PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮੁੰਬਈ ਪੁਲੀਸ ਨੂੰ ਆਈ ਕਾਲ: ਪ੍ਰਧਾਨ ਮੰਤਰੀ ਮੋਦੀ ਦੇ ਜਹਾਜ਼ ‘ਤੇ ਹਮਲਾ ਕਰ ਸਕਦੇ ਹਨ ਅਤਿਵਾਦੀ

ਮੁੰਬਈ-ਇਕ ਵਿਅਕਤੀ ਨੇ ਮੁੰਬਈ ਪੁਲੀਸ ਕੰਟਰੋਲ ਰੂਮ ਨੂੰ ਫੋਨ ਕਰ ਕੇ ਦਾਅਵਾ ਕੀਤਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵਿਦੇਸ਼ ਦੌਰੇ ਦੌਰਾਨ ਅਤਿਵਾਦੀ ਹਮਲਾ ਕਰ ਸਕਦੇ ਹਨ। ਅਧਿਕਾਰੀਆਂ ਨੇ ਕਿਹਾ ਕਿ ਮੰਗਲਵਾਰ ਨੂੰ ਇਕ ਫੋਨ ਆਇਆ ਸੀ ਜਿਸ ਤੋਂ ਬਾਅਦ ਪੁਲੀਸ ਨੇ ਹੋਰ ਏਜੰਸੀਆਂ ਨੂੰ ਵੀ ਸੂਚਿਤ ਕੀਤਾ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਸਮੇਂ ਫਰਾਂਸ ਦੇ ਦੌਰੇ ’ਤੇ ਹਨ ਜਿੱਥੋਂ ਉਹ ਅਮਰੀਕਾ ਜਾਣਗੇ। ਅਧਿਕਾਰੀ ਨੇ ਕਿਹਾ ਕਿ ਫੋਨ ਕਰਨ ਵਾਲੇ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਵਿਦੇਸ਼ ਯਾਤਰਾ ਦੌਰਾਨ ਅਤਿਵਾਦੀ ਉਨ੍ਹਾਂ ਦੇ ਜਹਾਜ਼ ’ਤੇ ਹਮਲਾ ਕਰ ਸਕਦੇ ਹਨ।ਉਨ੍ਹਾਂ ਹੋਰ ਵੇਰਵੇ ਦਿੱਤੇ ਬਿਨਾਂ ਕਿਹਾ ਕਿ ਕੰਟਰੋਲ ਰੂਮ ਨੂੰ ਇੱਕੋ ਨੰਬਰ ਤੋਂ ਵੱਖ-ਵੱਖ ਧਮਕੀਆਂ ਸਬੰਧੀ ਕਈ ਕਾਲਾਂ ਆਈਆਂ। ਫੋਨ ਕਰਨ ਵਾਲੇ ਦੇ ਮਾਨਸਿਕ ਤੌਰ ’ਤੇ ਅਸਥਿਰ ਹੋਣ ਦਾ ਸ਼ੱਕ ਜ਼ਾਹਰ ਕੀਤਾ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪੁਲੀਸ ਚੌਕਸ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ।

Related posts

ਸਰਹੱਦ ਪਾਰੋਂ ਹਥਿਆਰ ਤਸਕਰੀ ਦੇ ਮਾਮਲੇ ’ਚ ਪੰਜ ਪਿਸਤੌਲਾਂ ਸਣੇ ਇਕ ਕਾਬੂ

On Punjab

ਭਾਰਤਵੰਸ਼ੀ ਅਰੁਣ ਵੈਂਕਟਰਮਣ ਨੇ ਅਮਰੀਕਾ ਦੇ ਸਹਾਇਕ ਵਣਜ ਮੰਤਰੀ ਵਜੋਂ ਚੁੱਕੀ ਸਹੁੰ

On Punjab

ਕੈਨੇਡਾ PM ਜਸਟਿਨ ਟਰੂਡੋ ਤੇ ਗਵਰਨਰ ਜਨਰਲ ਮੈਰੀ ਸਾਈਮਨ ਵਫ਼ਦ ਸਮੇਤ ਮਹਾਰਾਣੀ ਦੀਆਂ ਅੰਤਿਮ ਰਸਮਾਂ ‘ਚ ਹੋਣਗੇ ਸ਼ਾਮਿਲ

On Punjab