50.09 F
New York, US
May 7, 2026
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੱਖ ਚੋਣ ਕਮਿਸ਼ਨਰ ਵਿਰੁਧ ਮਹਾਂਦੋਸ਼ ਮਤੇ ਉਤੇ ਵਿਚਾਰ ਕਰ ਰਿਹੈ ਸਮੁੱਚਾ ਵਿਰੋਧੀ ਧਿਰ

ਨਵੀਂ ਦਿੱਲੀ: ਕਾਂਗਰਸ ਨੇਤਾ ਕੇ.ਸੀ. ਵੇਣੂਗੋਪਾਲ ਨੇ ਬੁਧਵਾਰ ਨੂੰ ਕਿਹਾ ਕਿ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਵਿਰੁਧ ਮਹਾਂਦੋਸ਼ ਮਤਾ ਪੇਸ਼ ਕਰਨ ਉਤੇ ਸਮੁੱਚੀ ਵਿਰੋਧੀ ਧਿਰ ਸਮੂਹਿਕ ਤੌਰ ਉਤੇ ਫੈਸਲਾ ਕਰੇਗੀ। ਇਕ ਦਿਨ ਪਹਿਲਾਂ ਹੀ ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵਲੋਂ ਇਸ ਤਰ੍ਹਾਂ ਦੇ ਕਦਮ ਚੁੱਕਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਇਸ ਮਾਮਲੇ ਉਤੇ ਕੋਈ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ।

ਸੰਸਦ ਭਵਨ ਕੰਪਲੈਕਸ ’ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੇਣੂਗੋਪਾਲ ਨੇ ਕਿਹਾ ਕਿ ਉਹ ਇਸ ਸੁਝਾਅ ਨੂੰ ਸਕਾਰਾਤਮਕ ਢੰਗ ਨਾਲ ਵੇਖ ਰਹੇ ਹਨ। ਸੰਗਠਨ ਦੇ ਇੰਚਾਰਜ ਕਾਂਗਰਸ ਦੇ ਜਨਰਲ ਸਕੱਤਰ ਨੇ ਕਿਹਾ, ‘‘ਤ੍ਰਿਣਮੂਲ ਕਾਂਗਰਸ ਪਹਿਲਾਂ ਹੀ ਕਾਂਗਰਸ ਨਾਲ ਸੰਪਰਕ ਕਰ ਚੁਕੀ ਹੈ। ਮੈਨੂੰ ਲਗਦਾ ਹੈ ਕਿ ਪੂਰੀ ਵਿਰੋਧੀ ਧਿਰ ਇਸ ਮਾਮਲੇ ਉਤੇ ਫੈਸਲਾ ਲਵੇਗੀ, ਜੋ ਕਿ ਤ੍ਰਿਣਮੂਲ ਵਲੋਂ ਉਠਾਏ ਗਏ ਸੱਭ ਤੋਂ ਢੁਕਵੇਂ ਮੁੱਦਿਆਂ ’ਚੋਂ ਇਕ ਹੈ। ਅਸੀਂ ਇਸ ਨੂੰ ਸਕਾਰਾਤਮਕ ਢੰਗ ਨਾਲ ਵੇਖ ਰਹੇ ਹਾਂ।’’ ਪਛਮੀ ਬੰਗਾਲ ’ਚ ਵੋਟਰ ਸੂਚੀਆਂ ’ਚ ਚੱਲ ਰਹੀ ਵਿਸ਼ੇਸ਼ ਸੋਧ (ਐੱਸ.ਆਈ.ਆਰ.) ਵਿਰੁਧ ਅਪਣੀ ਮੁਹਿੰਮ ਦੇ ਹਿੱਸੇ ਵਜੋਂ ਕੌਮੀ ਰਾਜਧਾਨੀ ’ਚ ਮੌਜੂਦ ਬੈਨਰਜੀ ਨੇ ਮੰਗਲਵਾਰ ਨੂੰ ਮੁੱਖ ਚੋਣ ਕਮਿਸ਼ਨਰ (ਸੀ.ਈ.ਸੀ.) ਉਤੇ ਮਹਾਂਦੋਸ਼ ਦੀ ਮੰਗ ਕੀਤੀ ਅਤੇ ਇਸ ਮੁੱਦੇ ਉਤੇ ਹੋਰ ਵਿਰੋਧੀ ਪਾਰਟੀਆਂ ਦਾ ਸਮਰਥਨ ਜੁਟਾਉਣ ਦੀ ਮੰਗ ਕੀਤੀ।

Related posts

India Bangladesh On Flood : ਬੰਗਲਾਦੇਸ਼ ਨੇ ਹੜ੍ਹਾਂ ਨਾਲ ਨਜਿੱਠਣ ਲਈ ਤਿਆਰੀਆਂ ਕੀਤੀਆਂ ਤੇਜ਼, ਭਾਰਤ ਤੋਂ ਮੰਗੀ ਮਦਦ

On Punjab

ਏਆਈ ਸੰਮੇਲਨ ਦੌਰਾਨ ਸੁਪਰੀਮ ਕੋਰਟ ਅਤੇ ਹਾਈ ਕੋਰਟ ਨੇ ਵਰਚੁਅਲ ਪੇਸ਼ਕਾਰੀਆਂ ਦੀ ਆਗਿਆ ਦਿੱਤੀ

On Punjab

ਨਾ ਸੰਸਦ, ਨਾ ਹੀ ਕਾਰਜਪਾਲਿਕਾ, ਸਗੋਂ ਸੰਵਿਧਾਨ ਸੁਪਰੀਮ ਹੈ: ਸਿੱਬਲ

On Punjab