿੱਚ ‘ਹਾਊਸਫੁੱਲ-5’ ਨਾਲ ਬਾਲੀਵੁੱਡ ਵਿੱਚ ਆਪਣੇ ਸਫ਼ਰ ਦੀ ਸ਼ੁਰੂਆਤ ਕੀਤੀ ਹੈ, ਦਾ ਕਹਿਣਾ ਹੈ ਕਿ ‘ਏਕ ਦੀਵਾਨੇ ਕੀ ਦੀਵਾਨੀਅਤ’ ਉਸ ਲਈ ਸਭ ਤੋਂ ਮੁਸ਼ਕਲ ਫਿਲਮਾਂ ’ਚੋਂ ਇੱਕ ਰਹੀ ਹੈ। ਇਸ ਫ਼ਿਲਮ ਵਿੱਚ ਸੋਨਮ ਬਾਜਵਾ, ਹਰਸ਼ਵਰਧਨ ਰਾਣੇ ਦੀ ਸਹਿ-ਕਲਾਕਾਰ ਹੈ। ਅਦਾਕਾਰਾਂ ਨੇ ਵੀਰਵਾਰ ਨੂੰ ਫਿਲਮ ਦੀ ਸ਼ੂਟਿੰਗ ਮੁਕੰਮਲ ਕੀਤੀ ਸੀ ਜਿਸ ਦਾ ਐਲਾਨ ਸੋਸ਼ਲ ਮੀਡੀਆ ’ਤੇ ਕੀਤਾ ਗਿਆ। ਮਿਲਾਪ ਜ਼ਵੇਰੀ ਵੱਲੋਂ ਨਿਰਦੇਸ਼ਿਤ ਫਿਲਮ ਸੰਗੀਤਕਤ ਪ੍ਰੇਮ ਕਹਾਣੀ ’ਤੇ ਆਧਾਰਿਤ ਹੈ, ਜਿਸ ਨੂੰ ਮੁਸ਼ਤਾਕ ਸ਼ੇਖ ਨੇ ਜ਼ਵੇਰੀ ਨਾਲ ਮਿਲ ਕੇ ਲਿਖਿਆ ਹੈ। 35 ਸਾਲਾ ਅਦਾਕਾਰਾ ਨੇ ਇੰਸਟਾਗ੍ਰਾਮ ’ਤੇ ਸੈੱਟ ਤੋਂ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਸੀ। ਸੋਨਮ ਬਾਜਵਾ ਨੇ ਕਿਹਾ ਕਿ ਫਿਲਮ ਮੁਸ਼ਕਲ ਹੋਣ ਦੇ ਬਾਵਜੂਦ, ਉਸ ਕੋਲ ਇਸ ’ਚ ਕੰਮ ਕਰਨ ਦਾ ਸਭ ਤੋਂ ਜਾਦੂਈ ਅਨੁਭਵ ਸੀ। ਅਦਾਕਾਰਾ ਨੇ ਕੈਪਸ਼ਨ ’ਚ ਕਿਹਾ, ‘‘ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਲਿਖ ਰਹੀ ਹਾਂ ਕਿ ‘ਏਕ ਦੀਵਾਨੇ ਕੀ ਦੀਵਾਨੀਅਤ’ ਦੀ ਸ਼ੂਟਿੰਗ ਮੁਕੰਮਲ ਹੋ ਗਈ ਹੈ। ਅੱਜ ਤੱਕ ਦੀਆਂ ਸਭ ਤੋਂ ਮੁਸ਼ਕਲ ਫਿਲਮਾਂ ਵਿੱਚੋਂ ਇੱਕ ਹੋਣ ਦੇ ਬਾਵਜੂਦ ਇਹ ਤਜਰਬਾ ਬਹੁਤ ਜਾਦੂਈ ਰਿਹਾ ਹੈ’’ ਉਸ ਨੇ ਕਿਹਾ, ‘‘ਮੈਂ ਇਸ ਸਫ਼ਰ ਦਾ ਹਿੱਸਾ ਰਹੇ ਹਰ ਵਿਅਕਤੀ ਅਤੇ ‘ਦੀਵਾਨੀਅਤ’ ਦੀ ਟੀਮ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ। ਇਹ ਤੁਹਾਡੇ ਤੋਂ ਬਗ਼ੈਰ ਸੰਭਵ ਨਹੀਂ ਸੀ। ਜ਼ਿਕਰਯੋਗ ਹੈ ਕਿ ਸੋਨਮ ਬਾਜਵਾ ਸਤੰਬਰ ਵਿੱਚ ਰਿਲੀਜ਼ ਹੋਣ ਵਾਲੀ ਟਾਈਗਰ ਸ਼ਰਾਫ ਦੀ ਫਿਲਮ ‘ਬਾਗੀ-4’ ਵਿੱਚ ਨਜ਼ਰ ਆਵੇਗੀ।

Related posts

ਪਾਕਿ ਨੂੰ ਸੰਕਟ ‘ਚੋਂ ਕੱਢਣ ਲਈ ਚੀਨ ਦੇਵੇਗਾ 2.5 ਅਰਬ ਡਾਲਰ

Pritpal Kaur

ਦੋ ਬੱਚਿਆਂ ਤੇ 270 ਕਰੋੜ ਤੋਂ ਵੱਧ ਦੀ ਦੌਲਤ ਸਮੇਤ UAE ਦੇ ਸੁਲਤਾਨ ਦੀ ਬੇਗ਼ਮ ਲਾਪਤਾ..!

On Punjab

ਨਸ਼ੇ ਦੀ ਵੱਧ ਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ, ਦੂਜਾ ਜ਼ੇਰੇ-ਇਲਾਜ

On Punjab