PreetNama
ਫਿਲਮ-ਸੰਸਾਰ/Filmy

ਮੁੜ ਧਮਾਲ ਕਰੇਗੀ ਸੰਨੀ ਦਿਓਲ-ਅਮੀਸ਼ਾ ਪਟੇਲ ਦੀ ਜੋੜੀ, ਜਲਦੀ ਆਵੇਗਾ ਫ਼ਿਲਮ Gadar: Ek Prem Katha ਦਾ ਸੀਕਵਲ

ਗਦਰਏਕ ਪ੍ਰੇਮ ਕਥਾ‘ (Gadar: Ek Prem Katha) ਸਾਲ 2001 ਵਿੱਚ ਰਿਲੀਜ਼ ਹੋਈ ਸੀ। ਇਸ ਫ਼ਿਲਮ ਚ ਸੰਨੀ ਦਿਓਲ (Sunny Deol)ਅਮੀਸ਼ਾ ਪਟੇਲ (Ameesha patel) ਅਤੇ ਅਮਰੀਸ਼ ਪੁਰੀ ਨੇ ਮੁੱਖ ਭੂਮਿਕਾ ਨਿਭਾਈ ਸੀ। ਇਹ ਫਿਲਮ ਅੱਜ ਵੀ ਬਹੁਤ ਪਸੰਦ ਕੀਤੀ ਜਾ ਰਹੀ ਹੈ। ਫਿਲਮ ਦੀ ਪ੍ਰਸਿੱਧੀ ਦਾ ਅੰਦਾਜਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ ਰਿਲੀਜ਼ ਹੋਏ ਸਾਲ ਵਿਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਸੀ। ਇਸ ਫਿਲਮ ਦੇ ਸੀਕਵਲ ਬਾਰੇ ਪਿਛਲੇ ਕਾਫ਼ੀ ਸਮੇਂ ਤੋਂ ਖ਼ਬਰਾਂ ਆ ਰਹੀਆਂ ਹਨ। ਹੁਣ ਨਿਰਦੇਸ਼ਕ ਅਨਿਲ ਸ਼ਰਮਾ (Anil Sharma) ਨੇ ਇਸ ਤੇ ਆਪਣੀ ਚੁੱਪੀ ਤੋੜੀ ਹੈ।

 

ਨਿਰਦੇਸ਼ਕ ਅਨਿਲ ਸ਼ਰਮਾ ਨੇ ‘ਗਦਰ’ ਦੇ ਸੀਕਵਲ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ ਪਰ ਇਸ ਦੀ ਅਧਿਕਾਰਤ ਐਲਾਨ ੀਂ ਕੀਤਾ ਪਰ ਜਦੋਂ ਸਮਾਂ ਆਵੇਗਾ ਇਸ ਦਾ ਐਲਾਨ ਵੀ ਹੋਏਗਾ। ਅਨਿਲ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਫਿਲਮ ਦੇ ਸੀਕਵਲ ‘ਤੇ ਕੰਮ ਕਰ ਰਹੀ ਹੈ। ਫਿਲਹਾਲ ਫਿਲਮ ਦੇ ਪਲਾਟ ਅਤੇ ਸਕ੍ਰਿਪਟ ਤੇ ਕੰਮ ਚੱਲ ਰਿਹਾ ਹੈ। ਅਜਿਹੀਆਂ ਖਬਰਾਂ ਵੀ ਹਨ ਕਿ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਇਸ ਫਿਲਮ ਦੇ ਮੁੱਖ ਅਦਾਕਾਰ ਵਜੋਂ ਨਜ਼ਰ ਆਉਣਗੇ। ਨਾਲ ਹੀ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਦਾ ਬੇਟਾ ਉਤਕਰਸ਼ ਵੀ ਫਿਲਮ ਦਾ ਹਿੱਸਾ ਹੋਵੇਗਾ। ਦੱਸ ਦਈਏ ਕਿ ਉਤਕਰਸ਼ ਨੇ ਫਿਲਮ ਗਦਰ ਵਿੱਚ ਸੰਨੀ ਅਤੇ ਅਮੀਸ਼ਾ ਦੇ ਬੇਟੇ ਜੀਤਾ ਦਾ ਕਿਰਦਾਰ ਨਿਭਾਇਆ ਸੀ।

 

ਅਨਿਲ ਸ਼ਰਮਾ ਇਸ ਸਮੇਂ ਸੰਨੀ ਦਿਓਲ ਨਾਲ ਆਪਣੇ ਵਿੱਚ ਰੁੱਝੇ ਹੋਏ ਹਨ ਇਸ ਫਿਲਮ ਚ ਸੰਨੀ ਤੋਂ ਇਲਾਵਾ ਪਿਤਾ ਧਰਮਿੰਦਰਭਰਾ ਬੌਬੀ ਦਿਓਲ ਅਤੇ ਸੰਨੀ ਦੇ ਬੇਟੇ ਕਰਨ ਦਿਓਲ ਵੀ ਨਜ਼ਰ ਆਉਣਗੇ। ਫਿਲਮ ਪਹਿਲਾਂ ਇਸ ਸਾਲ ਦੀਵਾਲੀ ਦੇ ਮੌਕੇ ਤੇ ਰਿਲੀਜ਼ ਕੀਤੀ ਜਾਣੀ ਸੀਪਰ ਬਾਅਦ  ਫਿਲਮ ਦੀ ਰਿਲੀਜ਼ ਦੀ ਤਰੀਕ ਪ੍ਰਿਥਵੀ ਰਾਜ ਅਤੇ ਜਰਸੀ ਕਲੈਸ਼ ਕਰਕੇ ਟਾਲ ਦਿੱਤੀ ਗਈ।

Related posts

27 ਸਾਲ ਬਾਅਦ ਫਿਰ ਤੁਹਾਡਾ ‘ਦਿਲ ਚੋਰੀ ਕਰਨ’ ਆ ਰਹੀ ਹੈ ਸ਼ਿਲਪਾ ਸ਼ੈੱਟੀ, ਟੀਜ਼ਰ ਦੇਖ ਕੇ ਵੱਧ ਜਾਵੇਗੀ ਧੜਕਣ

On Punjab

24 ਸਾਲ ਪਹਿਲਾਂ ਕਰਿਸ਼ਮਾ ਦੇ ਇਸ ਗਾਣੇ ‘ਤੇ ਹੋਇਆ ਸੀ ਹੰਗਾਮਾ

On Punjab

ਕੈਲਾਸ਼ ਖੇਰ ਤੋਂ 11 ਸਾਲ ਛੋਟੀ ਹੈ ਉਨ੍ਹਾਂ ਦੀ ਪਤਨੀ ਸ਼ੀਤਲ, ਇੰਝ ਸ਼ੁਰੂ ਹੋਈ ਸੀ ਦੋਵਾਂ ਦੀ ਲਵ ਸਟੋਰੀ

On Punjab