PreetNama
ਖੇਡ-ਜਗਤ/Sports News

ਮੁੰਬਈ ‘ਚ ਹੀ ਖੇਡੇ ਜਾਣਗੇ IPL 2021 ਦੇ ਮੈਚ, BCCI ਨੂੰ ਮਹਾਰਾਸ਼ਟਰ ਸਰਕਾਰ ਤੋਂ ਮਿਲੀ ਮਨਜ਼ੂਰੀ

ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਨਵਾਬ ਮਲਿਕ ਨੇ ਸੋਮਵਾਰ ਨੂੰ ਪੁਸ਼ਟੀ ਕੀਤੀ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ ਮੈਚ ਯੋਜਨਾਬੱਧ ਤਰੀਕੇ ਨਾਲ ਮੁੰਬਈ ‘ਚ ਹੀ ਖੇਡੇ ਜਾਣਗੇ ਤੇ ਇਸ ‘ਚ ਕੋਈ ਰੁਕਾਵਟ ਨਹੀਂ ਹੋਵੇਗੀ। ਉਨ੍ਹਾਂ ਦੀ ਪੁਸ਼ਟੀ ਤੋਂ ਇਕ ਦਿਨ ਬਾਅਦ ਇਹ ਐਲਾਨ ਕੀਤਾ ਜਾਂਦਾ ਹੈ ਕਿ ਕੋਵਿਡ-19 ਦੇ ਪ੍ਰਸਾਰ ਨੂੰ ਰੋਕਣ ਲਈ ਮਹਾਰਾਸ਼ਟਰ ਸ਼ੁੱਕਰਵਾਰ ਰਾਤ 8 ਵਜੇ ਤੋਂ ਸੋਮਵਾਰ ਸ਼ਾਮ 7 ਵਜੇ ਤਕ ਵੀਕੈਂਡ ਤੇ ਲਾਕਡਾਊਨ ਰਹੇਗਾ।

ਨਵਾਬ ਮਲਿਕ ਨੇ ਏਐੱਨਆਈ ਨੂੰ ਦੱਸਿਆ, ‘ਸ਼ਰਤਾਂ ਸਮੇਤ ਮੈਚਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ, ਭੀੜ ਨੂੰ ਸਟੇਡੀਅਮਾਂ ‘ਚ ਪ੍ਰਵੇਸ਼ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ ਜਾਵੇਗੀ। ਜੋ ਵੀ ਆਈਪੀਐੱਲ ‘ਚ ਹਿੱਸਾ ਲੈ ਰਿਹਾ ਹੈ, ਉਸ ਨੂੰ ਆਈਸੋਲੇਸ਼ਨ ‘ਚ ਇਕ ਸਥਾਨ ‘ਤੇ ਰਹਿਣਾ ਹੋਵੇਗਾ। ਜ਼ਿਆਦਾ ਭੀੜ ਨਹੀਂ ਹੋਵੇਗੀ, ਅਸੀਂ ਇਹ ਸਪਸ਼ਟ ਕਰ ਦਿੱਤਾ ਹੈ ਤੇ ਇਸ ਆਧਾਰ ‘ਤੇ ਅਸੀਂ ਮਨਜ਼ੂਰੀ ਦਿੱਤੀ ਹੈ।’ ਬੀਸੀਸੀਆਈ ਦੇ ਇਕ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਪਹਿਲਾਂ ਹੀ ਕਰ ਦਿੱਤੀ ਸੀ ਕਿ ਅਸੀਂ ਬਬਲ ‘ਚ ਹਾਂ ਅਜਿਹੇ ‘ਚ ਹੋਟਲ ਤੋਂ ਸਟੇਡੀਅਮ ਤੇ ਸਟੇਡੀਅਮ ਤੋਂ ਹੋਟਲ ਆਉਣ-ਜਾਣ ‘ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।

ਉਨ੍ਹਾਂ ਅੱਗੇ ਕਿਹਾ, ‘ਟੀਕਾਕਰਨ ਦੀ ਮੰਗ ਕਰਨ ਵਾਲੇ ਕਈ ਲੋਕ ਹਨ, BCCI ਨੇ ਵੀ ਅਪੀਲ ਕੀਤੀ ਹੈ ਕਿ ਖਿਡਾਰੀਆਂ ਦਾ ਟੀਕਾਕਰਨ ਕਰਵਾਇਆ ਜਾਵੇਗਾ।’ ਅਸੀਂ ਇਹ ਵੀ ਜਾਣਦੇ ਹਾਂ ਕਿ ਮਹਾਰਾਸ਼ਟਰ ‘ਚ ਅਜਿਹੇ ਕਈ ਲੋਕ ਹਨ ਜਿਨ੍ਹਾਂ ਨੂੰ ਵਾਇਰਸ ਦੇ ਸੰਪਰਕ ‘ਚ ਆਉਣ ਦਾ ਖ਼ਤਰਾ ਹੈ। ਅਸੀਂ ਇਹ ਵੀ ਚਾਹੁੰਦੇ ਹਾਂ ਕਿ ਉਮਰ ਸੀਮਾ ਨੂੰ ਘੱਟ ਕੀਤਾ ਜਾਵੇ ਤਾਂ ਜੋ ਅਸੀਂ ਟੀਕਾਕਰਨ ਕਰ ਸਕੀਏ ਪਰ ਜਦੋਂ ਤਕ ਕੇਂਦਰ ਸਰਕਾਰ ਮਨਜ਼ੂਰੀ ਨਹੀਂ ਦਿੰਦੀ, ਅਸੀ ਇੰਝ ਨਹੀਂ ਕਰ ਸਕਦੇ।
ਐਤਵਾਰ ਨੂੰ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਨੇ ਵੀ ਪੁਸ਼ਟੀ ਕੀਤੀ ਸੀ ਕਿ, ‘ਸਭ ਕੁਝ ਤੈਅ ਸਮਾਗਮ ਮੁਤਾਬਿਕ ਹੋਵੇਗਾ।’ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ 10 ਤੋਂ 25 ਅਪ੍ਰੈਲ ਤਕ ਇਸ ਸੀਜ਼ਨ ‘ਚ 10 ਆਈਪੀਐੱਲ ਮੈਚ ਖੇਡੇ ਜਾਣਗੇ। ਮੁੰਬਈ ਦੇ ਇਤਿਹਾਸਕ ਸਟੇਡੀਅਮ ‘ਚ ਪਹਿਲਾ ਮੈਚ 10 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਤੇ ਚੈਨੇਈ ਸੁਪਰ ਕਿੰਗਸ ਵਿਚਕਾਰ ਖੇਡਿਆ ਜਾਣਾ ਹੈ।

Related posts

ਭਾਰਤ ਦੀ ਕ੍ਰਿਕਟ ਟੀਮ ਦੇ ਹੈੱਡ ਕੋਚ ਦੀ ਸੈਲਰੀ ਦਾ ਖੁਲਾਸਾ, ਜਾਣ ਹੋ ਜਾਓਗੇ ਹੈਰਾਨ

On Punjab

IPL 2020: XII Punjab ਦਾ ਅੱਜ Delhi Capitals ਨਾਲ ਮੁਕਾਬਲਾ, ਦਿੱਲੀ ਦੇ ਕੋਚ ਨੇ ਦੱਸੀ ਆਪਣੀ ਤਿਆਰੀ

On Punjab

ਗ੍ਰਾਹਮ ਅਰਨਾਲਡ ਇਕ ਵਾਰ ਮੁੜ ਆਸਟ੍ਰੇਲਿਆਈ ਫੁੱਟਬਾਲ ਟੀਮ ਦੇ ਬਣੇ ਕੋਚ

On Punjab