28.53 F
New York, US
December 17, 2025
PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important News

ਮੁੰਬਈ: ਵਪਾਰਕ ਇਮਾਰਤ ਵਿਚ ਭਿਆਨਕ ਅੱਗ ਲੱਗੀ

Mumbai: ਇਥੇ ਸ਼ੁੱਕਰਵਾਰ ਸਵੇਰੇ ਇਕ ਵਪਾਰਕ ਇਮਾਰਤ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਮੁਸ਼ੱਕਤ ਕਈ ਘੰਟਿਆਂ ਤੋਂ ਜਾਰੀ ਹੈ। ਨਗਰ ਨਿਗਮ ਅਧਿਕਾਰੀਆਂ ਨੇ ਦੱਸਿਆ ਕਿ ਲੋਅਰ ਪਰੇਲ ਖੇਤਰ ‘ਚ ਕਮਲਾ ਮਿੱਲ ਕੰਪਲੈਕਸ ’ਚ ਸਥਿਤ ਟਾਈਮਜ਼ ਟਾਵਰ ਦੀ ਇਮਾਰਤ ’ਚ ਸਵੇਰੇ 6:30 ਵਜੇ ਦੇ ਕਰੀਬ ਅੱਗ ਲੱਗੀ, ਜਿਸ ’ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਅਧਿਕਾਰੀਆਂ ਨੇ ਸ਼ੁਰੂ ਵਿੱਚ ਕਿਹਾ ਕਿ ਵਪਾਰਕ ਇਮਾਰਤ ਸੱਤ ਮੰਜ਼ਿਲਾ ਸੀ ਪਰ ਬਾਅਦ ਵਿੱਚ ਇਸਨੂੰ 14 ਮੰਜ਼ਿਲਾ ਇਮਾਰਤ ਦੱਸਿਆ ਗਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਅੱਠ ਫਾਇਰ ਇੰਜਨ ਅਤੇ ਹੋਰ ਅੱਗ ਬੁਝਾਊ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ ਹੈ। ਕਮਲਾ ਮਿੱਲ ਕੰਪਲੈਕਸ ਵਿੱਚ ਪਹਿਲਾਂ ਵੀ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਾਪਰ ਚੁੱਕੀਆਂ ਹਨ। ਵਸਨੀਕਾਂ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਕਰਮਚਾਰੀਆਂ ਦੇ ਮੌਕੇ ’ਤੇ ਪਹੁੰਚਣ ਤੋਂ ਪਹਿਲਾਂ ਹੀ ਸੁਸਾਇਟੀ ਦੇ ਸੁਰੱਖਿਆ ਕਰਮਚਾਰੀਆਂ ਨੇ ਇਮਾਰਤ ਦੇ ਅੱਗ ਬੁਝਾਊ ਯੰਤਰਾਂ ਨਾਲ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ।

Related posts

ਪਾਕਿਸਤਾਨ : ਇਮਰਾਨ ਖ਼ਾਨ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਦਾ RO ਨੇ ਦੱਸਿਆ ਕਾਰਨ, ਕਿਹਾ- ਨੈਤਿਕ ਆਧਾਰ ‘ਤੇ ਰੱਦ ਕੀਤਾ ਗਿਆ ਸੀ ਫਾਰਮ

On Punjab

ਤਾਜ਼ਾ ਰਿਪੋਰਟ ਨੇ ਅਮਰੀਕਾ ਨੂੰ ਭਾਰਤੀ ਕਿਸਾਨੀ ਸੰਘਰਸ਼ ਦੇ ਸਿੱਟਿਆਂ ਤੋਂ ਕੀਤਾ ਖ਼ਬਰਦਾਰ

On Punjab

ਚੋਣ ਨੇਮਾਂ ’ਚ ਸੋਧ: ਸੁਪਰੀਮ ਕੋਰਟ ਨੇ ਕੇਂਦਰ ਤੇ ਚੋਣ ਕਮਿਸ਼ਨ ਤੋਂ ਜਵਾਬ ਮੰਗਿਆ

On Punjab