PreetNama
ਖਾਸ-ਖਬਰਾਂ/Important News

ਮੁੰਬਈ ਰਨਵੇਅ ‘ਤੇ ਟਲਿਆ ਵੱਡਾ ਹਾਦਸਾ, ਏਅਰਫੋਰਸ ਦਾ ਵਿਮਾਨ ਰਨਵੇ ਤੋਂ ਅੱਗੇ ਵਧੀਆ

ਮੁੰਬਈ: ਮੁੰਬਈ ਏਅਰਪੋਰਟ ‘ਤੇ ਬੀਤੀ ਰਾਤ ਇੱਕ ਵੱਡਾ ਹਾਦਸਾ ਟੱਲ ਗਿਆ। ਇੱਥੇ ਇੱਕ ਇੰਡੀਅਨ ਏਅਰਫੋਰਸ ਦਾ ਜਹਾਜ਼ ਰਨਵੇਅ ਤੋਂ ਅੱਗੇ ਵੱਧ ਗਿਆ। ਘਟਨਾ ਰਾਤ ਕਰੀਬ 11:39 ਵਜੇ ਦੀ ਹੈ। ਵਿਮਾਨ ਦੇ ਰਨਵੇਅ ਤੋਂ ਅੱਗੇ ਵੱਧਦੇ ਹੀ ਏਅਰਪੋਰਟ ਅਧਿਕਾਰੀਆਂ ‘ਚ ਅਫਰਾਤਫਰੀ ਮੱਚ ਗਈ। ਏਅਰਪੋਰਟ ‘ਤੇ ਫੋਰਨ ਆਪ੍ਰੇਸ਼ਨ ਲਈ ਮੁੱਖ ਰਨਵੇਅ ਨੰਬਰ 27 ਨੂੰ ਬੰਦ ਕਰ ਦਿੱਤਾ ਗਿਆ। ਘਟਨਾ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀ ਹੈ।

ਏਅਰਫੋਰਸ ਦਾ ਜਿਹੜਾ ਜਹਾਜ਼ ਰਨਵੇਅ ਤੋਂ ਅੱਗੇ ਵਧੀਆ ਉਹ ਬੰਗਲੌਰ ਦੇ ਏਲੰਗਾ ਏਅਰਫੋਰਸ ਬੇਸ ਜਾ ਰਿਹਾ ਸੀ। ਅਜੇ ਮੁੰਬਈ ਏਅਰਪੋਰਟ ‘ਤੇ ਵਿਕਲਪਿਕ ਰਨਵੇਅ ਨੰਬਰ 14/32 ਇਸਤੇਮਾਲ ਕੀਤਾ ਹੈ। ਮੁੱਖ ਰਨਵੇਅ ਦੇ ਇਸਤੇਮਾਲ ‘ਚ ਨਾ ਹੋਣ ਕਾਰਨ ਇੱਥੇ ਤੋਂ ਫਲਾਈੇ ਦੇ ਉਡਾਨ ਅਤੇ ਆਉਣ ‘ਚ ਦੇਰੀ ਦੇਖੀ ਜਾ ਰਹੀ ਹੈ।

ਏਅਰਪੋਰਟ ਅਧਿਕਾਰੀਆਂ ਨੇ ਕਿਹਾ, “ਅਸੀ ਘਟਨਾ ਦੀ ਪੁਸ਼ਟੀ ਕਰਦੇ ਹਾਂ, ਇੱਕ ਵਿਮਾਨ ਰਨਵੇਅ ਤੋਂ ਅੱਗੇ ਵੱਧ ਗਿਆ। ਇਹ ਘਟਨਾ ਬੀਤੀ ਰਾਤ 11:39 ਵਜੇ ਦੀ ਹੈ। ਇਸ ‘ਚ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀ ਹੈ”।

Related posts

57 ਮਿਲੀਅਨ ਫਾਲੋਅਰਜ਼ ਵਾਲੇ ਇਨਫਲੂਐਂਸਰ ਨਾਲ 50 ਲੱਖ ਦੀ ਠੱਗੀ

On Punjab

ਸਿਹਤ ਵਿਭਾਗ ਦੇ ਦਫਤਰ ਨੂੰ ਲੱਗੀ ਅੱਗ, ਇਮਾਰਤ ਨੂੰ ਵੱਡਾ ਨੁਕਸਾਨ

On Punjab

ਨਕਦੀ ਵਿਵਾਦ: ਸੁਪਰੀਮ ਕੋਰਟ ਦੀ ਕਮੇਟੀ ਵੱਲੋਂ ਜਾਂਚ ਸ਼ੁਰੂ

On Punjab